|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਜਰਗ ਦੇ ਮੇਲੇ ਦੌਰਾਨ ਦੰਗਲ-ਤਾਜ ਰੌਣੀ ਤੇ ਰਵੀ ਰੌਣੀ ਨੇ ਵੱਡੀ ਝੰਡੀ ਦੀਆਂ ਕੁਸ਼ਤੀਆਂ ਜਿੱਤੀਆਂ

ਜੌੜੇਪੁਲ ਜਰਗ : ਨਗਰ ਖੇੜ੍ਹੇ ਦੀ ਸੁੱਖ -ਸ਼ਾਂਤੀ ਲਈ ਦੁਨੀਆਂ ਭਰ 'ਚ ਮਸ਼ਹੂਰ ਜਰਗ ਦੇ ਮੇਲੇ ਦੌਰਾਨ ਦੰਗਲ ਕਮੇਟੀ ਜਰਗ ਵੱਲੋਂ ਸਰਪੰਚ ਜਸਪ੍ਰਰੀਤ ਸਿੰਘ ਸੋਨੀ ਜਰਗ ਸਮੂਹ ਗ੍ਰਾਮ ਪੰਚਾਇਤ ਜਰਗ ਦੇ ਵੱਡਮੁੱਲੇ ਸਹਿਯੋਗ ਸਦਕਾ ਹਰ ਸਾਲ ਵਾਂਗ ਰਾਜਾ ਜਗਦੇਵ ਸਟੇਡੀਅਮ ਜਰਗ ਵਿਖੇ ਦੰਗਲ ਮੇਲਾ ਕਰਵਾਇਆ ਗਿਆ। ਦੰਗਲ ਮੇਲੇ ਦੀ ਸ਼ੁਰੂਆਤ ਸ਼ਮਿੰਦਰ ਸਿੰਘ ਮੰਡੇਰ ਸਾਬਕਾ ਪ੍ਰਧਾਨ ਗੁਰਦੁਆਰਾ ਹਰ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੌੜੇਪੁਲ ਜਰਗ : ਨਗਰ ਖੇੜ੍ਹੇ ਦੀ ਸੁੱਖ -ਸ਼ਾਂਤੀ ਲਈ ਦੁਨੀਆਂ ਭਰ 'ਚ ਮਸ਼ਹੂਰ ਜਰਗ ਦੇ ਮੇਲੇ ਦੌਰਾਨ ਦੰਗਲ ਕਮੇਟੀ ਜਰਗ ਵੱਲੋਂ ਸਰਪੰਚ ਜਸਪ੍ਰਰੀਤ ਸਿੰਘ ਸੋਨੀ ਜਰਗ ਸਮੂਹ ਗ੍ਰਾਮ ਪੰਚਾਇਤ ਜਰਗ ਦੇ ਵੱਡਮੁੱਲੇ ਸਹਿਯੋਗ ਸਦਕਾ ਹਰ ਸਾਲ ਵਾਂਗ ਰਾਜਾ ਜਗਦੇਵ ਸਟੇਡੀਅਮ ਜਰਗ ਵਿਖੇ ਦੰਗਲ ਮੇਲਾ ਕਰਵਾਇਆ ਗਿਆ। ਦੰਗਲ ਮੇਲੇ ਦੀ ਸ਼ੁਰੂਆਤ ਸ਼ਮਿੰਦਰ ਸਿੰਘ ਮੰਡੇਰ ਸਾਬਕਾ ਪ੍ਰਧਾਨ ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ ਜਰਗ ਤੇ ਸਰਪੰਚ ਜਸਪ੍ਰਰੀਤ ਸਿੰਘ ਮੰਡੇਰ ਸੋਨੀ ਜਰਗ ਨੇ ਕਰਵਾਈ। ਪਹਿਲਵਾਨਾਂ ਦੇ ਜੋੜ ਪਹਿਲਵਾਨ ਸੋਹੀ ਰੌਣੀ ਨੇ ਮਿਲਾਏ। ਵੱਖੋ-ਵੱਖਰੇ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜ਼ੌਹਰ ਦਿਖਾਏ।

ਸੰਬੰਧਿਤ ਖ਼ਬਰਾਂ

ਕੁਸ਼ਤੀਆਂ ਦੇ ਜ਼ਬਰਦਸਤ ਮੁਕਾਬਲਿਆਂ 'ਚ ਗੱਗੂ ਰੌਣੀ ਨੇ ਮੋਨੂੰ ਆਲਮਗੀਰ ਨੂੰ, ਕਾਨਾ ਰੌਣੀ ਨੇ ਧਰਮਾ ਖਮਾਣੋਂ ਨੂੰ, ਅਲੀ ਧਲੇਰ ਨੇ ਆਜ਼ਮ ਮਾਲੇਰਕੋਟਲਾ ਨੂੰ, ਹਰਸ਼ ਰੌਣੀ ਨੇ ਤਰਨਜੀਤ ਲਾਂਗੜੀਆਂ, ਝਾਫ਼ਾ ਰਾਈਏਵਾਲ ਨੇ ਮੁਹੰਮਦ ਭੈਣੀ ਨੂੰ, ਨੈਣਾਂ ਰੌਣੀ ਨੇ ਸ਼ੀਲਾ ਨਾਭਾ ਨੂੰ ਸੰਜੇ ਰੌਣੀ ਨੂੰ ਚੰਦਨ ਖੇੜੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ,ਜਦੋਂਕਿ ਅਮਨਾ ਰੌਣੀ ਤੇ ਵਿੱਕੀ ਬਿਰੜਵਾਲ ਦੀ ਕੁਸ਼ਤੀ ਬਰਾਬਰ ਰਹੀ। ਵੱਡੀਆਂ ਝੰਡੀ ਦੀਆਂ ਕੁਸ਼ਤੀਆਂ ਜੋ ਕ੍ਰਮਵਾਰ ਤਾਜ ਰੌਣੀ ਤੇ ਗਗਨਦੀਪ ਆਲਮਗੀਰ,ਰਵੀ ਰੌਣੀ ਤੇ ਮੋਨੂੰ ਮਰੌੜ ਵਿਚਕਾਰ ਸੀ,ਜਿਨ੍ਹਾਂ ਨੂੰ ਦਰਸ਼ਕ ਸਾਹ ਰੋਕ ਕੇ ਦੇਖਦੇ ਰਹੇ। ਇਨ੍ਹਾਂ ਨੇ ਮੁਕਾਬਲਿਆਂ ਵਿੱਚ ਤਾਜ ਰੌਣੀ ਤੇ ਰਵੀ ਰੌਣੀ ਨੇ ਵੱਡੀ ਝੰਡੀ ਦੀਆਂ ਕੁਸ਼ਤੀਆਂ ਜਿੱਤੀਆਂ। ਦੰਗਲ ਮੇਲੇ 'ਚ ਤਕਰੀਬਨ 50 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ ਤੇ ਬੈਨੀਪਾਲ ਰੈਸਿਲੰਗ ਰੋਣੀ ਦੇ ਪਹਿਲਵਾਨ ਭਾਰੂ ਰਹੇ। ਕੁਸ਼ਤੀਆਂ ਦੀ ਕੁਮੈਂਟਰੀ ਪੰਜਾਬ ਦੇ ਮਸ਼ਹੂਰ ਕੁਮੈਂਟਰ ਪਹਿਲਵਾਨ ਨਾਜਰ ਢਢੋਗਲ ਖੇੜੀ ਤੇ ਜੱਸੀ ਰਾਈਏਵਾਲ ਨੇ ਬਾਖੂਬੀ ਨਾਲ ਨਿਭਾਈ।

ਇਸ ਮੌੇਕੇ ਕਾਂਗਰਸ ਦੇ ਜ਼ਰਗ ਜ਼ੋਨ ਇੰਚਾਰਜ ਮਾਸਟਰ ਰਾਮ ਸਿੰਘ ਜਰਗ, ਮੈਂਬਰ ਬਲਾਕ ਸੰਮਤੀ ਮਾਸਟਰ ਦੇਵ ਸਿੰਘ ਜਰਗ, ਦਵਿੰਦਰ ਸਿੰਘ ਵੀਡਿਓ, ਕਮਲਜੀਤ ਸਿੰਘ, ਜੋਗਿੰਦਰ ਸਿੰਘ ਆਜ਼ਾਦ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ ਸਰਕਲ ਪਾਇਲ, ਸਰਬਜੀਤ ਸਿੰਘ ਸਾਬਕਾ ਪੰਚ, ਪੰਚ ਧਰਮਿੰਦਰ ਸਿੰਘ ਮੰਡੇਰ, ਪੰਚ ਕੁਲਵੰਤ ਸਿੰਘ ਕਾਂਤਾ, ਧਰਮਿੰਦਰ ਸਿੰਘ ਮੰਡੇਰ ਐੱਮਡੀ ਮੰਡੇਰ ਬੱਸ ਸਰਵਿਸ ਜਰਗ, ਜਸਵੀਰ ਸਿੰਘ ਕਾਲਾ, ਬਲਦੇਵ ਸਿੰਘ ਲਹਿਰ, ਮੇਹਰ ਸਿੰਘ ਭੋਲਾ, ਰਣਜੀਤ ਸਿੰਘ ਬਿਜਲੀ ਬੋਰਡ, ਮਾਸਟਰ ਸੁਰਜੀਤ ਸਿੰਘ ਵਿਰ੍ਹੇ, ਬਲਵਿੰਦਰ ਸਿੰਘ ਧਾਲੀਵਾਲ, ਮੱਘਰ ਸਿੰਘ ਰੌਣੀ, ਕੇਸਰ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ|

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!