|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਇਰਾਨ ਮਿਜ਼ਾਈਲ ਹਮਲੇ ਤੋਂ ਬਾਅਦ ਬੋਲਿਆ -ਅਸੀਂ ਮਾਰਿਆ ਅਮਰੀਕਾ ਦੇ ਥੱਪੜ

ਤੇਹਰਾਨ , 08 ਜਨਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤੇਹਰਾਨ , 08 ਜਨਵਰੀ ( NRI MEDIA )

ਇਰਾਕ ਵਿਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਈਰਾਨ ਦੇ ਸੁਪਰੀਮ ਨੇਤਾ ਅਯੋਤੁੱਲਾ ਖਮੇਨੇਈ ਨੇ ਦੇਸ਼ ਨੂੰ ਸੰਬੋਧਿਤ ਕੀਤਾ ਹੈ , ਈਰਾਨ ਦੇ ਸੁਪਰੀਮ ਲੀਡਰ ਨੇ ਕਿਹਾ ਕਿ ਸਾਡੀ ਮਿਸਾਈਲ ਸਟ੍ਰਾਇਕ ਅਮਰੀਕਾ ਦੇ ਚਿਹਰੇ 'ਤੇ ਚਪੇੜ ਹੈ ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਹ ਸੈਨਿਕ ਕਾਰਵਾਈ ਕਾਫ਼ੀ ਨਹੀਂ ਹੈ , ਇਰਾਕ ਵਿਚ ਅਮਰੀਕੀ ਸੈਨਿਕ ਅੱਡੇ 'ਤੇ ਹਮਲੇ ਦੇ ਕੁਝ ਘੰਟਿਆਂ ਬਾਅਦ ਖਮੇਨੇਈ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ , ਇਸ ਦੇ ਨਾਲ ਹੀ ਈਰਾਨ ਦੇ ਇਨਕਲਾਬੀ ਗਾਰਡਜ਼ ਕੋਰ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਦੇ ਮੇਜਰ ਜਨਰਲ ਕਾਸੀਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਹੈ।

ਸੰਬੰਧਿਤ ਖ਼ਬਰਾਂ

ਖਮੇਨੇਈ ਨੇ ਕਿਹਾ ਕਿ ਮਿਡਲ ਈਸਟ ਵਿੱਚ ਅਮਰੀਕਾ ਦੀ ਗੈਰ ਕਾਨੂੰਨੀ ਮੌਜੂਦਗੀ ਖਤਮ ਹੋਣੀ ਚਾਹੀਦੀ ਹੈ , ਖਮੇਨੇਈਨੇ ਕਿਹਾ ਕਿ ਅਮਰੀਕੀ ਫੌਜ ਦੀ ਮੌਜੂਦਗੀ ਜੰਗ, ਮਤਭੇਦ ਅਤੇ ਤਬਾਹੀ ਵੱਲ ਲੈ ਗਈ ਹੈ , ਉਨ੍ਹਾਂ ਨੇ ਕਿਹਾ ਕਿ ਅੱਜ ਈਰਾਨ ਦੇ ਬਹਾਦਰ ਅਤੇ ਦਲੇਰ ਸੈਨਿਕਾਂ ਨੇ ਸਫਲਤਾਪੂਰਵਕ ਅਮਰੀਕੀ ਬੇਸ ‘ਤੇ ਹਮਲਾ ਕਰ ਦਿੱਤਾ , ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਅਸੀਂ ਸ਼ਕਤੀਸ਼ਾਲੀ ਤਾਕਤਾਂ ਵਿਰੁੱਧ ਸੰਘਰਸ਼ ਲਈ ਇਕਜੁੱਟ ਹਾਂ , ਈਰਾਨ ਕਦੇ ਕਮਜ਼ੋਰ ਨਹੀਂ ਹੋਵੇਗਾ ਅਤੇ ਹਾਰ ਨਹੀਂ ਮੰਨਾਂਗੇ , ਅਸੀਂ ਕਦੇ ਨਹੀਂ ਭੁੱਲਾਂਗੇ ਕਿ ਇਰਾਨ ਨਾਲ ਕੀ ਹੋਇਆ ਹੈ |

ਈਰਾਨ ਦੀ ਫਾਰਸ ਨਿਉਜ਼ ਏਜੰਸੀ ਦੇ ਅਨੁਸਾਰ, ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀ ਹਮਲੇ ਤੋਂ ਬਾਅਦ ਦੇਸ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਭਾਵੇਂ ਸੁਲੇਮਣੀ ਦਾ ਹੱਥ ਕੱਟ ਦਿੱਤਾ ਹੈ ਪਰ ਹੁਣ ਈਰਾਨ ਦੀ ਹੱਦ ਵਿੱਚ ਅਮਰੀਕਾ ਨੂੰ ਹਰਾ ਦੇਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!