|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੀਏਯੂ ਵੱਲੋਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪਰਮਲ ਕਿਸਮਾਂ ਵਿਕਸਿਤ -ਡਾ. ਗੁਰਜੀਤ ਸਿੰਘ ਮਾਂਗਟ

ਲੁਧਿਆਣਾ : ਝੋਨੇ ਦੀ ਕਾਸ਼ਤ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਗਿਰਾਵਟ, ਜ਼ਮੀਨ ਹੇਠਾਂ ਸਖਤ ਪਰਤ ਬਣਨਾ, ਪ੍ਰਦੂਸ਼ਣ ਅਤੇ ਹੋਰ ਅਨੇਕਾਂ ਮੁਸ਼ਕਲਾਂ ਜੁੜੀਆਂ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਅਤੇ ਪ੍ਰਸਿੱਧ ਝੋਨਾ ਮਾਹਿਰ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿਚ ਰਖਦੇ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਝੋਨੇ ਦੀ ਕਾਸ਼ਤ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਗਿਰਾਵਟ, ਜ਼ਮੀਨ ਹੇਠਾਂ ਸਖਤ ਪਰਤ ਬਣਨਾ, ਪ੍ਰਦੂਸ਼ਣ ਅਤੇ ਹੋਰ ਅਨੇਕਾਂ ਮੁਸ਼ਕਲਾਂ ਜੁੜੀਆਂ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਅਤੇ ਪ੍ਰਸਿੱਧ ਝੋਨਾ ਮਾਹਿਰ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿਚ ਰਖਦੇ ਹੋਏ ਪੀਏਯੂ ਵੱਲੋਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪਰਮਲ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਜੋ ਪਾਣੀ ਘੱਟ ਲੈਂਦੀਆਂ ਹਨ।ਚੰਗੀ ਗੁਣਵਤਾ ਅਤੇ ਵੱਧ ਝਾੜ ਦੇਣ ਵਾਲੀਆਂ ਇਹ ਕਿਸਮਾਂ ਬਿਮਾਰੀਆਂ ਪ੍ਰਤੀ ਵੀ ਸਹਿਣਸ਼ੀਲ ਹਨ। ਇਨ੍ਹਾਂ ਗੁਣਾਂ ਸਦਕਾ ਇਨ੍ਹਾਂ ਕਿਸਮਾਂ ਦੀ ਕਾਸ਼ਤ ਅਧੀਨ ਰਕਬਾ ਸਾਲ 2012 ਦੌਰਾਨ 32 ਫੀਸਦੀ ਤੋਂ ਵੱਧ ਕੇ ਸਾਲ 2018 ਤੱਕ 82 ਫੀਸਦੀ ਹੋ ਗਿਆ।

ਸੰਬੰਧਿਤ ਖ਼ਬਰਾਂ

ਡਾ. ਮਾਂਗਟ ਨੇ ਦੱਸਿਆ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਸਿਫ਼ਾਰਸ਼ ਨਵੀਆਂ ਕਿਸਮਾਂ ਪੀਆਰ 121, 122, ਪੀਆਰ 124, ਪੀਆਰ 126 ਦੀ ਕਾਸ਼ਤ ਹੇਠ ਪ੍ਰਭਾਵਸ਼ਾਲੀ ਵਾਧੇ ਸਦਕਾ ਪੰਜਾਬ ਨੇ ਝੋਨੇ ਦੀ ਪੈਦਾਵਾਰ, ਪ੍ਰਤੀ ਏਕੜ ਝਾੜ ਅਤੇ ਕੇਂਦਰੀ ਅਨਾਜ ਭੰਡਾਰ ਵਿੱਚ ਕੁੱਲ ਯੋਗਦਾਨ ਵਿੱਚ ਨਵੇਂ ਰਿਕਾਰਡ ਸਥਾਪਤ ਕੀਤੇ।ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੇ ਹੋਰ ਅਨੇਕਾਂ ਲਾਭਾਂ ਦੇ ਨਾਲ ਝੋਨਾ ਵੱਢਣ ਉਪੰਰਤ ਹਾੜੀ ਦੀਆਂ ਫਸਲਾਂ ਬੀਜਣ ਲਈ ਜ਼ਿਆਦਾ ਸਮਾਂ ਵੀ ਮਿਲ ਜਾਂਦਾ ਹੈ ਪਰ ਇਸ ਦੇ ਬਾਵਜੂਦ ਕੁਝ ਕਿਸਾਨ ਇਹ ਸੋਚ ਕੇ ਪੂਸਾ 44 ਅਤੇ ਪੀਲੀ ਪੂਸਾ ਕਿਸਮਾਂ ਦੀ ਕਾਸ਼ਤ ਕਰਦੇ ਹਨ ਕਿ ਇਨ੍ਹਾਂ ਦਾ ਝਾੜ ਜ਼ਿਆਦਾ ਹੋਣ ਕਰਕੇ ਮੁਨਾਫਾ ਜ਼ਿਆਦਾ ਹੁੰਦਾ ਹੈ। ਜਦ ਇਹ ਸਾਰੀਆਂ ਕੀਮਤਾਂ ਕੁੱਲ ਆਮਦਨ ਵਿੱਚੋਂ ਘਟਾ ਕੇ ਸ਼ੁੱਧ ਮੁਨਾਫ਼ਾ ਕੱਢਿਆ ਗਿਆ ਤਾਂ ਪੂਸਾ 44 ਕਿਸਮ ਦਾ ਸੁੱਧ ਮੁਨਾਫਾ ਪੀਆਰ 126 ਅਤੇ ਪੀਆਰ 121 ਦੇ ਮੁਕਾਬਲੇ ਕ੍ਮਵਾਰ 176 ਰੁਪਏ ਅਤੇ 278 ਰੁਪਏ ਪ੍ਰਤੀ ਏਕੜ ਘੱਟ ਗਿਆ।

ਪੀਆਰ ਕਿਸਮਾਂ ਲਈ ਕੀਟਨਾਸ਼ਕਾਂ ਅਤੇ ਪਾਣੀ ਦੀ ਲੋੜ ਘੱਟ ਹੁੰਦੀ ਹੈ। ਧਿਆਨਯੋਗ ਹੈ ਕਿ ਸਮੁੱਚੇ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਹਰ ਸਾਲ 0.5 ਮੀਟਰ ਡੂੰਘਾ ਜਾ ਰਿਹਾ ਹੈ ਪਰ ਕੇਂਦਰੀ ਜ਼ਿਲਿ੍ਹਆਂ (ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ ਅਤੇ ਸੰਗਰੂਰ) ਵਿੱਚ ਤਾਂ ਇਸ ਗਿਰਾਵਟ ਦੀ ਦਰ 1.0 ਮੀਟਰ ਤੋਂ ਵੀ ਵੱਧ ਹੈ ਜੋ ਕਿ ਬੇਹੱਦ ਗੰਭੀਰ ਮਸਲਾ ਹੈ।ਡਾ. ਮਾਂਗਟ ਨੇ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਤੇ ਵੱਧ ਝਾੜ ਦੇਣ ਵਾਲੀਆਂ ਪਰਮਲ ਕਿਸਮਾਂ ਬੀਜਣ ਲਈ ਪ੍ਰਰੇਰਿਤ ਕਰਦਿਆਂ ਦੱਸਿਆ ਕਿ ਭਾਵੇਂ ਕੇਂਦਰੀ ਜ਼ਿਲਿ੍ਆਂ ਵਿੱਚ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਹੇਠਲੇ ਰਕਬੇ ਵਿੱਚ 30 ਤੋਂ 40 ਫੀਸਦੀ ਦੀ ਕਮੀ ਆਈ ਹੈ ਪਰ ਪਾਣੀ ਅਤੇ ਪਰਾਲੀ ਦੇ ਸੰਕਟ ਨੂੰ ਸਮਝਦੇ ਹੋਏ ਪੂਸਾ 44, ਪੀਲੀ ਪੂਸਾ ਆਦਿ ਨੂੰ ਤਿਲਾਂਜਲੀ ਦੇਣਾ ਸਮੇਂ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਆਪਣੇ ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਕੁਦਰਤੀ ਸਾਧਨਾਂ ਦੀ ਸੰਭਾਲ ਵਿੱਚ ਕਾਮਯਾਬ ਹੋ ਸਕਾਂਗੇ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!