|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਪੋਲ ਮੇਨਫੋਰ੍ਟ ਨੂੰ ਸੁਣਾਈ ਗਈ ਸਜ਼ਾ

ਅਲੈਕਜ਼ੈਂਡਰੀਆ , 08 ਮਾਰਚ ( NRI MEDIA )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਲੈਕਜ਼ੈਂਡਰੀਆ , 08 ਮਾਰਚ ( NRI MEDIA )

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਾਬਕਾ ਮੁਹਿੰਮ ਮੁਖੀ ਪੋਲ ਮੇਨਫੋਰ੍ਟ ਨੂੰ ਇੱਕ ਅਮਰੀਕੀ ਜੱਜ ਨੇ 47 ਮਹੀਨੇ ਦੀ ਸਜ਼ਾ ਸੁਣਾਈ ਹੈ , ਪਾਲ ਮੇਨਫੋਰ੍ਟ ਉੱਤੇ ਅਮਰੀਕੀ ਜਾਂਚ ਅਧਿਕਾਰੀ ਰੋਬਰਟ ਮੂਲਰ ਦੀ ਜਾਂਚ ਦੌਰਾਨ ਵਿੱਤੀ ਗੜਬੜੀ ਕਰਨ ਦੇ ਦੋਸ਼ ਲਗਾਏ ਗਏ ਸਨ , ਜਿਸ ਤੋਂ ਬਾਅਦ ਉਸ ਨੂੰ ਗਿਰਫ਼ਤਾਰ ਕੀਤਾ ਗਿਆ ਸੀ , ਅਲੈਕਜ਼ੈਂਡਰੀਆ ਵਰਜੀਨੀਆ ਵਿੱਚ ਇੱਕ ਸੁਣਵਾਈ ਦੌਰਾਨ ਅਮਰੀਕੀ ਜ਼ਿਲ੍ਹਾ ਜੱਜ ਟੀਐੱਸ ਐਲਿਸ ਨੇ 69 ਸਾਲਾਂ ਪਾਲ ਮੇਨਫੋਰ੍ਟ ਨੂੰ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਵੀ ਲਗਾਇਆ ਹੈ |

ਸੰਬੰਧਿਤ ਖ਼ਬਰਾਂ

ਇਸ ਸਜ਼ਾ ਤੋਂ ਬਾਅਦ ਅਨੁਭਵੀ ਰਿਪਬਲਿਕਨ ਰਾਜਨੀਤਕ ਸਲਾਹਕਾਰ ਪੋਲ ਮੇਨਫੋਰ੍ਟ ਨੇ ਅਦਾਲਤ ਤੋਂ ਸਜ਼ਾ ਨੂੰ ਘਟਾਉਣ ਅਤੇ ਦਇਆ ਦੀ ਮੰਗ ਕੀਤੀ ਪਰ ਉਸਨੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਜ਼ਾਹਰ ਨਹੀਂ ਕੀਤਾ , ਮਾਨਫੋਰਟ ਨੂੰ ਪਿਛਲੇ ਅਗਸਤ ਦੇ ਇਕ ਜੂਰੀ ਦੁਆਰਾ ਕਰ ਚੋਰੀ ਦੇ ਪੰਜ ਮਾਮਲਿਆਂ, ਬੈਂਕ ਧੋਖਾਧੜੀ ਦੇ ਕਾਰਨ ਅਤੇ ਵਿਦੇਸ਼ੀ ਬੈਂਕ ਖਾਤਿਆਂ ਦਾ ਖੁਲਾਸਾ ਕਰਨ ਵਿੱਚ ਅਸਫਲ ਰਹਿਣ ਦੇ ਤਹਿਤ ਦੋਸ਼ੀ ਮੇਨਫੋਰ੍ਟ ਨੂੰ ਠਹਿਰਾਇਆ ਗਿਆ ਸੀ |

ਸਰਕਾਰੀ ਵਕੀਲਾਂ ਨੇ ਮੇਨਫੋਰ੍ਟ ਉੱਤੇ ਯੂ. ਐੱਸ. ਸਰਕਾਰ ਤੋਂ ਲੱਖਾਂ ਡਾਲਰ ਲੁਕੋਣ ਦਾ ਦੋਸ਼ ਲਾਇਆ ਸੀ ਜੋ ਉਸ ਨੇ ਰੂਸ ਦੀ ਸਾਬਕਾ ਪ੍ਰੋ-ਰੂਸ ਸਰਕਾਰ ਦੇ ਸਲਾਹਕਾਰ ਵਜੋਂ ਕਮਾਈ ਕੀਤੀ ਸੀ , ਜੱਜ ਨੇ ਇਹ ਵੀ ਕਿਹਾ ਕਿ ਮੇਨਫੋਰ੍ਟ "ਕਿਸੇ ਵੀ ਇਲਜ਼ਾਮ ਲਈ ਅਦਾਲਤ ਵਿਚ ਨਹੀਂ ਹੈ ਕਿ ਉਹ ਜਾਂ ਉਸ ਦੇ ਦਿਸ਼ਾ ਨਿਰਦੇਸ਼ਕ, 2016 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਰੂਸੀ ਸਰਕਾਰ ਨਾਲ ਮਿਲ ਗਏ ਸਨ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!