|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਦਿੱਗਜ ਪੱਤਰਕਾਰ Mark Tully ਦਾ ਦੇਹਾਂਤ

ਨਵੀਂ ਦਿੱਲੀ (ਪਾਇਲ): ਭਾਰਤ ਦੇ ਇਤਿਹਾਸ ਨੂੰ ਆਪਣੀ ਕਲਮ ਅਤੇ ਆਵਾਜ਼ ਨਾਲ ਦੁਨੀਆ ਭਰ ਵਿੱਚ ਪਹੁੰਚਾਉਣ ਵਾਲੇ ਦਿੱਗਜ ਪੱਤਰਕਾਰ ਸਰ ਮਾਰਕ ਟੱਲੀ ( Mark Tully) ਦਾ ਐਤਵਾਰ ਨੂੰ ਨਵੀਂ ਦਿੱਲੀ ਦੇ ਮੈਕਸ ਹਸਪਤਾਲ ਵਿੱਚ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

NRI Post Desk · 307 ਦਿਨ ਪਹਿਲਾਂ · ਅੱਪਡੇਟ 307 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਗਜ ਪੱਤਰਕਾਰ Mark Tully ਦਾ ਦੇਹਾਂਤ
📷 NRI Post Desk

ਨਵੀਂ ਦਿੱਲੀ (ਪਾਇਲ): ਭਾਰਤ ਦੇ ਇਤਿਹਾਸ ਨੂੰ ਆਪਣੀ ਕਲਮ ਅਤੇ ਆਵਾਜ਼ ਨਾਲ ਦੁਨੀਆ ਭਰ ਵਿੱਚ ਪਹੁੰਚਾਉਣ ਵਾਲੇ ਦਿੱਗਜ ਪੱਤਰਕਾਰ ਸਰ ਮਾਰਕ ਟੱਲੀ ( Mark Tully) ਦਾ ਐਤਵਾਰ ਨੂੰ ਨਵੀਂ ਦਿੱਲੀ ਦੇ ਮੈਕਸ ਹਸਪਤਾਲ ਵਿੱਚ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

24 ਅਕਤੂਬਰ 1935 ਨੂੰ ਕੋਲਕਾਤਾ ਵਿੱਚ ਜਨਮੇ ਟੱਲੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਕਰੀਬੀ ਦੋਸਤ ਅਤੇ ਸੀਨੀਅਰ ਪੱਤਰਕਾਰ ਸਤੀਸ਼ ਜੈਕਬ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ। ਮਾਰਕ ਟੱਲੀ ਨੇ ਲਗਭਗ 22 ਸਾਲਾਂ ਤੱਕ ਬੀਬੀਸੀ ਦੇ ਦਿੱਲੀ ਬਿਊਰੋ ਚੀਫ਼ ਵਜੋਂ ਸੇਵਾਵਾਂ ਨਿਭਾਈਆਂ ਅਤੇ ਭਾਰਤ ਦੀਆਂ ਗੁੰਝਲਦਾਰ ਪਰਤਾਂ ਨੂੰ ਬਹੁਤ ਸਰਲਤਾ ਨਾਲ ਦੁਨੀਆ ਸਾਹਮਣੇ ਪੇਸ਼ ਕੀਤਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੂੰ ਖਾਸ ਤੌਰ ’ਤੇ 1971 ਦੀ ਬੰਗਲਾਦੇਸ਼ ਮੁਕਤੀ ਜੰਗ ਦੌਰਾਨ ਕੀਤੀ ਗਈ ਬੇਮਿਸਾਲ ਕਵਰੇਜ ਲਈ ਯਾਦ ਕੀਤਾ ਜਾਂਦਾ ਹੈ, ਜੋ ਉਸ ਸਮੇਂ ਆਜ਼ਾਦੀ ਦੀ ਲੜਾਈ ਲੜ ਰਹੇ ਬੰਗਾਲੀਆਂ ਲਈ ਪ੍ਰਮਾਣਿਕ ਜਾਣਕਾਰੀ ਦਾ ਸਭ ਤੋਂ ਵੱਡਾ ਸਰੋਤ ਸੀ। ਆਪਣੀ ਸ਼ਾਂਤ ਪਰ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਟੱਲੀ ਸਿਰਫ਼ ਇੱਕ ਪੱਤਰਕਾਰ ਨਹੀਂ, ਸਗੋਂ ਖੁਦ ਵਿੱਚ ਇੱਕ ਸੰਸਥਾ ਸਨ, ਜਿਨ੍ਹਾਂ ਦੀ ਰਿਪੋਰਟਿੰਗ ਵਿੱਚ ਨਿਰਪੱਖਤਾ, ਇਮਾਨਦਾਰੀ ਅਤੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਸਾਫ਼ ਝਲਕਦੀ ਸੀ।

ਇੱਥੇ ਦੱਸਣਾ ਬਣਦਾ ਹੈ ਕਿ ਮਾਰਕ ਟੱਲੀ ਸਿਰਫ਼ ਇੱਕ ਪੱਤਰਕਾਰ ਹੀ ਨਹੀਂ ਸਗੋਂ ਇੱਕ ਉੱਘੇ ਲੇਖਕ ਵੀ ਸਨ, ਜਿਨ੍ਹਾਂ ਨੇ ‘ਨੋ ਫੁੱਲ ਸਟਾਪਸ ਇਨ ਇੰਡੀਆ’ ਅਤੇ ‘ਇੰਡੀਆ ਇਨ ਸਲੋ ਮੋਸ਼ਨ’ ਵਰਗੀਆਂ ਪ੍ਰਸਿੱਧ ਕਿਤਾਬਾਂ ਰਾਹੀਂ ਭਾਰਤੀ ਜੀਵਨ ਦੀ ਡੂੰਘੀ ਤਸਵੀਰ ਪੇਸ਼ ਕੀਤੀ।

ਪੱਤਰਕਾਰੀ ਅਤੇ ਸਾਹਿਤ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 2002 ਵਿੱਚ ਉਨ੍ਹਾਂ ਨੂੰ ਬਰਤਾਨੀਆ ਵੱਲੋਂ ‘ਨਾਈਟਹੁੱਡ’ ਅਤੇ 2005 ਵਿੱਚ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਜਾਣ ਨਾਲ ਦੱਖਣੀ ਏਸ਼ੀਆਈ ਪੱਤਰਕਾਰੀ ਦੇ ਇੱਕ ਅਜਿਹੇ ਦੌਰ ਦਾ ਅੰਤ ਹੋ ਗਿਆ ਹੈ ਜਿਸ ਨੇ ਹਮੇਸ਼ਾ ਸੱਚਾਈ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸਭ ਤੋਂ ਉੱਪਰ ਰੱਖਿਆ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਦਿੱਗਜ ਪੱਤਰਕਾਰ Mark Tully ਦਾ ਦੇਹਾਂਤ — NRI Post