ਸਮਾਣਾ : ਪਿੰਡ ਬੰਮਣਾ ਵਿਖੇ ਸਥਿਤ ਇਕ ਬੈਂਕ 'ਚ 5 ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਸਵਾ ਸੱਤ ਲੱਖ ਰੁਪਏ ਲੁੱਟ ਲਏ। ਵਾਰਦਾਤ ਦੀ ਸੂਚਨਾ ਮਿਲਣ 'ਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਪੁਲਿਸ ਟੀਮ ਸਮੇਤ ਮੌਕੇ 'ਤੇ ਪੁੱਜੇ। ਪੁਲਿਸ ਨੇ ਆਲੇ-ਦੁਆਲੇ ਦੇ ਲਾਂਘਿਆਂ 'ਤੇ ਨਾਕਾਬੰਦੀ ਕਰਦਿਆਂ ਬੈਂਕ ਦੀ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ।ਮਿਲੀ ਜਾਣਕਾਰੀ ਅਨੁਸਾਰ ਸਮਾਣਾ-ਭਵਾਨੀਗੜ੍ਹ ਰੋਡ ਸਥਿਤ ਪਿੰਡ ਬੰਮਣਾ ਦੇ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਬਾਹਰ ਇੱਕ ਕਾਰ ਆ ਕੇ ਰੁਕੀ, ਜਿਸ ਵਿਚ 5 ਨਕਾਬਪੋਸ਼ ਲੋਕ ਸਵਾਰ ਸਨ।
ਸੰਬੰਧਿਤ ਖ਼ਬਰਾਂ
ਉਕਤ ਲੋਕਾਂ ਵਿਚੋਂ ਚਾਰ ਜਣੇ ਬੈਂਕ 'ਚ ਦਾਖਲ ਹੋ ਗਏ, ਜਦਕਿ ਇਕ ਕਾਰ ਵਿਚ ਹੀ ਬੈਠਾ ਰਿਹਾ। ਹਥਿਆਰਬੰਦ ਲੋਕਾਂ ਨੇ ਬੈਂਕ ਦੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹ ਲਿਆ ਤੇ ਬੈਂਕ ਦੇ ਖਜ਼ਾਨਚੀ ਨਿਤਿਨ ਕੁਮਾਰ 'ਤੇ ਪਿਸਤੌਲ ਤਾਣ ਦਿੱਤੀ। ਉਕਤ ਲੁਟੇਰੇ ਖਜ਼ਾਨਚੀ ਤੋਂ ਸਾਰੀ ਨਕਦੀ ਖੋਹ ਕੇ ਫਰਾਰ ਹੋ ਗਏ।ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੈਂਕ 'ਚੋਂ 7 ਲੱਖ 27 ਹਜ਼ਾਰ 530 ਰੁਪਏ ਦੀ ਲੁੱਟ ਹੋਈ ਹੈ। ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।






