|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਥੇ ਬਣੀ ਕਿਸ ਦੀ ਸਰਕਾਰ - ਮਹਾਰਾਸ਼ਟਰ ਤੇ ਹਰਿਆਣਾ ਸਣੇ ਜਾਣੋ 18 ਸੂਬਿਆਂ ਦੇ ਚੋਣ ਨਤੀਜੇ

ਵੈੱਬ ਡੈਸਕ (Vikram Sehajpal) : ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ 18 ਸੂਬਿਆਂ ਦੀਆਂ 51 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ 'ਤੇ ਨਤੀਜੇ ਆ ਚੁੱਕੇ ਹਨ।

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ 18 ਸੂਬਿਆਂ ਦੀਆਂ 51 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ 'ਤੇ ਨਤੀਜੇ ਆ ਚੁੱਕੇ ਹਨ।

ਹਰਿਆਣਾ ਵਿਧਾਨ ਸਭਾ ਚੋਣਾਂ

ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਦੇ ਨਤੀਜਿਆਂ ਵਿੱਚ ਇਸ ਵਾਰ ਭਾਜਪਾ, ਕਾਂਗਰਸ ਅਤੇ ਜੇਜੇਪੀ ਵਿਚਕਾਰ ਤਿਕੋਣਾ ਮੁਕਾਬਲਾ ਹੋ ਗਿਆ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬੀਜੇਪੀ ਨੂੰ 40 ਸੀਟਾਂ, ਕਾਂਗਰਸ 30, ਜੇਜੇਪੀ 10, ਆਈਐਨਐਲਡੀ-ਅਕਾਲੀ ਨੂੰ 1 ਸੀਟ ਮਿਲੀ ਹੈ। ਜਿੱਤ ਦੇ ਲਈ 46 ਸੀਟਾਂ ਦੀ ਜ਼ਰੂਰਤ ਹੈ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ ਦੀ ਲਹਿਰ

ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਭਾਜਪਾ-ਸ਼ਿਵ ਸੈਨਾ ਨੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਬੀਜੇਪੀ-ਸ਼ਿਵ ਸੈਨਾ ਗਠਜੋੜ ਨੇ 157 ਸੀਟਾਂ 'ਤੇ ਕਬਜਾ ਕੀਤਾ ਹੈ। ਉੱਥੇ ਹੀ, ਕਾਂਗਰਸ-ਐਨਸੀਪੀ ਨੇ 104 ਸੀਟਾਂ, ਹੋਰ ਨੇ 26 ਸੀਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਜੋ ਫ਼ੈਸਲਾ ਲਿਆ ਗਿਆ ਹੈ, ਉਸ ਮੁਤਾਬਕ ਹੀ ਅੱਗੇ ਵਧਣ ਜਾ ਰਹੇ ਹਾਂ। ਸ਼ਿਵ ਸੈਨਾ ਤੋਂ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਆਦਿੱਤਿਆ ਠਾਕਰੇ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਪੰਜਾਬ ਜ਼ਿਮਨੀ ਚੋਣਾਂ

ਪੰਜਾਬ ਦੀਆਂ ਤਿੰਨ ਸੀਟਾਂ ਫ਼ਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੇ ਬਾਜ਼ੀ ਮਾਰ ਲਈ ਹੈ। ਮੁਕੇਰੀਆਂ ਤੋਂ ਕਾਂਗਰਸ ਉਮੀਦਵਾਰ ਇੰਦੂ ਬਾਲਾ 53791 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਫ਼ਗਵਾੜਾ ਤੋਂ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 49210 ਵੋਟਾਂ ਨਾਲ ਜੇਤੂ ਰਹੇ। ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ ਨੂੰ 76073 ਵੋਟਾਂ ਨਾਲ ਜਿੱਤ ਹਾਸਲ ਕੀਤੀ। ਦਾਖ਼ਾ ਸੀਟ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਨੇ ਜਿੱਤ ਹਾਸਲ ਕੀਤੀ।

ਹਿਮਾਚਲ ਜ਼ਿਮਨੀ ਚੋਣਾਂ

ਹਿਮਾਚਲ ਪ੍ਰਦੇਸ਼ ਦੀਆਂ 2 ਵਿਧਾਨ ਸਭਾ ਸੀਟਾਂ ਧਰਮਸ਼ਾਲਾ ਅਤੇ ਪਛਾਦ 'ਤੇ ਦੇ ਨਤੀਜੇ ਸਾਹਮਣੇ ਆ ਗਏ ਹਨ। ਧਰਮਸ਼ਾਲਾ ਅਤੇ ਪਛਾਦ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਿਲ ਕੀਤੀ ਹੈ। ਧਰਮਸ਼ਾਲਾ ਵਿੱਚ ਭਾਜਪਾ ਦੇ ਵਿਸ਼ਾਲ ਨੇਹਰਿਆ ਨੇ 6758 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉੱਥੇ ਹੀ, ਪਛਾਦ ਵਿੱਚ ਭਾਜਪਾ ਉਮੀਦਵਾਰ ਰੀਨਾ ਕਸ਼ਯਪ 2742 ਵੋਟਾਂ ਨਾਲ ਜੇਤੂ ਰਹੀ ਹੈ।

ਸੰਬੰਧਿਤ ਖ਼ਬਰਾਂ

ਯੂਪੀ ਜ਼ਿਮਨੀ ਚੋਣਾਂ

ਯੂਪੀ ਦੀਆਂ 11 ਵਿਧਾਨ ਸਭਾ ਸੀਟਾਂ ਦੇ ਨਤੀਜੇ ਆਏ ਹਨ। ਚੋਣਾਂ ਵਿੱਚ 8 ਸੀਟਾਂ 'ਤੇ ਬੀਜੇਪੀ, 3 ਸੀਟਾਂ 'ਤੇ ਸਪਾ ਨੇ ਕਬਜ਼ਾ ਕੀਤਾ ਹੈ।

ਗੁਜਰਾਤ ਦੀ 6 ਵਿਧਾਨ ਸਭਾ ਸੀਟਾਂ 'ਤੇ 3 ਸੀਟਾਂ ਕਾਂਗਰਸ, ਜਦਕਿ 3 ਸੀਟਾਂ ਭਾਜਪਾ ਦੇ ਖਾਤੇ ਆਈਆਂ ਹਨ।

ਬਿਹਾਰ ਦੀਆਂ ਵੀ ਪੰਜ ਵਿਧਾਨ ਸਭਾ ਸੀਟਾਂ ਵਿੱਚੋਂ 2 ਸੀਟਾਂ 'ਤੇ ਆਰਜੇਡੀ, ਇੱਕ ਸੀਟ 'ਤੇ ਜੇਡੀਯੂ ਤੇ 1 ਸੀਟ 'ਤੇ ਏਆਈਐਮਆਈਐਮ ਨੇ ਕਬਜਾ ਕੀਤਾ ਹੈ।

ਅਸਮ 'ਚ ਚਾਰ ਵਿਧਾਨ ਸਭਾ ਸੀਟਾਂ ਵਿੱਚੋਂ ਤਿੰਨ ਸੀਟਾਂ 'ਤੇ ਬੀਜੇਪੀ ਇੱਕ 'ਤੇ ਏਆਈਐਮਆਈਐਮ ਨੇ ਜਿੱਤ ਹਾਸਲ ਕੀਤੀ ਹੈ।

ਸਿੱਕਮ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਵਿੱਚੋਂ 2 ਬੀਜੇਪੀ ਦੇ ਹੱਥ ਤੇ ਇੱਕ ਸੀਟ ਸਿੱਕਮ ਕ੍ਰਾਂਤੀਕਾਰੀ ਮੋਰਚਾ ਪਾਰਟੀ ਦੇ ਹੱਥ ਆਈ ਹੈ।

ਰਾਜਸਥਾਨ ਦੀਆਂ 2 ਵਿਧਾਨ ਸਭਾ ਸੀਟਾਂ ਵਿੱਚੋਂ 1 ਆਰਐਲਪੀ ਤੇ ਕਾਂਗਰਸ ਨੇ ਇੱਕ ਸੀਟ 'ਤੇ ਕਬਜਾ ਕੀਤਾ ਹੈ।

ਅਰੁਣਾਚਲ ਪ੍ਰਦੇਸ਼ ਦੀ ਖੋਂਸਾ ਪੱਛਮੀ ਸੀਟ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਮੱਧ ਪ੍ਰਦੇਸ਼ ਦੀ ਝਾਬੂਆ ਸੀਟ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।

ਛੱਤੀਸਗੜ੍ਹ ਦੀ ਤਸਵੀਰਕੁੱਟ ਸੀਟ 'ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!