|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਿਰਗੀ ਦੇ ਦੌਰਾ ਪੈਣ 'ਤੇ ਮਰੀਜ਼ ਨੂੰ ਸੁਰੱਖਿਅਤ ਰੱਖਣ ਲਈ ਕਿ ਕਰਨਾ ਚਾਹੀਦਾ, ਜਾਣੋ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਵਿੱਚ, ਹਾਲੀਆ ਸਰਵੇ ਦੇ ਅਨੁਸਾਰ ਤਕਰੀਬਨ 1.3 ਕਰੋੜ ਲੋਕੀ ਮਿਰਗੀ ਦੇ ਸ਼ਿਕਾਰ ਹਨ, ਪਰ ਸਿਰਫ 29 ਲੱਖ ਦਾ ਹੀ ਇਲਾਜ ਹੋਇਆ ਹੈ। ਮਿਰਗੀ ਇੱਕ ਮਾਨਸਿਕ ਸਥਿਤੀ / ਵਿਕਾਰ ਹੈ, ਜਿਸ ਵਿੱਚ ਲੋਕਾਂ ਨੂੰ ਅਕਸਰ ਦੌਰੇ ਪੈਂਦੇ ਹਨ। ਦੌਰਿਆਂ ਦੇ ਲੱਛਣ - ਅਸਾਧਾਰਣ ਵਿਵਹਾਰ, ਵੱਧ ਉਤੇਜਨਾ, ਅਤੇ ਕਈ ਵਾਰ ਕਿਸੇ ਵੀ ਕੰਮ ਵਿੱਚ ਧਿਆਨ ਨਹੀਂ ਲੱਗਦਾ, ਇਨ੍ਹ

NRI Post Desk · 1746 ਦਿਨ ਪਹਿਲਾਂ · ਅੱਪਡੇਟ 1746 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਿਰਗੀ ਦੇ ਦੌਰਾ ਪੈਣ 'ਤੇ ਮਰੀਜ਼ ਨੂੰ ਸੁਰੱਖਿਅਤ ਰੱਖਣ ਲਈ ਕਿ ਕਰਨਾ ਚਾਹੀਦਾ, ਜਾਣੋ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਵਿੱਚ, ਹਾਲੀਆ ਸਰਵੇ ਦੇ ਅਨੁਸਾਰ ਤਕਰੀਬਨ 1.3 ਕਰੋੜ ਲੋਕੀ ਮਿਰਗੀ ਦੇ ਸ਼ਿਕਾਰ ਹਨ, ਪਰ ਸਿਰਫ 29 ਲੱਖ ਦਾ ਹੀ ਇਲਾਜ ਹੋਇਆ ਹੈ। ਮਿਰਗੀ ਇੱਕ ਮਾਨਸਿਕ ਸਥਿਤੀ / ਵਿਕਾਰ ਹੈ, ਜਿਸ ਵਿੱਚ ਲੋਕਾਂ ਨੂੰ ਅਕਸਰ ਦੌਰੇ ਪੈਂਦੇ ਹਨ। ਦੌਰਿਆਂ ਦੇ ਲੱਛਣ - ਅਸਾਧਾਰਣ ਵਿਵਹਾਰ, ਵੱਧ ਉਤੇਜਨਾ, ਅਤੇ ਕਈ ਵਾਰ ਕਿਸੇ ਵੀ ਕੰਮ ਵਿੱਚ ਧਿਆਨ ਨਹੀਂ ਲੱਗਦਾ, ਇਨ੍ਹਾਂ ਦਾ ਕਾਰਨ ਦਿਮਾਗੀ ਗਤੀਵਿਧੀਆਂ ਵਿੱਚ ਅਚਾਨਕ ਵਾਧਾ ਹੋ ਜਾਣਾ, ਮਤਲਬ ਕਿ ਵਾਧੂ ਭਾਰ ਪੈਣਾ ਕਹਿ ਸਕਦੇ ਹਾਂ1।

ਮਿਰਗੀ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਬ੍ਰੇਨ ਟਿਊਮਰਸ, ਸਿਰ ਦੀਆਂ ਸੱਟਾਂ, ਇੰਫੈਕਸ਼ਨਸ, ਕੋਈ ਵੱਡਾ ਸਦਮਾ ਜਾਂ ਪੈਦਾਇਸ਼ੀ ਹਾਲਤ ਸ਼ਾਮਲ ਹਨ। ਹਾਲਾਂਕਿ, ਵਿਅਸਕਾਂ ਅਤੇ ਬੱਚਿਆਂ ਨੂੰ ਹੋਣ ਵਾਲੀ ਮਿਰਗੀ ਦੇ 70 ਪ੍ਰਤੀਸ਼ਤ ਮਾਮਲਿਆਂ ਵਿੱਚ, ਸਮੇਂ ਸਿਰ ਦਵਾਈਆਂ ਨਾ ਲੈਣਾ, ਤਣਾਅ, ਚਿੰਤਾ ਜਾਂ ਉਤਸ਼ਾਹ, ਹਾਰਮੋਨ ਵਿੱਚ ਤਬਦੀਲੀ, ਕੁਝ ਖਾਣ-ਪੀਣ ਦੀਆਂ ਚੀਜ਼ਾਂ, ਸ਼ਰਾਬ, ਫੋਟੋ-ਸੈਂਸੀਵਿਟੀ ਅਤੇ ਮਿਊਜ਼ਿਕ।

ਸੰਬੰਧਿਤ ਖ਼ਬਰਾਂ

ਮਿਰਗੀ ਦੇ ਇਲਾਜ ਸੰਬੰਧੀ ਮੁੱਖ ਚੁਣੌਤੀਆਂ:

ਜੇਕਰ ਮਿਰਗੀ ਦੀ ਗੱਲ ਕਰੀਏ, ਤਾਂ ਲੋਕਾਂ ਵਲੋਂ ਜਾਂਚ ਨਾ ਕਰਵਾਉਣਾ ਇੱਕ ਵੱਡੀ ਸਮੱਸਿਆ ਹੈ। ਇਸ ਸੰਬੰਧ ਵਿੱਚ ਸਮਾਜਿਕ-ਸਭਿਆਚਾਰਕ ਸਮੱਸਿਆਵਾਂ ਜਾਂ ਰੁਕਾਵਟਾਂ/ਅਫਵਾਹਾਂ ਸਮੇਤ ਕਈ ਭੁਲੇਖੇ ਹਨ। ਕਈ ਵਾਰ ਸਥਿਤੀ ਦੀ ਸਹੀ ਡਾਕਟਰੀ ਜਾਂਚ ਨਹੀਂ ਹੁੰਦੀ, ਜਿਸ ਨਾਲ ਗਲਤ ਜਾਂ ਦੇਰੀ ਨਾਲ ਇਲਾਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮਿਰਗੀ ਨਾਲ ਪੀੜਤ ਲੋਕ, ਸਿਹਤ ਅਤੇ ਸਮਾਜਿਕ ਅਸਮਾਨਤਾਵਾਂ ਦਾ ਵੀ ਅਨੁਭਵ ਕਰਦੇ ਹਨ, ਜਿਵੇਂ ਕਿ ਸਿਹਤ ਦੀ ਸਭ ਤੋਂ ਖਰਾਬ ਹਾਲਤ ਵਿੱਚ ਜ਼ਿੰਦਗੀ ਜਿਉਣਾ7। ਆਪਣੀ ਮਿਰਗੀ ਦੀ ਬਿਮਾਰੀ ਨੂੰ ਚੰਗੀ ਤਰ੍ਹਾਂ ਨਿਯੰਤਰਿਤ ਕਰਨ ਵਾਲੇ ਲੋਕ, ਅਕਸਰ ਆਪਣੇ ਦੌਰੇ ਦੇ ਵਿਕਾਰ ਬਾਰੇ ਗੱਲ ਨਹੀਂ ਕਰਦੇ ਜਾਂ ਆਪਣੇ ਦੋਸਤਾਂ ਅਤੇ ਸਹਿਕਰਮੀਆਂ ਦੀਆਂ ਪ੍ਰਤੀਕਿਰਿਆਵਾਂ ਜਾਂ ਮਿਰਗੀ ਦੇ ਕਲੰਕ ਤੋਂ ਡਰ ਕੇ ਇਸ ਬਾਰੇ ਵਿੱਚ ਕਿਸੇ ਨੂੰ ਨਹੀਂ ਦੱਸਦੇ। ਵੱਡੇ ਪੱਧਰ ਦੇ ਕੀਤੇ ਗਏ ਮਿਰਗੀ ਦੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਦੇ ਮੁਕਾਬਲੇ ਵਿੱਚ ਮਰਦ ਇਸ ਬਿਮਾਰੀ ਦਾ ਵੱਧ ਸ਼ਿਕਾਰ ਹੋਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!