|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ : ਕੁੜੀ ਨੂੰ ਅਗਵਾ ਕਰਕੇ 3 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਦੇਵ ਇੰਦਰਜੀਤ) : ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਿੰਨੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ। ਜਿਸ ’ਚੋਂ ਇਕ ਮੁਲਜ਼ਮ ਰਾਜੀਵ ਗਾਂਧੀ ਕਾਲੋਨੀ ਦਾ ਸੰਨੀ ਹੈ, ਜਦੋਂ ਕਿ 2 ਉਸ ਦੇ ਅਣਪਛਾਤੇ ਸਾਥੀ ਹਨ। ਪੁਲਸ ਤਿੰਨੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰ ਰਹੀ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਮੋਤੀ ਨਗਰ ਇਲਾਕੇ ਦੀ ਰਹਿਣ ਵਾਲੀ ਹੈ। 22

NRI Post Desk · 1981 ਦਿਨ ਪਹਿਲਾਂ · ਅੱਪਡੇਟ 1981 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ : ਕੁੜੀ ਨੂੰ ਅਗਵਾ ਕਰਕੇ 3 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ
📷 NRI Post Desk

ਲੁਧਿਆਣਾ (ਦੇਵ ਇੰਦਰਜੀਤ) : ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਿੰਨੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ। ਜਿਸ ’ਚੋਂ ਇਕ ਮੁਲਜ਼ਮ ਰਾਜੀਵ ਗਾਂਧੀ ਕਾਲੋਨੀ ਦਾ ਸੰਨੀ ਹੈ, ਜਦੋਂ ਕਿ 2 ਉਸ ਦੇ ਅਣਪਛਾਤੇ ਸਾਥੀ ਹਨ। ਪੁਲਸ ਤਿੰਨੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰ ਰਹੀ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਮੋਤੀ ਨਗਰ ਇਲਾਕੇ ਦੀ ਰਹਿਣ ਵਾਲੀ ਹੈ। 22 ਜੂਨ ਦੀ ਸਵੇਰ ਨੂੰ ਉਹ ਆਪਣੇ ਇਕ ਦੋਸਤ ਨਾਲ ਸੈਰ ਕਰਨ ਗਈ ਸੀ।

ਸੰਬੰਧਿਤ ਖ਼ਬਰਾਂ

ਦੋਸਤ ਨਾਲ ਸੈਰ ਕਰ ਕੇ ਘਰ ਮੁੜ ਰਹੀ ਕੁੜੀ ਨੂੰ ਇਕ ਜਾਣਕਾਰ ਨੌਜਵਾਨ ਆਪਣੇ 2 ਸਾਥੀਆਂ ਨਾਲ ਸਕੂਟਰ ’ਤੇ ਅਗਵਾ ਕਰ ਕੇ ਲੈ ਗਿਆ। ਉਸ ਨੂੰ ਰਾਮ ਨਗਰ ਇਕ ਫਲੈਟ ਵਿਚ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਤਿੰਨੇ ਮੁਲਜ਼ਮ ਉਸ ਨੂੰ ਉਸੇ ਜਗ੍ਹਾ ’ਤੇ ਵਾਪਸ ਛੱਡ ਗਏ, ਜਿੱਥੇ ਖੜ੍ਹੀ ਉਹ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਹੀ ਸੀ।

ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਉਸੇ ਜਗ੍ਹਾ ਵਾਪਸ ਛੱਡ ਕੇ ਫ਼ਰਾਰ ਹੋ ਗਏ, ਜਿੱਥੋਂ ਉਸ ਨੂੰ ਚੁੱਕ ਕੇ ਲੈ ਗਏ ਸੀ। ਉਧਰ, ਐੱਸ. ਐੱਚ. ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਸੰਨੀ ਦੇ ਘਰ ਦਾ ਪਤਾ ਲੱਗ ਗਿਆ ਹੈ। ਉਥੇ ਛਾਪਾ ਮਾਰਿਆ ਗਿਆ ਸੀ ਪਰ ਸੰਨੀ ਹਾਲੇ ਫ਼ਰਾਰ ਹੈ। ਉਸ ਦੇ ਫੜ੍ਹੇ ਜਾਣ ਤੋਂ ਬਾਅਦ ਬਾਕੀ 2 ਮੁਲਜ਼ਮਾਂ ਦੀ ਪਛਾਣ ਹੋਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!