|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਪੂਰਥਲਾ ਪੁਲਿਸ ਵੱਲੋ ਰਾਤ ਸਮੇ ਔਰਤਾਂ/ਲੜਕੀਆਂ ਨੂੰ ਘਰ ਸੁਰੱਖਿਅਤ ਪਹੁੰਚਾਉਣ ਦੀ ਸਹੂਲਤ ਸ਼ੁਰੂ

ਕਪੂਰਥਲਾ (ਇੰਦਰਜੀਤ ਸਿੰਘ) : ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਪੰਜਾਬ ਸਰਕਾਰ ਵੱਲੋ ਦਿੱਤੀਆ ਹਦਾਇਤਾ ਅਨੁਸਾਰ ਸੰਦੀਪ ਸਿੰਘ ਮੰਡ ,ਡੀ.ਐਸ.ਪੀ ਜੁਰਮ ਵਿੱਰੁਧ ਔਰਤਾਂ ਅਤੇ ਬੱਚਿਆ ਕਪੂਰਥਲਾ ਨੇ ਰਾਤ ਸਮੇ ਅੋਰਤਾ ਅਤੇ ਲੜਕੀਆ ਨੂੰ ਘਰ ਜਾਣ ਲਈ ਕੋਈ ਢੁਕਵਾ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਹਨਾ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਿਸ ਸਹਾਇਤਾ ਦੇਣ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ) : ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਪੰਜਾਬ ਸਰਕਾਰ ਵੱਲੋ ਦਿੱਤੀਆ ਹਦਾਇਤਾ ਅਨੁਸਾਰ ਸੰਦੀਪ ਸਿੰਘ ਮੰਡ ,ਡੀ.ਐਸ.ਪੀ ਜੁਰਮ ਵਿੱਰੁਧ ਔਰਤਾਂ ਅਤੇ ਬੱਚਿਆ ਕਪੂਰਥਲਾ ਨੇ ਰਾਤ ਸਮੇ ਅੋਰਤਾ ਅਤੇ ਲੜਕੀਆ ਨੂੰ ਘਰ ਜਾਣ ਲਈ ਕੋਈ ਢੁਕਵਾ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਹਨਾ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਿਸ ਸਹਾਇਤਾ ਦੇਣ ਸਬੰਧੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧ ਵਿੱਚ ਇਹ ਸਹੂਲਤ ਫੋਨ ਨੰਬਰ 100,112 ਅਤੇ 181 ਤੇ ਮੌਜੂਦ ਹੋਵੇਗੀ।ਇਹਨਾ ਨੰਬਰਾ ਪਰ ਲੋੜਵੰਦ ਅੋਰਤਾਂ ਅਤੇ ਲੜਕੀਆਂ ਸਿੱਧਾ ਫੋਨ ਕਰਕੇ ਪੁਲਿਸ ਸਹਾਇਤਾ ਲੈ ਸਕਦੀਆ ਹਨ।

ਸੰਬੰਧਿਤ ਖ਼ਬਰਾਂ

ਉਪਰੰਤ ਥਾਣਾ ਵਿੱਚੋ ਪੁਲਿਸ ਪਾਰਟੀ ਸਮੇਤ ਇੱਕ ਮਹਿਲਾ ਪੁਲਿਸ ਕਰਮਚਾਰੀ ਉਸ ਔਰਤ/ਲੜਕੀ ਨੂੰ ਸੁਰੱਖਿਅਤ ਉਸਦੇ ਘਰ ਪਹੁੰਚਾਏਗੀ।ਇਸ ਡਿਊਟੀ ਨੂੰ ਨਿਰਵਿਘਨ ਚਲਾਉਣ ਲਈ ਪੁਲਿਸ ਕੰਟਰੋਲ ਰੂਮ ਪਰ ਤਾਇਨਾਤ ਸਮੂਹ ਕਰਮਚਾਰੀਆ ਦੀ ਮੀਟਿੰਗ ਕੀਤੀ ਗਈ ਅਤੇ ਉਹਨਾ ਨੂੰ ਹਦਾਇਤਾ ਜਾਰੀ ਕੀਤੀਆ ਗਈਆ ਕਿ ਉਹ ਇਸ ਸਬੰਧੀ ਰਾਤ ਦੇ 09.00 ਵਜੇ ਤੋ ਸੁਭਾ 06.00 ਵਜੇ ਤੱਕ ਇਹ ਮੁਹਿੰਮ ਨੂੰ ਪੂਰਨ ਤੌਰ ਤੇ ਚਲਾਉਣਗੇ।ਇਸ ਤੋ ਇਲਾਵਾ ਕਾਲ ਕਰਤਾ ਨੂੰ ਉਸਦੇ ਸਹੀ ਸਲਾਮਤ ਘਰ ਪਹੁੰਚਣ ਤੇ ਅਪਡੇਟ ਵੀ ਲਿਆ ਜਾਵੇਗਾ।

112 ਇੰਡੀਆ ਐਪ ਜੋ ਕਿ ਗੂਗਲ ਪਲੇ ਸਟੋਰ ਤੇ ਉਪਲਬਧ ਹੈ। ਔਰਤਾਂ ਦੀ ਸੁਰੱਖਿਆ ਲਈ ਇਹ ਹਿੰਮਤ ਅਤੇ ਸ਼ਕਤੀ ਐਪ ਦੀ ਤਰ੍ਹਾ ਹੈ।ਜੇਕਰ ਕੋਈ ਇਸ ਐਪ ਰਾਂਹੀ 112 ਪਰ ਮੈਸੇਜ ਭੇਜਦਾ ਹੈ ਤਾਂ 112 ਕੰਟਰੋਲ ਰੂਮ ਪਰ ਉਸ ਵਿਅਕਤੀ ਦੀ ਲੋਕੇਸ਼ਨ ਪ੍ਰਾਪਤ ਕੀਤੀ ਜਾਂਦੀ ਹੈ ਅਤੇ 112 ਸਰਵਰ ਰਾਂਹੀ ਹਰ 30 ਸੈਕਿੰਟ ਬਾਅਦ ਉਕਤ ਵਿਅਕਤੀ ਦੀ ਲੋਕੇਸ਼ਨ ਅਪਡੇਟ ਕੀਤੀ ਜਾਂਦੀ ਹੈ।ਇਹ ਐਪ ਔਰਤਾਂ ਦੀ ਸੁਰੱਖਿਆ (ਹੈਦਰਾਬਾਦ ਕਾਂਡ) ਦੇ ਨਜਰੀਏ ਤੋ ਮਹੱਤਵਪੂਰਨ ਹੈ।ਇਸ ਐਪ ਰਾਂਹੀ ਕੱਲ ਕੰਟਰੋਲ ਰੂਮ 112 ਪਰ 96 ਕਾਲਾਂ ਆਈਆ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!