|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਜੋ ਬਾਇਡਨ ਬੋਲੇ - ਅਮਰੀਕਾ ਦਾ ਪਹਿਲਾ ਨਸਲਵਾਦੀ ਰਾਸ਼ਟਰਪਤੀ ਹੈ ਟਰੰਪ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਜੋ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਦਾ ਪਹਿਲਾ ਨਸਲਵਾਦੀ ਰਾਸ਼ਟਰਪਤੀ ਦੱਸਿਆ ਹੈ। ਉਸ ਨੇ ਇਹ ਬਿਆਨ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਵੱਲੋਂ ਕਰਵਾਏ ਇੱਕ ਆਨਲਾਈਨ ਸਮਾਗਮ ਵਿੱਚ ਦਿੱਤਾ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਜੋ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਦਾ ਪਹਿਲਾ ਨਸਲਵਾਦੀ ਰਾਸ਼ਟਰਪਤੀ ਦੱਸਿਆ ਹੈ। ਉਸ ਨੇ ਇਹ ਬਿਆਨ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਵੱਲੋਂ ਕਰਵਾਏ ਇੱਕ ਆਨਲਾਈਨ ਸਮਾਗਮ ਵਿੱਚ ਦਿੱਤਾ।

ਸੰਬੰਧਿਤ ਖ਼ਬਰਾਂ

ਸਮਾਗਮ ਦੇ ਦੌਰਾਨ ਜਦੋਂ ਇੱਕ ਵਿਅਕਤੀ ਨੇ ਕੋਰੋਨਾ ਵਾਰਿਸ ਨੂੰ ਲੈ ਕੇ ਨਸਲਵਾਦ ਤੇ ਰਾਸ਼ਟਰਪਤੀ ਦੇ ਇਸ ਚੀਨੀ ਵਾਇਰਸ ਦੱਸਣ ਦੇ ਸੰਦਰਭ ਵਿੱਚ ਸ਼ਿਕਾਇਤ ਕੀਤੀ ਤਾਂ ਬਾਇਡਨ ਨੇ ਟਰੰਪ ਦੀ ਆਲੋਚਨਾ ਕੀਤੀ ਤੇ ਨਸਲਵਾਦ ਫ਼ੈਲਾਉਣ ਦੇ ਲਈ ਉਨ੍ਹਾਂ ਨੂੰ ਨਿਸ਼ਾਨ ਬਣਾਇਆ।ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਨਾਲ ਲੋਕਾਂ ਦੇ ਰੰਗ, ਉਨ੍ਹਾਂ ਦੇ ਰਾਸ਼ਟਰ ਨੂੰ ਦੇਖ ਕੇ ਵਿਵਹਾਰ ਕਰਦੇ ਹਨ ਇਹ ਦੁੱਖ ਵਾਲੀ ਗੱਲ ਹੈ।

ਉਸ ਨੇ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕਦੀ ਅਜਿਹਾ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਕਿਸੇ ਵੀ ਰਿਪਬਲੀਕ ਜਾਂ ਡੈਮੋਕ੍ਰੇਟਿਕ ਰਾਸ਼ਟਰਪਤੀ ਨੇ ਅਜਿਹਾ ਨਹੀਂ ਕੀਤਾ ਜਿਸ ਤਰ੍ਹਾਂ ਟਰੰਪ ਕਰ ਰਹੇ ਹਨ। ਸਾਡੇ ਇੱਥੇ ਨਸਲਵਾਦੀ ਲੋਕ ਹਨ ਤੇ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਵੀ ਕੀਤੀ। ਉਹ ਪਹਿਲੇ ਹਨ ਜੋ ਬਣ ਗਏ।ਬਾਇਡਨ ਨੇ ਕਿਹਾ ਕਿ ਟਰੰਪ ਨਸਲਵਾਦ ਦੀ ਵਰਤੋਂ ਇਸ ਭਿਆਨ ਮਹਾਮਾਰੀ ਦੇ ਨਾਲ ਨਿਪਟਣ ਵਿੱਚ ਰਹੀਆਂ ਕਮੀਆਂ ਨੂੰ ਛਪਾਉਣ ਦੇ ਲਈ ਕਰ ਰਿਹੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!