|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉੱਤਰ ਕੋਰੀਆ 'ਚ ਹੋਈਆਂ ਆਮ ਚੋਣਾਂ ਕਿਮ ਜੋਂਗ ਉਨ ਨੂੰ ਮਿਲਿਆ 100% ਵੋਟਾਂ

ਸਿਓਲ (ਵਿਕਰਮ ਸਹਿਜਪਾਲ) : ਐਤਵਾਰ ਨੂੰ ਉੱਤਰ ਕੋਰੀਆ ਵਿਚ ਹੋਈਆਂ ਆਮ ਚੋਣਾਂ ਵਿਚ ਦੇਸ਼ ਦੇ ਆਗੂ ਕਿਮ ਜੋਂਗ ਉਨ ਨੂੰ ਕਰੀਬ 100 ਫ਼ੀਸਦੀ ਵੋਟਾਂ ਮਿਲੀਆਂ ਹਨ। ਫਿਰ ਵੀ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਚੋਣਾਂ ਵਿਚ ਕੋਈ ਦੂਜਾ ਉਮੀਦਵਾਰ ਅਤੇ ਵਿਰੋਧੀ ਨਾ ਹੋਣ ਕਰ ਕੇ ਉੱਤਰ ਕੋਰੀਆ ਵਿਚ ਚੋਣਾਂ ਸਿਰਫ਼ ਰਾਜਨੀਤਿਕ ਦਿਖਾਵਾ ਹੈ। ਉਹਨਾਂ ਅਨੁਸਾਰ ਇਸ ਤਰ੍ਹਾਂ ਦੀਆਂ ਚੋਣਾਂ ਵਿਚ ਅਧਿਕਾਰੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਓਲ (ਵਿਕਰਮ ਸਹਿਜਪਾਲ) : ਐਤਵਾਰ ਨੂੰ ਉੱਤਰ ਕੋਰੀਆ ਵਿਚ ਹੋਈਆਂ ਆਮ ਚੋਣਾਂ ਵਿਚ ਦੇਸ਼ ਦੇ ਆਗੂ ਕਿਮ ਜੋਂਗ ਉਨ ਨੂੰ ਕਰੀਬ 100 ਫ਼ੀਸਦੀ ਵੋਟਾਂ ਮਿਲੀਆਂ ਹਨ। ਫਿਰ ਵੀ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਚੋਣਾਂ ਵਿਚ ਕੋਈ ਦੂਜਾ ਉਮੀਦਵਾਰ ਅਤੇ ਵਿਰੋਧੀ ਨਾ ਹੋਣ ਕਰ ਕੇ ਉੱਤਰ ਕੋਰੀਆ ਵਿਚ ਚੋਣਾਂ ਸਿਰਫ਼ ਰਾਜਨੀਤਿਕ ਦਿਖਾਵਾ ਹੈ। ਉਹਨਾਂ ਅਨੁਸਾਰ ਇਸ ਤਰ੍ਹਾਂ ਦੀਆਂ ਚੋਣਾਂ ਵਿਚ ਅਧਿਕਾਰੀ ਇਹ ਦਾਅਵਾ ਕਰਨਗੇ ਕਿ ਕਿਮ ਜੋਂਗ ਉਨ ਨੂੰ ਵੱਡਾ ਬਹੁਮਤ ਮਿਲਿਆ ਹੈ ਅਤੇ ਉਹਨਾਂ ਪ੍ਰਤੀ ਲੋਕ ਵਫ਼ਾਦਾਰ ਹਨ।

ਸੰਬੰਧਿਤ ਖ਼ਬਰਾਂ

ਐਤਵਾਰ ਨੂੰ ਹੋਈਆਂ ਚੋਣਾਂ ਵਿਚ 99.98 ਫ਼ੀਸਦੀ ਵੋਟਿੰਗ ਹੋਈ ਹੈ ਜੋ ਕਿ 2015 ਦੇ ਮੁਕਾਬਲੇ 0.01 ਫ਼ੀਸਦੀ ਜ਼ਿਆਦਾ ਹੈ। ਉੱਤਰ ਕੋਰੀਆ ਦੀ ਸਰਕਾਰੀ ਏਜੰਸੀ ਕੇਸੀਐਨਏ ਨੇ ਦਸਿਆ ਕਿ ਜੋ ਲੋਕ ਵਿਦੇਸ਼ ਯਾਤਰਾ ਜਾਂ ਸਮੁੰਦਰੀ ਯਾਤਰਾ 'ਤੇ ਹਨ ਸਿਰਫ਼ ਉਹਨਾਂ ਲੋਕਾਂ ਨੇ ਵੋਟਿੰਗ ਨਹੀਂ ਕੀਤੀ।

ਏਜੰਸੀ ਨੇ ਦਸਿਆ ਕਿ ਬਿਮਾਰ ਅਤੇ ਬਜ਼ੁਰਗ ਲੋਕਾਂ ਨੇ ਮੋਬਾਇਲ ਵੋਟਿੰਗ ਰਾਹੀਂ ਕੇਂਦਰਾਂ 'ਤੇ ਵੋਟ ਪਾਈ। ਦਸਣਯੋਗ ਹੈ ਕਿ ਉਤਰ ਕੋਰੀਆ ਵਿਚ ਪ੍ਰਤੀ ਚਾਰ ਸਾਲ ਵਿਚ ਪ੍ਰਾਂਤ, ਸ਼ਹਿਰੀ ਅਤੇ ਕਾਉਂਟੀ ਅਸੈਂਬਲੀਆਂ ਦੇ ਪ੍ਰਤੀਨਿਧੀਆਂ ਦੀ ਚੋਣ ਲਈ ਵੋਟਿੰਗ ਹੁੰਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!