|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

15 ਅਗਸਤ ਤੋਂ ਮਹਾਰਾਸ਼ਟਰ 'ਚ ਚੱਲਣਗੀਆਂ ਲੋਕਲ ਟ੍ਰੇਨਾਂ ਟਰੇਨਾਂ

ਮੁੰਬਈ (ਦੇਵ ਇੰਦਰਜੀਤ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਐਤਵਾਰ ਨੂੰ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਧਵ ਠਾਕਰੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਮੁੰਬਈਵਾਸੀ 15 ਅਗਸਤ ਤੋਂ ਲੋਕਲ ਟਰੇਨਾਂ 'ਚ ਯਾਤਰਾ ਕਰ ਸਕਦੇ ਹਨ ਪਰ ਇਸ ਸੁਵਿਧਾ ਦਾ ਲਾਭ ਲੈਣ ਲਈ ਦੂਜੀ

NRI Post Desk · 1935 ਦਿਨ ਪਹਿਲਾਂ · ਅੱਪਡੇਟ 1935 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
15 ਅਗਸਤ ਤੋਂ ਮਹਾਰਾਸ਼ਟਰ 'ਚ ਚੱਲਣਗੀਆਂ ਲੋਕਲ ਟ੍ਰੇਨਾਂ ਟਰੇਨਾਂ
📷 NRI Post Desk

ਮੁੰਬਈ (ਦੇਵ ਇੰਦਰਜੀਤ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਐਤਵਾਰ ਨੂੰ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਧਵ ਠਾਕਰੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਮੁੰਬਈਵਾਸੀ 15 ਅਗਸਤ ਤੋਂ ਲੋਕਲ ਟਰੇਨਾਂ 'ਚ ਯਾਤਰਾ ਕਰ ਸਕਦੇ ਹਨ ਪਰ ਇਸ ਸੁਵਿਧਾ ਦਾ ਲਾਭ ਲੈਣ ਲਈ ਦੂਜੀ ਖੁਰਾਕ ਤੋਂ ਬਾਅਦ 14 ਦਿਨ ਦਾ ਅੰਤਰਾਲ ਹੋਣਾ ਲਾਜ਼ਮੀ ਹੈ।

ਠਾਕਰੇ ਨੇ ਇਕ 'ਲਾਈਵ ਵੈਬਕਾਸਟ' 'ਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਕਾਨਾਂ, ਮਾਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨਾਂ ਨੂੰ ਛੋਟ ਦੇਣ 'ਤੇ ਵਿਚਾਰ ਕਰ ਰਹੀ ਹੈ ਅਤੇ ਸੋਮਵਾਰ ਨੂੰ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

ਸੰਬੰਧਿਤ ਖ਼ਬਰਾਂ

ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀ ਮੋਬਾਇਲ ਐਪ ਰਾਹੀਂ ਟਰੇਨ ਪਾਸ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ ਉਹ ਸ਼ਹਿਰ ਦੇ ਨਗਰਪਾਲਿਕਾ ਵਾਰਡ ਦੇ ਨਾਲ-ਨਾਲ ਉਪਨਗਰ ਰੇਲਵੇ ਸਟੇਸ਼ਨਾਂ ਤੋਂ ਫੋਟੋ ਪਾਸ ਲੈ ਸਕਦੇ ਹਨ। ਦੱਸ ਦਈਏ ਕਿ ਮਹਾਨਗਰ 'ਚ ਉਪਨਗਰੀ ਰੇਲ ਸੇਵਾਵਾਂ ਇਸ ਸਾਲ ਅਪ੍ਰੈਲ 'ਚ ਮੁਅੱਤਲ ਕਰ ਦਿੱਤੀਆਂ ਗਈਆਂ ਸਨ।

ਜਦ ਸੂਬੇ 'ਚ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ-19 ਦੇ ਮਾਮਲੇ ਸਿਖਰ 'ਤੇ ਸਨ। ਮੌਜੂਦਾ ਸਮੇਂ 'ਚ ਸਿਰਫ ਸਰਕਾਰੀ ਕਰਮਚਾਰੀਆਂ ਅਤੇ ਲੋੜੀਂਦੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਹੀ ਲੋਕਲ ਟਰੇਨਾਂ 'ਚ ਯਾਤਰਾ ਕਰਨ ਦੀ ਇਜਾਜ਼ਤ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!