|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕਿਮ ਜੋਂਗ ਨੇ ਆਪਣੇ ਅਫਸਰ ਨੂੰ ਜਾਨਲੇਵਾ ਮੱਛੀਆਂ ਦੇ ਟੈਂਕ ਵਿੱਚ ਸੁਟਿਆ

ਪਿਓਂਗਯਾਂਗ , 13 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਿਓਂਗਯਾਂਗ , 13 ਜੂਨ ( NRI MEDIA )

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਗ ਉਨ ਨੂੰ ਸਖਤ ਅਤੇ ਖ਼ਤਰਨਾਕ ਸਜਾਵਾਂ ਦੇਣ ਲਈ ਜਾਣਿਆ ਜਾਂਦਾ ਹੈ , ਹੁਣ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਗ-ਉਨ ਨੇ ਆਪਣੇ ਇਕ ਜਨਰਲ ਨੂੰ ਤਖ੍ਤਾਪਲਟ ਦੀ ਕੋਸ਼ਿਸ਼ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਜਾਨਲੇਵਾ ਮੱਛੀਆਂ ਪਿਰਹਾਣਾ ਨਾਲ ਭਰੇ ਇਕ ਟੈਂਕ ਵਿਚ ਸੁੱਟ ਦਿੱਤਾ ਹੈ ਜਨਰਲ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ,ਇਸ ਤੋਂ ਪਹਿਲਾਂ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਗੱਲਬਾਤ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਮਰੀਕੀ ਰਾਜਦੂਤ ਨੂੰ ਮਾਰ ਦਿੱਤਾ ਸੀ |

ਸੰਬੰਧਿਤ ਖ਼ਬਰਾਂ

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੈਂਕ ਵਿੱਚ ਸੁੱਟਣ ਤੋਂ ਪਹਿਲਾਂ, ਜਨਰਲ ਦੇ ਹੱਥ ਅਤੇ ਗਲੇ ਨੂੰ ਕੱਟ ਦਿੱਤਾ ਗਿਆ ਸੀ , ਇਹ ਪੂਰਾ ਟੈਂਕ ਖਤਰਨਾਕ ਪਿਰਹਾਣਾ ਮੱਛੀਆਂ ਨਾਲ ਭਰਿਆ ਹੋਇਆ ਸੀ , ਉਹ ਬ੍ਰਾਜ਼ੀਲ ਤੋਂ ਆਯਾਤ ਕੀਤੀਆਂ ਗਈਆਂ ਸਨ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮੱਛੀਆਂ ਨੇ ਜਨਰਲ ਨੂੰ ਮਾਰ ਦਿੱਤਾ ਜਾਂ ਟੈਂਕ ਵਿਚ ਸੁੱਟਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ ਸੀ , ਪਿਰਹਾਣਾ ਮੱਛੀਆਂ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ, ਜੋ ਕੁਝ ਪਲਾਂ ਵਿੱਚ ਹੀ ਕਿਸੇ ਨੂੰ ਵੀ ਖਾ ਸਕਦੀਆਂ ਹਨ |

ਇਸ ਤੋਂ ਪਹਿਲਾਂ ਕਿਮ ਹਾਇਕ ਚੋਲ, ਜੋ ਕਿ ਟਰੰਪ ਨਾਲ ਮੁਲਾਕਾਤ ਲਈ ਵਿਸ਼ੇਸ਼ ਨੁਮਾਇੰਦੇ ਸਨ ਉਨ੍ਹਾਂ ਨੂੰ ਤਾਨਾਸ਼ਾਹ ਨਾਲ ਧੋਖਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ , ਉਨ੍ਹਾਂ ਨੂੰ ਮਾਰਚ ਵਿਚ ਹਵਾਈ ਅੱਡੇ 'ਤੇ ਵਿਦੇਸ਼ ਮੰਤਰਾਲੇ ਦੇ ਚਾਰ ਸੀਨੀਅਰ ਅਧਿਕਾਰੀਆਂ ਸਮੇਤ ਫਾਇਰਿੰਗ ਟੀਮ ਵਲੋਂ ਮਰਵਾ ਦਿੱਤਾ ਗਿਆ ਸੀ , ਉਹ ਉਨ੍ਹਾਂ ਦੀ ਫੌਜ ਦਾ ਮੁਖੀ ਵੀ ਸੀ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!