|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਇਜ਼ਰਾਈਲ ਨੂੰ 5.4 ਹਜ਼ਾਰ ਕਰੋੜ ਦੇ ਹਥਿਆਰਾਂ ਦੀ ਮੰਜ਼ੂਰੀ : ਜੋਅ ਬਾਈਡੇਨ

ਵਾਸ਼ਿੰਗਟਨ (ਦੇਵ ਇੰਦਰਜੀਤ) : ਤਿੰਨ ਸਾਂਸਦਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ ਵਿਦੇਸ਼ ਵਿਚ ਹਥਿਆਰਾਂ ਦੀ ਵਿਕਰੀ ਦੇ ਵੱਡੇ ਸਮਝੌਤੇ ਤੋਂ ਪਹਿਲਾ ਨਿਯਮਿਤ ਸਮੀਖਿਆ ਪ੍ਰਕਿਰਿਆ ਦੇ ਤਹਿਤ ਇਸ ਸਬੰਧੀ ਵਪਾਰਕ ਵਿਕਰੀ ਦੇ ਬਾਰੇ ਵਿਚ ਸੰਸਦ ਨੂੰ ਅਧਿਕਾਰਤ ਤੌਰ 'ਤੇ 5 ਮਈ ਨੂੰ ਸੂਚਿਤ ਕੀਤਾ ਗਿਆ।ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 73.5 ਕਰੋੜ ਡਾਲਰ (ਕਰੀਬ 5.4 ਹਜ਼ਾਰ ਕ

NRI Post Desk · 2018 ਦਿਨ ਪਹਿਲਾਂ · ਅੱਪਡੇਟ 2018 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਜ਼ਰਾਈਲ ਨੂੰ 5.4 ਹਜ਼ਾਰ ਕਰੋੜ ਦੇ ਹਥਿਆਰਾਂ ਦੀ ਮੰਜ਼ੂਰੀ : ਜੋਅ ਬਾਈਡੇਨ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ) : ਤਿੰਨ ਸਾਂਸਦਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ ਵਿਦੇਸ਼ ਵਿਚ ਹਥਿਆਰਾਂ ਦੀ ਵਿਕਰੀ ਦੇ ਵੱਡੇ ਸਮਝੌਤੇ ਤੋਂ ਪਹਿਲਾ ਨਿਯਮਿਤ ਸਮੀਖਿਆ ਪ੍ਰਕਿਰਿਆ ਦੇ ਤਹਿਤ ਇਸ ਸਬੰਧੀ ਵਪਾਰਕ ਵਿਕਰੀ ਦੇ ਬਾਰੇ ਵਿਚ ਸੰਸਦ ਨੂੰ ਅਧਿਕਾਰਤ ਤੌਰ 'ਤੇ 5 ਮਈ ਨੂੰ ਸੂਚਿਤ ਕੀਤਾ ਗਿਆ।ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 73.5 ਕਰੋੜ ਡਾਲਰ (ਕਰੀਬ 5.4 ਹਜ਼ਾਰ ਕਰੋੜ ਰੁਪਏ) ਦੇ ਹਥਿਆਰ ਵੇਚਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਅਮਰੀਕੀ ਸੰਸਦ ਦੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਜਾਰੀ ਹਿੰਸਾ ਦੇ ਬਾਵਜੂਦ ਸਾਂਸਦਾਂ ਵੱਲੋਂ ਇਸ ਸਮਝੌਤੇ 'ਤੇ ਇਤਰਾਜ਼ ਜਤਾਉਣ ਦੀ ਸੰਭਾਵਨਾ ਨਹੀਂ ਹੈ।

ਸੰਬੰਧਿਤ ਖ਼ਬਰਾਂ

ਅਮਰੀਕੀ ਕਾਨੂੰਨ ਮੁਤਾਬਕ ਰਸਮੀ ਨੋਟੀਫਿਕੇਸ਼ਨ ਦੇ ਬਾਅਦ ਸੰਸਦ ਨੂੰ ਵਿਕਰੀ 'ਤੇ ਇਤਰਾਜ਼ ਜਤਾਉਣ ਲਈ 15 ਦਿਨ ਦਾ ਸਮਾਂ ਮਿਲਦਾ ਹੈ। ਅਸਲ ਵਿਚ ਇਸ ਵਿਕਰੀ 'ਤੇ ਸੰਭਾਵਨਾ ਇਸ ਲਈ ਨਹੀਂ ਹੈ ਕਿਉਂਕਿ ਅਮਰੀਕਾ ਵਿਚ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਵੇਂ ਹੀ ਪਾਰਟੀਆਂ ਇਜ਼ਰਾਈਲ ਦਾ ਜ਼ਬਰਦਸਤ ਸਮਰਥਨ ਕਰਦੀਆਂ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!