|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਿੰਘੁ, ਗਾਜ਼ੀਪੁਰ, ਟਿਕਰੀ ਅਤੇ ਨੋਇਡਾ ਬਾਡਰਾਂ 'ਤੇ ਪੁਲਸ ਨਾਲ ਟਕਰਾਅ 'ਤੋਂ ਬਾਦ ਕਿਸਾਨ ਅੱਗੇ ਵਧੇ

ਨਵੀਂ ਦਿੱਲੀ (ਦੇਵ ਇੰਦਰਜੀਤ)- ਪੁਲਸ ਅਤੇ ਕਿਸਾਨਾਂ ਵਿਚਾਲੇ ਸਿੰਘੁ, ਗਾਜ਼ੀਪੁਰ, ਟਿਕਰੀ ਅਤੇ ਨੋਇਡਾ ਬਾਡਰਾਂ 'ਤੇ ਟਕਰਾਅ ਹੋਇਆ। ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਸਣੇ ਭਾਰੀ ਗਿਣਤੀ 'ਚ ਕਿਸਾਨ ਇਨ੍ਹਾਂ ਬਾਡਰਾਂ 'ਤੇ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵੱਧ ਰਹੇ ਹਨ। ਪੁਲਸ ਨਾਲ ਟਕਰਾਅ ਦੀ ਸਥਿਤੀ ਬਣੀ ਹੋਈ ਹੈ 'ਤੇ ਸਿੰਘੁ ਅਤੇ ਗਾਜ਼ੀਪੁਰ ਬਾਡਰਾਂ 'ਤੇ ਪੁਲਿਸ ਵਲੋਂ ਕਿਸਾਨਾਂ

NRI Post Desk · 2130 ਦਿਨ ਪਹਿਲਾਂ · ਅੱਪਡੇਟ 2130 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿੰਘੁ, ਗਾਜ਼ੀਪੁਰ, ਟਿਕਰੀ ਅਤੇ ਨੋਇਡਾ ਬਾਡਰਾਂ 'ਤੇ ਪੁਲਸ ਨਾਲ ਟਕਰਾਅ 'ਤੋਂ ਬਾਦ ਕਿਸਾਨ ਅੱਗੇ ਵਧੇ
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਪੁਲਸ ਅਤੇ ਕਿਸਾਨਾਂ ਵਿਚਾਲੇ ਸਿੰਘੁ, ਗਾਜ਼ੀਪੁਰ, ਟਿਕਰੀ ਅਤੇ ਨੋਇਡਾ ਬਾਡਰਾਂ 'ਤੇ ਟਕਰਾਅ ਹੋਇਆ। ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਸਣੇ ਭਾਰੀ ਗਿਣਤੀ 'ਚ ਕਿਸਾਨ ਇਨ੍ਹਾਂ ਬਾਡਰਾਂ 'ਤੇ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵੱਧ ਰਹੇ ਹਨ। ਪੁਲਸ ਨਾਲ ਟਕਰਾਅ ਦੀ ਸਥਿਤੀ ਬਣੀ ਹੋਈ ਹੈ 'ਤੇ ਸਿੰਘੁ ਅਤੇ ਗਾਜ਼ੀਪੁਰ ਬਾਡਰਾਂ 'ਤੇ ਪੁਲਿਸ ਵਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।

ਸੰਬੰਧਿਤ ਖ਼ਬਰਾਂ

ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਦੀ ਲਾਪਰਵਾਹੀ ਕਰਨ ਇਹ ਟਕਰਾਅ ਹੋਏ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਸ ਨੇ ਤੈਅ ਰੂਟ 'ਤੇ ਵੀ ਬੈਰੀਕੇਡਜ਼ ਲਾਏ ਸਨ, ਇਸ ਕਾਰਨ ਉਨ੍ਹਾਂ ਨੇ ਬੈਰੀਕੇਡਜ਼ ਹਟਾਏ। ਖਬਰਾਂ ਮੁਤਾਬਕ ਹੁਣ ਗਣਤੰਤਰ ਦਿਵਸ ਦੀ ਪਰੇਡ ਖ਼ਤਮ ਹੋ ਗਈ ਹੈ। ਪੁਲਸ ਨੇ ਹਰ ਜਗ੍ਹਾ ਤੋਂ ਬੈਰੀਕੇਡਜ਼ ਹਟਾ ਦਿੱਤੇ ਹਨ। ਕਿਸਾਨਾਂ ਨੂੰ ਤੈਅ ਰੂਟ 'ਤੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!