|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਾਈਜੀਰੀਆ 'ਚ ਲੱਸਾ ਬੁਖਾਰ ਦਾ ਕਹਿਰ, ਹੁਣ ਤਕ 86 ਮਰੀਜ਼ਾਂ ਦੀ ਮੌਤ

ਨਿਊਜ਼ ਡੈਸਕ : ਨਾਈਜੀਰੀਆ 'ਚ ਲੱਸਾ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ ਤੇ ਸਰਕਾਰ ਇਸ ਲਾਗ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਅ ਕਰ ਰਹੀ ਹੈ। ਨਾਈਜੀਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਮਾਰੀ ਨਿਯੰਤਰਣ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ 14 ਤੋਂ 21 ਫਰਵਰੀ ਤੱਕ ਦੇਸ਼ 'ਚ ਇਸ ਨਵੇਂ ਸੰਕਰਮਣ ਦੇ 91 ਮਰ

NRI Post Desk · 1733 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਾਈਜੀਰੀਆ 'ਚ ਲੱਸਾ ਬੁਖਾਰ ਦਾ ਕਹਿਰ, ਹੁਣ ਤਕ 86 ਮਰੀਜ਼ਾਂ ਦੀ ਮੌਤ
📷 NRI Post Desk

ਨਿਊਜ਼ ਡੈਸਕ : ਨਾਈਜੀਰੀਆ 'ਚ ਲੱਸਾ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ ਤੇ ਸਰਕਾਰ ਇਸ ਲਾਗ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਅ ਕਰ ਰਹੀ ਹੈ। ਨਾਈਜੀਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਮਾਰੀ ਨਿਯੰਤਰਣ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ 14 ਤੋਂ 21 ਫਰਵਰੀ ਤੱਕ ਦੇਸ਼ 'ਚ ਇਸ ਨਵੇਂ ਸੰਕਰਮਣ ਦੇ 91 ਮਰੀਜ਼ ਪਾਏ ਗਏ, ਜਿਨ੍ਹਾਂ 'ਚੋਂ 21 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਐੱਨਸੀਡੀਸੀ ਨੇ ਕਿਹਾ ਕਿ ਬੁਖਾਰ, ਥਕਾਵਟ, ਕਮਜ਼ੋਰੀ ਤੇ ਸਿਰ ਦਰਦ ਇਸ ਵਾਇਰਸ ਦੇ ਹਲਕੇ ਲੱਛਣ ਹਨ। ਸਿਹਤ ਟੀਮਾਂ ਦੇ ਸਹਿਯੋਗ ਨਾਲ ਲੱਸਾ ਬੁਖਾਰ ਨਾਲ ਪੀੜਤ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਐੱਨ.ਸੀ.ਡੀ.ਸੀ. ਨੇ 26 ਜਨਵਰੀ ਨੂੰ ਕਿਹਾ ਕਿ ਉਸਨੇ ਦੇਸ਼ ਵਿੱਚ ਪ੍ਰਕੋਪ ਨੂੰ ਰੋਕਣ ਲਈ ਬਹੁ-ਖੇਤਰੀ ਅਤੇ ਬਹੁ-ਅਨੁਸ਼ਾਸਨੀ ਤਰੀਕੇ ਨਾਲ ਰਾਸ਼ਟਰੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!