|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਬੁਢਲਾਡਾ (ਕਰਨ) : ਕਰੋਨਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਬੁਢਲਾਡਾ ਦੀ ਮਦਦ ਨਾਲ ਗਊ ਸੇਵਾ ਦਲ ਬੁਢਲਾਡਾ ਅਤੇ ਮਹਾਂ ਕਾਵੜ ਸੰਘ ਪੰਜਾਬ, ਬਰਾਂਚ ਬੁਢਲਾਡਾ ਵੱਲੋਂ ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਜਿਸ ਤਹਿਤ ਬੁਢਲਾਡਾ ਦੇ ਹਰ ਗਲੀ ਮੁਹੱਲੇ ਵਿੱਚ ਕੈੰਪ ਲਗਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਚੋੜੀ ਗਲੀ ਵਿੱਚ ਜੈ ਦੁਰਗਾ ਭਜਨ

NRI Post Desk · 2028 ਦਿਨ ਪਹਿਲਾਂ · ਅੱਪਡੇਟ 2028 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ
📷 NRI Post Desk

ਬੁਢਲਾਡਾ (ਕਰਨ) : ਕਰੋਨਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਬੁਢਲਾਡਾ ਦੀ ਮਦਦ ਨਾਲ ਗਊ ਸੇਵਾ ਦਲ ਬੁਢਲਾਡਾ ਅਤੇ ਮਹਾਂ ਕਾਵੜ ਸੰਘ ਪੰਜਾਬ, ਬਰਾਂਚ ਬੁਢਲਾਡਾ ਵੱਲੋਂ ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਜਿਸ ਤਹਿਤ ਬੁਢਲਾਡਾ ਦੇ ਹਰ ਗਲੀ ਮੁਹੱਲੇ ਵਿੱਚ ਕੈੰਪ ਲਗਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਚੋੜੀ ਗਲੀ ਵਿੱਚ ਜੈ ਦੁਰਗਾ ਭਜਨ ਮੰਡਲ ਦੇ ਦਫਤਰ ਵਿਚੋ ਕੀਤੀ ਗਈ, ਇਸ ਦੌਰਾਨ 170 ਦੇ ਲੱਗਭਗ ਮਹਿਲਾਵਾਂ ਅਤੇ ਪੁਰਸ਼ਾਂ ਦੇ ਵੈਕਸੀਨ ਲਗਾਈ ਗਈ । ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਅਤੇ ਮਹਾਂ ਕਾਵੜ ਸੰਘ ਦੇ ਸੋਨੂੰ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਨੌਜਵਾਨਾਂ ਚ ਜਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ। ਓਹਨਾ ਦਸਿਆ ਕਿ ਕਲ 9 ਮਈ ਦਿਨ ਐਂਤਵਾਰ ਨੂੰ ਕਬੀਰ ਆਸ਼ਰਮ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਜਾਵੇਗਾ। ਵੈਕਸੀਨ ਲਗਵਾਉਣ ਵਾਲੇ ਵਿਅਕਤੀ ਆਪਣਾ ਅਧਾਰ ਕਾਰਡ ਜਰੂਰ ਲੈਕੇ ਆਉਣ। ਓਹਨਾ ਕਿਹਾ ਕਿ ਅਪਾਹਿਜ ਅਤੇ ਬੀਮਾਰ ਲੋਕਾਂ ਦੇ ਘਰ ਜਾ ਕੇ ਵੈਕਸੀਨ ਲਗਾਉਣ ਸਬੰਧੀ ਸਿਹਤ ਵਿਭਾਗ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਰਜਿੰਦਰ ਗੋਇਲ, ਰਾਕੇਸ਼ ਗੋਇਲ, ਗੋਰਿਸ਼ ਗੋਇਲ, ਮੁਹੱਮਦ ਅਲੀ, ਦੀਪੂ ਗਰਗ, ਵਿਸ਼ਵਦੀਪ ਕਾਕੂ, ਅਮਿਤ ਗਰਗ ਆਦਿ ਹਾਜਰ ਸਨ।

ਸੰਬੰਧਿਤ ਖ਼ਬਰਾਂ

ਫੋਟੋ: ਬੁਢਲਾਡਾ: ਕੈਂਪ ਦੌਰਾਨ ਵੈਕਸੀਨ ਲਗਾਉਂਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!