|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿਓਰ ਨੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ, ਮਾਂ ਤੇ ਭਰਾ ਨੇ ਵੀ ਦਿੱਤਾ ਸਾਥ

ਲੁਧਿਆਣਾ: ਵੱਡੀ ਭਰਜਾਈ ਦੇ ਪਾਕ- ਪਵਿੱਤਰ ਰਿਸ਼ਤੇ ਨੂੰ ਤਾਰ- ਤਾਰ ਕਰਦਿਆਂ ਸਕੇ ਦਿਓਰ ਨੇ ਹੀ ਜਬਰੀ ਸਰੀਰਕ ਸਬੰਧ ਬਣਾਏ। ਹੈਰਤ ਦੀ ਗੱਲ ਇਹ ਹੈ ਕਿ ਉਸ ਦੀ ਇਸ ਸ਼ਰਮਸਾਰ ਕਰ ਦੇਣ ਵਾਲੀ ਕਰਤੂਤ 'ਚ ਪੀੜਤ ਦੇ ਪਤੀ ਤੇ ਸੱਸ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ। ਇਸ ਮਾਮਲੇ 'ਚ ਪੀੜਤਾ ਵੱਲੋਂ ਥਾਣਾ ਟਿੱਬਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ: ਵੱਡੀ ਭਰਜਾਈ ਦੇ ਪਾਕ- ਪਵਿੱਤਰ ਰਿਸ਼ਤੇ ਨੂੰ ਤਾਰ- ਤਾਰ ਕਰਦਿਆਂ ਸਕੇ ਦਿਓਰ ਨੇ ਹੀ ਜਬਰੀ ਸਰੀਰਕ ਸਬੰਧ ਬਣਾਏ। ਹੈਰਤ ਦੀ ਗੱਲ ਇਹ ਹੈ ਕਿ ਉਸ ਦੀ ਇਸ ਸ਼ਰਮਸਾਰ ਕਰ ਦੇਣ ਵਾਲੀ ਕਰਤੂਤ 'ਚ ਪੀੜਤ ਦੇ ਪਤੀ ਤੇ ਸੱਸ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ। ਇਸ ਮਾਮਲੇ 'ਚ ਪੀੜਤਾ ਵੱਲੋਂ ਥਾਣਾ ਟਿੱਬਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਆਪਣੇ ਨਾਲ ਹੋਏ ਗ਼ੈਰ ਮਾਨਵੀ ਤਸ਼ੱਦਦ ਬਾਰੇ ਜਾਣਕਾਰੀ ਦਿੰੰਦਿਆਂ ਪੀੜਤ 21 ਸਾਲਾਂ ਦੀ ਵਿਆਹੁਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਛੇ ਮਹੀਨੇ ਪਹਿਲਾਂ ਹੀ ਲੁਧਿਆਣਾ ਵਾਸੀ ਸ਼ਾਬਾਦ ਨਾਲ ਹੋਇਆ ਸੀ। ਪੀੜਤ ਮੁਤਾਬਕ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦਾ ਪਤੀ ਘਰ 'ਚ ਕਲੇਸ਼ ਕਰਨ ਲੱਗਾ ਤੇ ਆਪਣੀ ਪਤਨੀ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰਨ ਲੱਗ ਗਿਆ। ਨਵੇਂ ਵਿਆਹ ਤੋਂ ਬਾਅਦ ਘਰ 'ਚ ਪੈਦਾ ਹੋਏ ਕਲੇਸ਼ ਤੋਂ ਬਾਅਦ ਉਸ ਉੱਪਰ ਇਕ ਕਹਿਰ ਹੋਰ ਟੁੱਟ ਪਿਆ ਜਦ ਵਿਆਹ ਤੋਂ ਮਹਿਜ਼ ਇਕ ਮਹੀਨਾ ਬਾਅਦ ਹੀ ਉਸ ਦੇ ਦਿਓਰ ਆਫਾਕ ਨੇ ਉਸ ਨਾਲ ਜਬਰਦਸਤੀ ਕਰਦਿਆਂ ਪੀੜਤ ਨਾਲ ਸਰੀਰਕ ਸਬੰਧ ਬਣਾਏ।

ਸੰਬੰਧਿਤ ਖ਼ਬਰਾਂ

ਜਦ ਵਿਆਹੁਤਾ ਨੇ ਆਪਣੇ ਦਿਓਰ ਦੀ ਇਸ ਹਰਕਤ ਦਾ ਵਿਰੋਧ ਕੀਤਾ ਤੇ ਸੱਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਲਟਾ ਉਸ ਦੀ ਸੱਸ ਨੇ ਪੀੜਤ ਨੂੰ ਆਪਣੇ ਦਿਓਰ ਨਾਲ ਅਜਿਹੇ ਨਾਪਾਕ ਸਬੰਧ ਬਣਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਮਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਉਸ ਦੇ ਦਿਓਰ ਦੇ ਹੌਸਲੇ ਬੁਲੰਦ ਹੋ ਗਏ। ਇਸ ਭਿਆਨਕ ਤਸ਼ੱਦਦ ਦਾ ਸ਼ਿਕਾਰ ਵਿਆਹੁਤਾ ਨੇ ਜਦ ਵਿਰੋਧ ਕੀਤਾ ਤਾਂ ਪਤੀ, ਦਿਓਰ ਤੇ ਸੱਸ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ।

ਇਸ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਵਿਆਹੁਤਾ ਦੇ ਪਤੀ ਸ਼ਾਬਾਦ ,ਦਿਓਰ ਅਫਾਕ ਤੇ ਸੱਸ ਨਸਰੀਨ ਖ਼ਿਲਾਫ਼ ਪਰਚਾ ਦਰਜ ਕਰ ਕੇ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਹਾਲੇ ਕਿਸੇ ਦੀ ਗਿ੍ਫ਼ਤਾਰੀ ਸੰਭਵ ਨਹੀਂ ਹੋ ਸਕੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!