|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਵਰੁਣ ਧਵਨ ਨੇ ਫਿਲਮ ਕਲੰਕ ਨੂੰ ਲੈ ਦਿੱਤਾ ਵੱਡਾ ਬਿਆਨ - ਦੱਸੀ ਬੇਕਾਰ ਫਿਲਮ

ਮੀਡੀਆ ਡੈਸਕ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ ( NRI MEDIA )

ਫਿਲਮ ਨਿਰਮਾਤਾ ਕਰਨ ਜੌਹਰ ਦੀ ਦੀ ਸਭ ਤੋਂ ਵੱਧ ਅਭਿਲਾਸ਼ੀ ਫਿਲਮ 'ਕਲੰਕ' ਬਾਕਸਆਫ਼ਿਸ ਉਤੇ ਬੁਰੀ ਤਰ੍ਹਾਂ ਪਿੱਟ ਗਈ ਅਤੇ ਲੋਕਾਂ ਨੇ ਤਾਂ ਇਸਨੂੰ ਸੱਚ ਮੁੱਚ ਹੀ ਕਲੰਕ ਦਾ ਨਾਮ ਦੇ ਦਿਤਾ , ਹਾਲ ਹੀ ਵਿੱਚ ਇਸ ਫਿਲਮ ਦੇ ਕਲਾਕਾਰ ਵਰੁਣ ਧਵਨ ਨੇ ਇਸ ਫਿਲਮ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ , ਦਰਅਸਲ ਵਰੁਣ ਧਵਨ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਹਾਰ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ,ਉਹਨਾਂ ਕਿਹਾ ਕਿ, ਲੋਕਾਂ ਨੇ ਇਸ ਫਿਲਮ ਨੂੰ ਨਹੀਂ ਅਪਣਾਇਆ ਕਿਉਕਿ ਇਹ ਇਕ ਬਹੁਤ ਬੁਰੀ ਫਿਲਮ ਸੀ ਅਤੇ ਕਿਤੇ ਨਾ ਕਿਤੇ ਇਸ ਫਿਲਮ ਦਾ ਹਰ ਹਿੱਸਾ ਇਸ ਫਿਲਮ ਨੂੰ ਸਫਲ ਬਣਾਉਣ ਵਿਚ ਹਾਰ ਗਿਆ |

ਸੰਬੰਧਿਤ ਖ਼ਬਰਾਂ

ਵਰੁਣ ਦਾ ਕਹਿਣਾ ਹੈ ਕਿ ਫਿਲਮ ਸਿਰਫ ਨਿਰਦੇਸ਼ਕ ਜਾਂ ਨਿਰਮਾਤ ਦੇ ਨਾਲ ਹੀ ਨਹੀਂ ਬਲਕਿ ਇਕ ਪੂਰੀ ਟੀਮ ਦੇ ਨਾਲ ਬਣਦੀ ਹੈ ਇਸ ਲਈ ਫਿਲਮ ਦੇ ਫਲਾਪ ਹੋਣ ਦਾ ਕਾਰਨ ਕਦੇ ਵੀ ਸਿਰਫ ਨਿਰਦੇਸ਼ਕ ਜਾਂ ਨਿਰਮਾਤਾ ਨਹੀਂ ਹੋ ਸਕਦਾ ,ਇਸ ਫਿਲਮ ਦਾ ਹਿੱਸਾ ਹੋਣ ਦੇ ਨਾਤੇ ਉਹ ਇਸ ਫਿਲਮ ਦੇ ਫਲਾਪ ਹੋ ਜਾਣ ਦਾ ਦੋਸ਼ ਆਪਣੇ ਸਿਰ ਉੱਤੇ ਲੈਂਦੇ ਹਨ ਅਤੇ ਮੰਨਦੇ ਹਨ ਕਿ ਇਸ ਫਿਲਮ ਨੇ ਲੋਕਾਂ ਨੂੰ ਨੀਚਾ ਦਿਖਾਇਆ ਅਤੇ ਉਹਨਾਂ ਦੀ ਉਮੀਦਾਂ ਉਤੇ ਖਰੀ ਨਹੀਂ ਉਤਰ ਪਾਈ |

ਹੁਣ ਜੇਕਰ ਗੱਲ ਕਰੀਏ ਵਰੁਣ ਦੀ ਆਉਣ ਵਾਲਿਆਂ ਫ਼ਿਲਮਾਂ ਦੀ ਉਹਨਾਂ ਕੋਲ ਬਹੁਤ ਸਾਰੇ ਵੱਡੇ ਵੱਡੇ ਪ੍ਰੋਜੈਕਟ ਪਏ ਹੋਏ ਹਨ, ਜਿਸ ਵਿਚ ਰੇਮੋ ਡਿਸੂਜ਼ਾ ਦੀ 'ਸਟ੍ਰੀਟ ਡਾਂਸਰ 3D' ਅਤੇ 'ਕੁਲੀ ਨੰਬਰ 1' ਦੀ ਰੀਮੇਕ ਸ਼ਾਮਿਲ ਹੈ , ਕੁਲੀ ਨੰਬਰ 1 ਦੇ ਵਿਚ ਵਰੁਣ ਪਹਿਲੀ ਵਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!