|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੇਲਵੇ ਸਟੇਸ਼ਨ ਉਡਾ ਦੇਣ ਦੀ ਧਮਕੀ ਦੇਣ ਵਾਲਾ ਨੌਜਵਾਨ ਆਇਆ ਪੁਲਿਸ ਅੜਿੱਕੇ

ਲੁਧਿਆਣਾ: ਰੇਲਵੇ ਇਨਕੁਆਰੀ 'ਤੇ ਫੋਨ ਕਰ ਕੇ ਸਟੇਸ਼ਨ ਨੂੰ ਉਡਾ ਦੇਣ ਦੀ ਧਮਕੀ ਦੇ ਕੇ ਲੁਧਿਆਣਾ ਪੁਲਿਸ ਅਤੇ ਜੀਆਰਪੀ ਦੀ ਟੀਮ ਨੂੰ ਭਾਜੜਾਂ ਪਾਉਣ ਵਾਲੇ ਨੌਜਵਾਨ ਨੂੰ ਕਰਾਇਮ ਬ੍ਰਾਂਚ-2 ਦੀ ਟੀਮ ਨੇ ਮੋਹਾਲੀ ਤੋਂ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜ਼ਿਲ੍ਹਾ ਵੈਸ਼ਾਲੀ ਬਿਹਾਰ ਦੇ ਵਾਸੀ ਪੰਕਜ ਕੁਮਾਰ ਵਜੋਂ ਹੋਈ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ: ਰੇਲਵੇ ਇਨਕੁਆਰੀ 'ਤੇ ਫੋਨ ਕਰ ਕੇ ਸਟੇਸ਼ਨ ਨੂੰ ਉਡਾ ਦੇਣ ਦੀ ਧਮਕੀ ਦੇ ਕੇ ਲੁਧਿਆਣਾ ਪੁਲਿਸ ਅਤੇ ਜੀਆਰਪੀ ਦੀ ਟੀਮ ਨੂੰ ਭਾਜੜਾਂ ਪਾਉਣ ਵਾਲੇ ਨੌਜਵਾਨ ਨੂੰ ਕਰਾਇਮ ਬ੍ਰਾਂਚ-2 ਦੀ ਟੀਮ ਨੇ ਮੋਹਾਲੀ ਤੋਂ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜ਼ਿਲ੍ਹਾ ਵੈਸ਼ਾਲੀ ਬਿਹਾਰ ਦੇ ਵਾਸੀ ਪੰਕਜ ਕੁਮਾਰ ਵਜੋਂ ਹੋਈ ਹੈ।

ਮੁੱਢਲੀ ਪੜਤਾਲ ਦੇ ਦੌਰਾਨ ਪੁਲਿਸ ਨੂੰ ਇਹ ਪਤਾ ਲੱਗਾ ਹੈ ਕਿ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਰੇਲਵੇ ਇਨਕੁਆਰੀ 'ਤੇ ਫੋਨ ਕੀਤਾ ਸੀ। ਪੁਲਿਸ ਪੁੱਛਗਿੱਛ ਕਰਕੇ ਇਹ ਵੀ ਪਤਾ ਲਗਾਉਣ ਦਾ ਯਤਨ ਕਰ ਰਹੀ ਹੈ ਕਿ ਉਸ ਦੇ ਸਬੰਧ ਕਿਸੇ ਮਾੜੀ ਸੰਸਥਾ ਜਾਂ ਅੱਤਵਾਦੀ ਸੰਗਠਨ ਨਾਲ ਹਨ ਜਾਂ ਨਹੀਂ।

ਸੰਬੰਧਿਤ ਖ਼ਬਰਾਂ

ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ 29 ਅਕਤੂਬਰ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਦੇ ਇਨਕੁਆਰੀ ਰੂਮ ਵਿਚ ਆਈ ਫੋਨ ਕਾਲ ਨੇ ਵਿਭਾਗ ਨੂੰ ਭਾਜੜਾਂ ਪਾ ਦਿੱਤੀਆਂ। ਕਾਲਰ ਨੇ ਕਿਹਾ ਕਿ ਉਹ ਕੁਝ ਦੇਰ ਵਿਚ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾ ਦੇਵੇਗਾ। ਮੁਲਾਜ਼ਮ ਨੇ ਤੁਰੰਤ ਜੀਆਰਪੀ ਦੀ ਟੀਮ ਅਤੇ ਲੁਧਿਆਣਾ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਜੀਆਰਪੀ ਨੇ ਸਟੇਸ਼ਨ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਸਟੇਸ਼ਨ 'ਤੇ ਕੋਈ ਵੀ ਬੰਬ ਵਰਗੀ ਵਸਤੂ ਨਹੀਂ ਸੀ।

ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤੇ ਮੌਜੂਦਾ ਲੋਕੇਸ਼ਨ ਟਰੇਸ ਕੀਤੀ ਤਾਂ ਉਹ ਮੋਹਾਲੀ ਦੇ ਪਿੰਡ ਘੜੂੰਆਂ ਦੀ ਨਿਕਲੀ। ਕਰਾਈਮ ਬ੍ਰਾਂਚ-2 ਦੇ ਇੰਚਾਰਜ ਪ੍ਰਵੀਨ ਰਣਦੇਵ ਨੇ ਮੋਹਾਲੀ ਜਾ ਕੇ ਨੌਜਵਾਨ ਨੂੰ ਕਾਬੂ ਕੀਤਾ ਤੇ ਲੁਧਿਆਣਾ ਲਿਆਂਦਾ। ਪੁਲਿਸ ਨੂੰ ਮੁੱਢਲੀ ਪੁੱਛਗਿਛ ਦੇ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਪੰਕਜ ਨੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਰੇਲਵੇ ਸਟੇਸ਼ਨ ਨੂੰ ਉਡਾ ਦੇਣ ਦੀ ਧਮਕੀ ਦਿੱਤੀ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!