|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਕੋਰੋਨਾ ਦੇ ਨਵੇਂ ਵੇਰੀਐਂਟ XE ਤੇ Kappa ਦੀ ਦਸਤਕ, ਮੁੰਬਈ 'ਚ ਮਿਲਿਆ ਪਹਿਲਾ ਕੇਸ

ਨਿਊਜ਼ ਡੈਸਕ : ਮੁੰਬਈ- ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਪਹਿਲਾ ਕੇਸ XE ਤੇ Kappa ਮੁੰਬਈ 'ਚ ਮਿਲਿਆ ਹੈ। ਇਹ ਜਾਣਕਾਰੀ ਮੁੰਬਈ ਨਗਰ ਨਿਗਮ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਕੋਵਿਡ ਵਾਇਰਸ ਜੈਨੇਟਿਕ ਫਾਰਮੂਲੇ ਦੇ ਨਿਰਧਾਰਨ ਦੇ ਤਹਿਤ 11ਵੇਂ ਟੈਸਟ 'ਚ, 230 ਨਮੂਨਿਆਂ 'ਚ 228 ਓਮੀਕਰੋਨ ਮਰੀਜ਼ ਮਿਲੇ। ਇਕ ਕੇਸ ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ XE ਵੇਰੀਐਂਟ ਦ

NRI Post Desk · 1694 ਦਿਨ ਪਹਿਲਾਂ · ਅੱਪਡੇਟ 1694 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਰੋਨਾ ਦੇ ਨਵੇਂ ਵੇਰੀਐਂਟ XE ਤੇ Kappa ਦੀ ਦਸਤਕ, ਮੁੰਬਈ 'ਚ ਮਿਲਿਆ ਪਹਿਲਾ ਕੇਸ
📷 NRI Post Desk

ਨਿਊਜ਼ ਡੈਸਕ : ਮੁੰਬਈ- ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਪਹਿਲਾ ਕੇਸ XE ਤੇ Kappa ਮੁੰਬਈ 'ਚ ਮਿਲਿਆ ਹੈ। ਇਹ ਜਾਣਕਾਰੀ ਮੁੰਬਈ ਨਗਰ ਨਿਗਮ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਕੋਵਿਡ ਵਾਇਰਸ ਜੈਨੇਟਿਕ ਫਾਰਮੂਲੇ ਦੇ ਨਿਰਧਾਰਨ ਦੇ ਤਹਿਤ 11ਵੇਂ ਟੈਸਟ 'ਚ, 230 ਨਮੂਨਿਆਂ 'ਚ 228 ਓਮੀਕਰੋਨ ਮਰੀਜ਼ ਮਿਲੇ। ਇਕ ਕੇਸ ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ XE ਵੇਰੀਐਂਟ ਦਾ ਅਤੇ ਦੂਜਾ ਕੇਸ ਕਾਪਾ ਵੇਰੀਐਂਟ ਦਾ ਮਿਲਿਆ ਹੈ। XE ਵਜੋਂ ਜਾਣਿਆ ਜਾਂਦਾ ਕੋਰੋਨਾ ਵਾਇਰਸ ਦਾ ਇੱਕ ਨਵਾਂ ਮਿਊਟੈਂਟ ਹੈ। ਕਈ ਰਿਪੋਰਟਾਂ ਵਿੱਚ ਓਮਿਕਰੋਨ ਦੇ ਸਬ-ਵੈਰੀਐਂਟ ਨੂੰ ba.2 ਨਾਲੋਂ ਵਧੇਰੇ ਤੇਜ਼ੀ ਨਾਲ ਫੈਲਣ ਦੀ ਰਿਪੋਰਟ ਕੀਤੀ ਗਈ ਹੈ। ਇਸ ਦੌਰਾਨ, ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ ਨੇ ਦੇਸ਼ ਦੇ ਨਾਗਰਿਕਾਂ ਨੂੰ ਕੋਵਿਡ-19 ਦੇ ਨਵੇਂ ਮਿਊਟੈਂਟ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ।

ਸੰਬੰਧਿਤ ਖ਼ਬਰਾਂ

ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ (ਟੀਆਈਜੀਐੱਸ)ਦੇ ਡਾਇਰੈਕਟਰ ਰਾਕੇਸ਼ ਮਿਸ਼ਰਾਨੇ ਕਿਹਾ, "ਨਵਾਂ ਮਿਊਟੈਂਟ Xe ਜਨਵਰੀ ਦੇ ਅੱਧ 'ਚ ਸਾਹਮਣੇ ਆਇਆ ਸੀ, ਪਰ ਮੇਰਾ ਮੰਨਣਾ ਹੈ ਕਿ 'ਪੈਨਿਕ ਬਟਨ' ਨੂੰ ਦਬਾਉਣ ਦੀ ਕੋਈ ਲੋੜ ਨਹੀਂ ਹੈ। ਹੁਣ ਤੱਕ ਦੁਨੀਆ ਭਰ ਵਿੱਚ ਇਸ ਨਾਲ ਸਬੰਧਤ ਸਿਰਫ 600 ਮਾਮਲੇ ਸਾਹਮਣੇ ਆਏ ਹਨ, ਪਰ ਸਾਨੂੰ ਇਸ 'ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!