|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਜਿਨਪਿੰਗ ਚੀਨ ਨੂੰ ਚਾਹੁੰਦੇ ਹਨ ਸਭ ਤੋਂ ਵੱਡੀ ਤਾਕਤ ਬਣਾਉਣਾ : US

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾ ਸਿਰਫ਼ ਘਰੇਲੂ ਮਾਮਲਿਆਂ 'ਤੇ ਪੂਰਾ ਕੰਟਰੋਲ ਚਾਹੁੰਦੇ ਹਨ ਸਗੋਂ ਆਪਣੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਵੀ ਬਣਾਉਣਾ ਚਾਹੁੰਦੇ ਹਨ। ਇਸ ਲਈ ਚੀਨੀ ਨੇਤਾ ਯੋਜਨਾ ਤਹਿਤ ਫ਼ੌਜੀ ਤਾਕਤ ਦੇ ਨਾਲ ਅੰਤਰਰਾਸ਼ਟਰੀ ਸੰਗਠਨਾਂ ਵਿਚ ਭੰਨਤੋੜ ਵੀ ਕਰ ਰਹ

NRI Post Desk · 2177 ਦਿਨ ਪਹਿਲਾਂ · ਅੱਪਡੇਟ 2177 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਿਨਪਿੰਗ ਚੀਨ ਨੂੰ ਚਾਹੁੰਦੇ ਹਨ ਸਭ ਤੋਂ ਵੱਡੀ ਤਾਕਤ ਬਣਾਉਣਾ : US
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾ ਸਿਰਫ਼ ਘਰੇਲੂ ਮਾਮਲਿਆਂ 'ਤੇ ਪੂਰਾ ਕੰਟਰੋਲ ਚਾਹੁੰਦੇ ਹਨ ਸਗੋਂ ਆਪਣੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਵੀ ਬਣਾਉਣਾ ਚਾਹੁੰਦੇ ਹਨ। ਇਸ ਲਈ ਚੀਨੀ ਨੇਤਾ ਯੋਜਨਾ ਤਹਿਤ ਫ਼ੌਜੀ ਤਾਕਤ ਦੇ ਨਾਲ ਅੰਤਰਰਾਸ਼ਟਰੀ ਸੰਗਠਨਾਂ ਵਿਚ ਭੰਨਤੋੜ ਵੀ ਕਰ ਰਹੇ ਹਨ।

ਸੰਬੰਧਿਤ ਖ਼ਬਰਾਂ

ਪੋਂਪੀਓ ਨੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀੋ ਦੇ ਇਕ ਪ੍ਰੋਗਰਾਮ ਵਿਚ ਬੁੱਧਵਾਰ ਨੂੰ ਕਿਹਾ ਕਿ ਜਿਨਪਿੰਗ ਨੇ ਆਪਣੇ ਇਰਾਦਿਆਂ ਨੂੰ ਸਪੱਸ਼ਟ ਤੌਰ 'ਤੇ ਜ਼ਾਹਿਰ ਕਰ ਦਿੱਤਾ ਹੈ। ਉਹ ਜੋ ਕੁਝ ਕਹਿੰਦੇ ਹਨ ਉਸ ਨੂੰ ਤੁਹਾਨੂੰ ਸਿਰਫ਼ ਸੁਣਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ 'ਤੇ ਪੂਰਾ ਕੰਟਰੋਲ ਚਾਹੁੰਦੇ ਹਨ ਅਤੇ ਚੀਨ ਨੂੰ ਵਿਦੇਸ਼ ਵਿਚ ਨੰਬਰ ਇਕ ਤਾਕਤ ਬਣਾਉਣ ਦੇ ਇੱਛੁਕ ਹਨ। ਉਹ ਇਸੇ ਦਿਸ਼ਾ ਵਿਚ ਕੰਮ ਕਰ ਰਹੇ ਹਨ।

ਅਮਰੀਕੀ ਵਿਦੇਸ਼ ਮੰਤਰੀ ਅਨੁਸਾਰ ਉਹ (ਜਿਨਪਿੰਗ) ਚੀਨੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ ਮਜ਼ਬੂਤ ਕਰ ਰਹੇ ਹਨ। ਉਹ ਬੀਜਿੰਗ ਦੇ ਫ਼ਾਇਦੇ ਲਈ ਅੰਤਰਰਾਸ਼ਟਰੀ ਸੰਗਠਨਾਂ ਵਿਚ ਭੰਨਤੋੜ ਵੀ ਕਰ ਰਹੇ ਹਨ। ਉਹ ਦੁਨੀਆ ਭਰ ਵਿਚ ਪ੍ਰਭਾਵ ਪਾਉਣ ਵਾਲੇ ਵੱਡੀ ਮੁਹਿੰਮ ਵਿਚ ਰੁਝੇ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!