|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਜ਼ਰਾਈਲ ਫਿਲਿਸਟੀਨ ਯੁੱਧ 'ਚ ਹੁਣ ਲੈਬਨਾਨ ਦੀ ਐਂਟਰੀ

ਯਰੂਸ਼ਲਮ (ਦੇਵ ਇੰਦਰਜੀਤ) : ਸਾਲਾਂ ਤੋਂ ਇਸ ਖੇਤਰ ਦੀ ਭਿਆਨਕ ਦੁਸ਼ਮਣੀ ਨੂੰ ਰੋਕਣ ਲਈ ਜੰਗਬੰਦੀ ਲਿਆਉਣ ਦੀਆਂ ਨਿਯਮਿਤ ਕੂਟਨੀਤਕ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਇਜ਼ਰਾਈਲੀ ਮੀਡੀਆ ਮੁਤਾਬਕ ਹਮਾਸ ਨੇ ਗਾਜ਼ਾ ਤੋਂ 3350 ਤੋਂ ਵਧੇਰੇ ਰਾਕੇਟ ਦਾਗੇ ਹਨ ਜਿਸ 'ਚੋਂ 200 ਸਿਰਫ ਸੋਮਵਾਰ ਨੂੰ ਹੀ ਦਾਗੇ ਗਏ।

NRI Post Desk · 2016 ਦਿਨ ਪਹਿਲਾਂ · ਅੱਪਡੇਟ 2016 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਜ਼ਰਾਈਲ ਫਿਲਿਸਟੀਨ ਯੁੱਧ 'ਚ ਹੁਣ ਲੈਬਨਾਨ ਦੀ ਐਂਟਰੀ
📷 NRI Post Desk

ਯਰੂਸ਼ਲਮ (ਦੇਵ ਇੰਦਰਜੀਤ) : ਸਾਲਾਂ ਤੋਂ ਇਸ ਖੇਤਰ ਦੀ ਭਿਆਨਕ ਦੁਸ਼ਮਣੀ ਨੂੰ ਰੋਕਣ ਲਈ ਜੰਗਬੰਦੀ ਲਿਆਉਣ ਦੀਆਂ ਨਿਯਮਿਤ ਕੂਟਨੀਤਕ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਇਜ਼ਰਾਈਲੀ ਮੀਡੀਆ ਮੁਤਾਬਕ ਹਮਾਸ ਨੇ ਗਾਜ਼ਾ ਤੋਂ 3350 ਤੋਂ ਵਧੇਰੇ ਰਾਕੇਟ ਦਾਗੇ ਹਨ ਜਿਸ 'ਚੋਂ 200 ਸਿਰਫ ਸੋਮਵਾਰ ਨੂੰ ਹੀ ਦਾਗੇ ਗਏ।

ਸੰਬੰਧਿਤ ਖ਼ਬਰਾਂ

ਲੈਬਨਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਲੈਬਨਾਨ ਵੱਲ ਕਈ ਰਾਕੇਟ ਦਾਗੇ ਗਏ ਹਨ। ਇਜ਼ਰਾਈਲ ਦੀ ਫੌਜ ਨੇ ਉੱਤਰੀ ਇਜ਼ਰਾਈਲ 'ਚ ਹਵਾਈ ਹਮਲਿਆਂ ਦਾ ਸਾਇਰਨ ਵਜਾਉਣ ਦੀ ਗੱਲ ਕਹੀ ਹੈ ਜਦਕਿ ਇਜ਼ਰਾਈਲ ਦੇ ਟੀ.ਵੀ. ਸਟੇਸ਼ਨਾਂ ਨੇ ਦੱਸਿਆ ਕਿ ਇਲਾਕੇ 'ਚ ਦੋ ਰਾਕੇਟ ਡਿੱਗੇ ਜਦਕਿ ਦੋ ਰਾਕੇਟ ਨੂੰ ਬੁੱਧਵਾਰ ਨੂੰ ਹਵਾ 'ਚ ਹੀ ਦਾਗੇ ਗਏ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਅਤੇ ਹਮਾਸ ਦਰਮਿਆਨ ਹਿੰਸਾ ਤੇਜ਼ ਹੋ ਗਈ ਹੈ।

ਉਥੇ ਦੂਜੇ ਪਾਸੇ ਇਜ਼ਰਾਈਲ ਦੇ ਹਮਲਿਆਂ 'ਚ ਘਟੋ-ਘੱਟ 130 ਅੱਤਵਾਦੀ ਮਾਰੇ ਗਏ ਹਨ।ਗਾਜ਼ਾ 'ਚ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ ਜਿਸ 'ਚ 61 ਬੱਚੇ ਅਤੇ 36 ਮਹਿਲਾਵਾਂ ਸ਼ਾਮਲ ਹਨ। ਜਦਕਿ ਇਜ਼ਰਾਈਲ 'ਚ ਦੋ ਬੱਚਿਆ ਸਮੇਤ 10 ਦੀ ਮੌਤ ਹੋ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!