|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਫੌਜ ਦੇ ਅਗਲੇ ਉੱਪ ਮੁਖੀ, ਸਰਕਾਰ ਤੋਂ ਮਿਲੀ ਮਨਜ਼ੂਰੀ

ਨਿਊਜ਼ ਡੈਸਕ (ਜਸਕਮਲ) : ਦੇਸ਼ ਨੂੰ ਅਗਲੇ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਦੀ ਉਡੀਕ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਮੰਗਲਵਾਰ ਨੂੰ ਪੂਰਬੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਫੌਜ ਦਾ ਅਗਲਾ ਉਪ ਮੁਖੀ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਇਕ ਨਿੱਜੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੂਰਬੀ ਆਰਮੀ ਕਮਾਂਡਰ ਅਗਲੇ ਉਪ ਸ

NRI Post Desk · 1773 ਦਿਨ ਪਹਿਲਾਂ · ਅੱਪਡੇਟ 1773 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਫੌਜ ਦੇ ਅਗਲੇ ਉੱਪ ਮੁਖੀ, ਸਰਕਾਰ ਤੋਂ ਮਿਲੀ ਮਨਜ਼ੂਰੀ
📷 NRI Post Desk

ਨਿਊਜ਼ ਡੈਸਕ (ਜਸਕਮਲ) : ਦੇਸ਼ ਨੂੰ ਅਗਲੇ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਦੀ ਉਡੀਕ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਮੰਗਲਵਾਰ ਨੂੰ ਪੂਰਬੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਫੌਜ ਦਾ ਅਗਲਾ ਉਪ ਮੁਖੀ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਇਕ ਨਿੱਜੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੂਰਬੀ ਆਰਮੀ ਕਮਾਂਡਰ ਅਗਲੇ ਉਪ ਸੈਨਾ ਮੁਖੀ ਹੋਣਗੇ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਜਨਰਲ ਪਾਂਡੇ ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਦੀ ਥਾਂ ਲੈਣਗੇ, ਜੋ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਪਾਂਡੇ ਨੂੰ ਦਸੰਬਰ 1982 'ਚ ਕੋਰ ਆਫ਼ ਇੰਜੀਨੀਅਰਜ਼ (ਦਿ ਬਾਂਬੇ ਸੈਪਰਸ) 'ਚ ਕਮਿਸ਼ਨ ਦਿੱਤਾ ਗਿਆ ਸੀ। ਉਹ ਸਟਾਫ ਕਾਲਜ, ਕੈਂਬਰਲੇ (ਯੂਨਾਈਟਡ ਕਿੰਗਡਮ) ਦਾ ਗ੍ਰੈਜੂਏਟ ਹੈ। ਉਸਨੇ ਦਿੱਲੀ 'ਚ ਆਰਮੀ ਵਾਰ ਕਾਲਜ ਮਹੂ ਤੇ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) 'ਚ ਹਾਇਰ ਕਮਾਂਡ ਕੋਰਸ 'ਚ ਹਿੱਸਾ ਲਿਆ। ਦੇਸ਼ ਲਈ ਆਪਣੀ 37 ਸਾਲਾਂ ਦੀ ਵਿਲੱਖਣ ਸੇਵਾ ਦੌਰਾਨ, ਪਾਂਡੇ ਨੇ ਆਪਰੇਸ਼ਨ ਵਿਜੇ ਅਤੇ ਆਪ੍ਰੇਸ਼ਨ ਪਰਾਕਰਮ 'ਚ ਸਰਗਰਮੀ ਨਾਲ ਹਿੱਸਾ ਲਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!