ਲੁਧਿਆਣਾ: ਸ਼ਹਿਰ ਦੇ ਜਲੰਧਰ ਰੋਡ ਸਥਿਤ ਕੈਲਸ਼ ਨਗਰ ਰੋਡ ਸਥਿਤ ਇਕ ਘਰ 'ਚ ਅੱਗਜ਼ਨੀ ਤੋਂ ਬਾਅਦ ਸਿਲੰਡਰ ਫਟ ਗਿਆ। ਘਟਨਾ 'ਚ ਇਕ ਔਰਤ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦੇ ਯਤਨ ਜਾਰੀ ਹਨ। ਸਿਲੰਡਰ ਧਮਾਕੇ 'ਚੇ ਜ਼ਖ਼ਮੀ ਔਰਤ ਨੂੰ ਸੀਐੱਮਸੀ 'ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ।
ਸੰਬੰਧਿਤ ਖ਼ਬਰਾਂ
ਜਾਣਕਾਰੀ ਅਨੁਸਾਰ ਵੜੈਚ ਮਾਰਕੀਟ 'ਚ ਸ਼ਰਾਬ ਦੇ ਠੇਕੇ ਦੇ ਸਾਹਮਣੇ ਵਾਲੀ ਗਲ਼ੀ 'ਚ ਆਂਗਨਵਾੜੀ ਵਰਕਰ ਸੁਭਾਸ਼ ਰਾਣੀ ਦੇ ਘਰ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਅੱਗ ਨੇ ਹੌਲੀ-ਹੌਲੀ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਦੌਰਾਨ ਰਸੋਈ ਘਰ 'ਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਫੱਟ ਗਿਆ। ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਮਾਮਲੇ ਦੀ ਖੋਜਬੀਣ ਕੀਤੀ ਜਾ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






