|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ 'ਚ ਮੁੜ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ

ਬਠਿੰਡਾ (ਐਨ.ਆਰ.ਆਈ. ਮੀਡਿਆ) : ਅੱਜ ਪੰਜਾਬ 'ਚ ਇਕ ਵਾਰ ਫਿਰ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ। ਇਹ ਝੰਡਾ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਤੇ ਪਟਿਆਲਾ-ਸੰਗਰੂਰ ਰੋਡ ਕੋਲ ਪਿੰਡ ਭੇਡ ਪੁਰਾ ਦੇ ਅੱਡੇ 'ਤੇ ਝੰਡਾ ਲਹਿਰਾਉਂਦਾ ਮਿਲਿਆ। ਇਸ ਲਹਿਰਾਏ ਗਏ ਝੰਡੇ ਦੀ ਵੀਡੀਓ ਵੀ ਵਾਇਰਲ ਹੋ ਗਈ, ਸੂਤਰਾਂ ਮੁਤਾਬਕ ਇਹ ਲਹਿਰਾਇਆ ਗਿਆ ਝੰਡਾ ਬਕਾਇਦਾ ਸਬੰਧਿਤ ਪੁਲਸ ਹੀ ਉਤਾਰ ਕੈ ਲਿਆਈ ਹ

NRI Post Desk · 2260 ਦਿਨ ਪਹਿਲਾਂ · ਅੱਪਡੇਟ 2256 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਠਿੰਡਾ (ਐਨ.ਆਰ.ਆਈ. ਮੀਡਿਆ) : ਅੱਜ ਪੰਜਾਬ 'ਚ ਇਕ ਵਾਰ ਫਿਰ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ। ਇਹ ਝੰਡਾ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਤੇ ਪਟਿਆਲਾ-ਸੰਗਰੂਰ ਰੋਡ ਕੋਲ ਪਿੰਡ ਭੇਡ ਪੁਰਾ ਦੇ ਅੱਡੇ 'ਤੇ ਝੰਡਾ ਲਹਿਰਾਉਂਦਾ ਮਿਲਿਆ। ਇਸ ਲਹਿਰਾਏ ਗਏ ਝੰਡੇ ਦੀ ਵੀਡੀਓ ਵੀ ਵਾਇਰਲ ਹੋ ਗਈ, ਸੂਤਰਾਂ ਮੁਤਾਬਕ ਇਹ ਲਹਿਰਾਇਆ ਗਿਆ ਝੰਡਾ ਬਕਾਇਦਾ ਸਬੰਧਿਤ ਪੁਲਸ ਹੀ ਉਤਾਰ ਕੈ ਲਿਆਈ ਹੈ ਪਰ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਐੱਸ. ਐੱਚ. ਪਸਿਆਣਾ ਨੇ ਪੱਲਾ ਝਾੜ ਲਿਆ ਹੈ।

ਸੰਬੰਧਿਤ ਖ਼ਬਰਾਂ

ਐੱਸ.ਐੱਚ.ੳ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਸ ਖ਼ਾਲਿਸਤਾਨ ਝੰਡੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਟੀਮਾਂ ਰਵਾਨਾ ਕੀਤੀਆਂ ਪਰ ਮੁੱਖ ਹਾਈਵੇ 'ਤੇ ਕਿਤੇ ਵੀ ਕੋਈ ਖ਼ਾਲਿਸਤਾਨੀ ਝੰਡਾ ਨਜ਼ਰ ਨਹੀਂ ਆਇਆ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਸਮੇਂ ਨੈਸ਼ਨਲ ਹਾਈਵੇ ਸੰਗਰੂਰ-ਪਟਿਆਲਾ ਮਾਰਗ 'ਤੇ ਸਥਿਤ ਪਿੰਡ ਭੋਡ ਪੁਰਾ ਦੇ ਅੱਡੇ 'ਤੇ ਇਕ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ ਸੀ।

ਇਹ ਝੰਡਾ ਹਾਈਵੇ ਤੋਂ ਪਹਿਲਾਂ ਹੀ ਲੱਗੇ ਇਕ ਸਰਕਾਰੀ ਸਾਈਨ ਬੋਰਡ 'ਤੇ ਲਗਾਇਆ ਗਿਆ ਸੀ। ਇਸ ਝੰਡੇ ਦੇ ਲਗਦਿਆਂ ਹੀ ਕੁਝ ਰਾਹਗੀਰਾਂ ਨੇ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!