|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਵਿਜੀਲੈਂਸ ਮੁਖੀ ਬਦਲਿਆ, ਇਸ ਅਧਿਕਾਰੀ ਨੂੰ ਲਾਇਆ ਨਵਾਂ ਬਿਊਰੋ ਮੁਖੀ

ਨਿਊਜ਼ ਡੈਸਕ (ਜਸਕਮਲ) : ਪੰਜਾਬ ਚੋਣਾਂ 2022 ਨੂੰ ਲੈ ਕੇ ਪੰਜਾਬ ਸਰਕਾਰ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ 'ਚ ਵੱਡੀ ਬਦਲੀ ਕੀਤੀ ਹੈ। ਸਰਕਾਰ ਨੇ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ 'ਚ ਨਵਾਂ ਮੁਖੀ ਥਾਪਿਆ ਹੈ। ਇਸਤੋਂ ਪਹਿਲਾਂ ਦੇ ਮੁਖੀ ਬੀਕੇ ਉੱਪਲ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਮੁਖੀ ਵੱਜੋਂ ਈਸ਼ਵਰ ਸਿੰਘ, ਜੋ ਕਿ 199

NRI Post Desk · 1784 ਦਿਨ ਪਹਿਲਾਂ · ਅੱਪਡੇਟ 1784 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਵਿਜੀਲੈਂਸ ਮੁਖੀ ਬਦਲਿਆ, ਇਸ ਅਧਿਕਾਰੀ ਨੂੰ ਲਾਇਆ ਨਵਾਂ ਬਿਊਰੋ ਮੁਖੀ
📷 NRI Post Desk

ਨਿਊਜ਼ ਡੈਸਕ (ਜਸਕਮਲ) : ਪੰਜਾਬ ਚੋਣਾਂ 2022 ਨੂੰ ਲੈ ਕੇ ਪੰਜਾਬ ਸਰਕਾਰ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ 'ਚ ਵੱਡੀ ਬਦਲੀ ਕੀਤੀ ਹੈ। ਸਰਕਾਰ ਨੇ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ 'ਚ ਨਵਾਂ ਮੁਖੀ ਥਾਪਿਆ ਹੈ। ਇਸਤੋਂ ਪਹਿਲਾਂ ਦੇ ਮੁਖੀ ਬੀਕੇ ਉੱਪਲ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਮੁਖੀ ਵੱਜੋਂ ਈਸ਼ਵਰ ਸਿੰਘ, ਜੋ ਕਿ 1993 ਬੈਚ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਨਵਾਂ ਵਿਜੀਲੈਂਸ ਮੁਖੀ ਤਾਇਨਾਤ ਕੀਤਾ ਹੈ।

ਸੰਬੰਧਿਤ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਬੀਕੇ ਉੱਪਲ ਨੂੰ ਵਿਸ਼ੇਸ਼ ਤੌਰ 'ਤੇ ਵਿਜੀਲੈਂਸ ਮੁਖੀ ਲਾਇਆ ਗਿਆ ਸੀ। ਬੀਕੇ ਉੱਪਲ ਨੇ ਹੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਸਨ। ਹਿਰਾਸਤ 'ਚ ਰੱਖਿਆ ਸੀ। ਉਪਰੰਤ ਸਾਬਕਾ ਡੀਜੀਪੀ ਸੈਣੀ ਨੇ ਉੱਚ ਅਦਾਲਤ ਦਾ ਰੁਖ ਕੀਤਾ ਸੀ ਅਤੇ ਬੀਕੇ ਉਪਲ ਨੂੰ ਨੋਟਿਸ ਜਾਰੀ ਹੋਇਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!