|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦੇ ਕਈ ਇਲਾਕਿਆਂ 'ਚ ਪੰਜ ਜੁਲਾਈ ਨੂੰ ਹੋਵੇਗੀ ਬਾਰਿਸ਼

ਮੌਸਮ: ਮੌਸਮ ਨੇ ਇਕ ਵਾਰ ਮੁੜ ਕਰਵਟ ਬਦਲੀ ਹੈ। ਸੋਮਵਾਰ ਨੂੰ ਜਿੱਥੇ ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿਚ ਚਾਰ ਜੁਲਾਈ ਤੋਂ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਸੀ ਉੱਥੇ ਮੰਗਲਵਾਰ ਨੂੰ ਪੇਸ਼ੀਨਗੋਈ ਬਦਲ ਗਈ ਹੈ ਜਿਸ ਤਹਿਤ ਲੁਧਿਆਣਾ, ਪਟਿਆਲਾ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਚਾਰ ਜੁਲਾਈ ਨੂੰ ਮਿੱਟੀ-ਘੱਟੇ ਭਰੀਆਂ ਹਵਾਵਾਂ ਚੱਲਣ, ਬੱਦਲ ਛਾਏ ਰਹਿਣ ਤੇ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੌਸਮ: ਮੌਸਮ ਨੇ ਇਕ ਵਾਰ ਮੁੜ ਕਰਵਟ ਬਦਲੀ ਹੈ। ਸੋਮਵਾਰ ਨੂੰ ਜਿੱਥੇ ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿਚ ਚਾਰ ਜੁਲਾਈ ਤੋਂ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਸੀ ਉੱਥੇ ਮੰਗਲਵਾਰ ਨੂੰ ਪੇਸ਼ੀਨਗੋਈ ਬਦਲ ਗਈ ਹੈ ਜਿਸ ਤਹਿਤ ਲੁਧਿਆਣਾ, ਪਟਿਆਲਾ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਚਾਰ ਜੁਲਾਈ ਨੂੰ ਮਿੱਟੀ-ਘੱਟੇ ਭਰੀਆਂ ਹਵਾਵਾਂ ਚੱਲਣ, ਬੱਦਲ ਛਾਏ ਰਹਿਣ ਤੇ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਉੱਥੇ ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਜਲੰਧਰ, ਕਪੂਰਥਲਾ ਤੇ ਫਿਰੋਜ਼ਪੁਰ 'ਚ ਚਾਰ ਜੁਲਾਈ ਨੂੰ ਮੌਸਮ ਸਾਫ਼ ਰਹਿਣ ਤੇ ਪੰਜ ਜੁਲਾਈ ਤੋਂ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ ਵਿਚ ਅੱਠ ਜੁਲਾਈ ਤਕ ਬੱਦਲਾਂ ਤੇ ਬਾਰਿਸ਼ ਦੀ ਮੌਜੂਦਗੀ ਰਹੇਗੀ। ਹਾਲਾਂਕਿ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿਚ ਤੇਜ਼ ਤੇ ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਉਧਰ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਕ ਜ਼ਿਲ੍ਹਿਆਂ 'ਚ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਬਠਿੰਡਾ 'ਚ ਸੋਮਵਾਰ ਅੱਧੀ ਰਾਤ ਕਾਫ਼ੀ ਬਾਰਿਸ਼ ਹੋਈ।

ਸੰਬੰਧਿਤ ਖ਼ਬਰਾਂ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!