|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕੰਗਨਾ ਹੋਈ 'ਧਾਕੜ', ਹੁਣ ਕਰੇਗੀ ਜਾਸੂਸੀ ਵਾਲਾ ਇਹ ਕੰਮ

ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਉਣ ਵਾਲੀ ਐਕਸ਼ਨ ਥ੍ਰਿਲਰ 'ਧਾਕੜ' 'ਚ ਜਾਸੂਸ ਦਾ ਕਿਰਦਾਰ ਨਿਭਾਏਗੀ। ਕੰਗਨਾ ਨੇ ਕਿਹਾ, ''ਧਾਕੜ ਇਕ ਐਕਸ਼ਨ ਅਤੇ ਬਹੁਤ ਵੱਡੀ ਫਿਲਮ ਹੈ। ਸਾਡੇ ਲਈ ਇਹ ਇਕ ਅਜਿਹੀ ਸ਼ੈਲੀ 'ਚ ਜਾਣ ਵਰਗਾ ਹੈ, ਜੋ ਹਿੰਦੀ ਫਿਲਮਾਂ 'ਚ ਹੁਣ ਤੱਕ ਨਹੀਂ ਹੈ। ਮੈਂ ਫਿਲਮ 'ਚ ਜਾਸੂਸ ਦਾ ਕਿਰਦਾਰ ਨਿਭਾ ਰਹੀ ਹਾਂ।'' ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਰਜਨੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਉਣ ਵਾਲੀ ਐਕਸ਼ਨ ਥ੍ਰਿਲਰ 'ਧਾਕੜ' 'ਚ ਜਾਸੂਸ ਦਾ ਕਿਰਦਾਰ ਨਿਭਾਏਗੀ। ਕੰਗਨਾ ਨੇ ਕਿਹਾ, ''ਧਾਕੜ ਇਕ ਐਕਸ਼ਨ ਅਤੇ ਬਹੁਤ ਵੱਡੀ ਫਿਲਮ ਹੈ। ਸਾਡੇ ਲਈ ਇਹ ਇਕ ਅਜਿਹੀ ਸ਼ੈਲੀ 'ਚ ਜਾਣ ਵਰਗਾ ਹੈ, ਜੋ ਹਿੰਦੀ ਫਿਲਮਾਂ 'ਚ ਹੁਣ ਤੱਕ ਨਹੀਂ ਹੈ। ਮੈਂ ਫਿਲਮ 'ਚ ਜਾਸੂਸ ਦਾ ਕਿਰਦਾਰ ਨਿਭਾ ਰਹੀ ਹਾਂ।'' ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਰਜਨੀਸ਼ 'ਰਾਜੀ' ਘਈ ਕਰ ਰਹੇ ਹਨ। ਫਿਲਮ ਨਿਰਮਾਤਾ ਹਾਲੀਵੁੱਡ ਦੇ ਇਕ ਪ੍ਰਮੁੱਖ ਐਕਸ਼ਨ ਨਿਰਦੇਸ਼ਕ ਦੀ ਤਾਲਾਸ਼ 'ਚ ਹਨ ਤਾਂਕਿ ਵਿਸਥਾਰਤ ਦ੍ਰਿਸ਼ਾਂ ਨੂੰ ਕੋਰੀਓਗ੍ਰਾਫ ਕਰ ਸਕਣ। ਫਿਲਮ ਦੀ ਸ਼ੂਟਿੰਗ ਪੂਰੇ ਭਾਰਤ, ਦੱਖਣ-ਪੂਰਬ ਏਸ਼ੀਆ, ਮੱਧ-ਪੂਰਬ ਅਤੇ ਯੂਰਪ 'ਚ ਹੋਵੇਗੀ।

ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਕੰਗਨਾ ਰਣੌਤ ਤੇ ਰਾਜਕੁਮਾਰ ਰਾਓ 'ਜਜਮੈਂਟਲ ਹੈ ਕਿਆ' ਧਮਾਲ ਮਚਾਉਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਕੰਗਨਾ ਅਤੇ ਰਾਜਕੁਮਾਰ ਜ਼ਬਰਦਸਤ ਤਰੀਕੇ ਨਾਲ ਫੈਨਜ਼ ਦਾ ਮਨੋਰੰਜ਼ਨ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ।

ਸੰਬੰਧਿਤ ਖ਼ਬਰਾਂ

ਦੋਵੇਂ ਇਕੱਠੇ ਮਿਲ ਕੇ ਡਾਕਟਰਸ ਅਤੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨ ਕਰਦੇ ਹਨ। 'ਜਜਮੈਂਟਲ ਹੈ ਕਿਆ' ਦੀ ਪ੍ਰੋਡਿਊਸਰ ਏਕਤਾ ਕਪੂਰ ਹਨ ਉਥੇ ਹੀ ਫਿਲਮ ਨੂੰ ਪ੍ਰਕਾਸ਼ ਕੋਵੇਲਾਮੁਡੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਕਨਿਕਾ ਢਿੱਲੋ ਨੇ ਲਿਖੀ ਹੈ। ਫਿਲਮ 'ਚ ਜਿੰਮੀ ਸ਼ੇਰਗਿਲ ਅਤੇ ਅਮਾਇਰਾ ਦਸਤੂਰ ਵੀ ਅਹਿਮ ਰੋਲ 'ਚ ਹਨ। ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!