|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਪਾਨ: ਟਾਇਰ ਫੈਕਟਰੀ ਹਮਲੇ ’ਚ 15 ਵਿਅਕਤੀ ਜ਼ਖ਼ਮੀ

ਟੋਕੀਓ (ਪਾਇਲ): ਦੱਸ ਦਇਏ ਕਿ ਮੱਧ ਜਾਪਾਨ ਦੀ ਇਕ ਟਾਇਰ ਫੈਕਟਰੀ ’ਚ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ’ਚ 8 ਲੋਕ ਜ਼ਖਮੀ ਹੋ ਗਏ ਅਤੇ 7 ਹੋਰ ਰਸਾਇਣ ਸੁੱਟੇ ਜਾਣ ਕਾਰਨ ਝੁਲਸ ਗਏ।

NRI Post Desk · 335 ਦਿਨ ਪਹਿਲਾਂ · ਅੱਪਡੇਟ 336 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਪਾਨ: ਟਾਇਰ ਫੈਕਟਰੀ ਹਮਲੇ ’ਚ 15 ਵਿਅਕਤੀ ਜ਼ਖ਼ਮੀ
📷 NRI Post Desk

ਟੋਕੀਓ (ਪਾਇਲ): ਦੱਸ ਦਇਏ ਕਿ ਮੱਧ ਜਾਪਾਨ ਦੀ ਇਕ ਟਾਇਰ ਫੈਕਟਰੀ ’ਚ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ’ਚ 8 ਲੋਕ ਜ਼ਖਮੀ ਹੋ ਗਏ ਅਤੇ 7 ਹੋਰ ਰਸਾਇਣ ਸੁੱਟੇ ਜਾਣ ਕਾਰਨ ਝੁਲਸ ਗਏ।

ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੌਰਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਟੋਕੀਓ ਦੇ ਪੱਛਮ ’ਚ ਸ਼ਿਜ਼ੂਓਕਾ ਸੂਬੇ ਦੇ ਮਿਸ਼ੀਮਾ ਸ਼ਹਿਰ ’ਚ ਯੋਕੋਹਾਮਾ ਰਬੜ ਕੰਪਨੀ ’ਚ ਇਕ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ 8 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਵਿਭਾਗ ਨੇ ਦੱਸਿਆ ਕਿ ਇਸ ਹਮਲੇ ’ਚ ਜ਼ਖਮੀ ਹੋਏ 5 ਲੋਕਾਂ ਦੀ ਹਾਲਤ ਗੰਭੀਰ ਹੈ ਪਰ ਹੋਰ ਵੇਰਵੇ ਉਪਲੱਬਧ ਨਹੀਂ ਹਨ।

ਸ਼ਿਜ਼ੂਓਕਾ ਸੂਬੇ ਦੀ ਪੁਲਿਸ ਨੇ ਕਿਹਾ ਕਿ 38 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਲੇਕਿਨ ਫਾਇਰ ਵਿਭਾਗ ਨੇ ਕਿਹਾ ਕਿ ਹਮਲੇ ਦੌਰਾਨ ਰਸਾਇਣ ਸੁੱਟੇ ਜਾਣ ਨਾਲ 7 ਹੋਰ ਲੋਕ ਜ਼ਖਮੀ ਹੋ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਜਪਾਨ: ਟਾਇਰ ਫੈਕਟਰੀ ਹਮਲੇ ’ਚ 15 ਵਿਅਕਤੀ ਜ਼ਖ਼ਮੀ — NRI Post