ਬਾਰਾਮੂਲਾ (ਆਫਤਾਬ ਅਹਿਮਦ)- ਇੰਜੀਨੀਅਰਿੰਗ ਦੇ ਵਿਦਿਆਰਥੀ ਮਨਸੂਰ ਅਹਿਮਦ ਵਾਨੀ (23) ਨੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਤੀਸਰਾ ਸਥਾਨ ਅਤੇ ਮੈਨਸ ਫਿਜ਼ੀਕ ਓਪਨ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਣ ਕੇ ਆਪਣਾ, ਆਪਣੇ ਪਰਿਵਾਰ ਅਤੇ ਬਾਰਾਮੂਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਸੰਬੰਧਿਤ ਖ਼ਬਰਾਂ
ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਖੁਸ਼ਹਾਲ ਚੇਨੰਦ ਸੰਗ੍ਰਾਮਾ ਤੋਂ 22 ਸਾਲਾ ਮਨਸੂਰ ਅਹਿਮਦ ਵਾਨੀ ਨੇ ਦਿੱਲੀ ਵਿੱਚ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਰਾਜਾਂ ਦੇ ਤਕਰੀਬਨ 400 ਨੌਜਵਾਨਾਂ ਦੇ ਵਿਚ ਹੋਏ ਵੱਡੇ ਬਾਡੀ ਬਿਲਡਿੰਗ ਮੁਕਬਲੀਆਂ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਨਾਮ ਕਮਾਇਆ ਜੋ ਹੁਣ ਤੱਕ ਕਿਸੇ ਹੋਰ ਕਸ਼ਮੀਰੀ ਨੌਜਵਾਨ ਨੇ ਪ੍ਰਾਪਤ ਨਹੀਂ ਕੀਤਾ। ਇਸ ਦੌਰਾਨ, ਮਨਸੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਸੁਪਨਾ ਸਾਕਾਰ ਹੋਇਆ ਹੈ ਅਤੇ ਇਸ ਸੁਪਨੇ ਨੂੰ ਸਾਕਾਰ ਕਰਨ 'ਚ ਮੇਰੇ ਮਾਪਿਆਂ, ਮੇਰੇ ਵੱਡੇ ਭਰਾ ਅਤੇ ਮੇਰੀ ਭੈਣ ਅਤੇ ਭੈਣਾਂ ਨੇ ਪੂਰਾ ਸਾਥ ਦਿੱਤਾ।
ਮਨਸੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ, ਮੇਰੇ ਮਾਪਿਆਂ ਅਤੇ ਜੰਮੂ ਕਸ਼ਮੀਰ ਸੂੱਬੇ ਨੂੰ ਮਾਣ ਮਹਿਸੂਸ ਹੋਵੇਗਾ ਕਿਉਂਕਿ ਮੈਂ ਓਲੰਪਿਆ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਜਾ ਰਿਹਾ ਹਾਂ। ਉਸਨੇ ਰਾਜਪਾਲ ਪ੍ਰਸ਼ਾਸਨ ਅਤੇ ਯੁਵਕ ਅਤੇ ਖੇਡ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਹੁਨਰ ਜੋ ਕਸ਼ਮੀਰ ਵਿੱਚ ਮੌਜੂਦ ਹਨ ਉਹ ਕਿਸੇ ਹੋਰ ਜਗ੍ਹਾ ਦੇ ਨੌਜਵਾਨਾਂ ਵਿੱਚ ਮੌਜੂਦ ਨਹੀਂ ਹਨ। ਹੁਨਰਮੰਦ ਅਤੇ ਮਿਹਨਤੀ ਨੌਜਵਾਨਾਂ ਨੂੰ ਇਕ ਚੰਗੇ ਪਲੇਟਫਾਰਮ ਦੀ ਜ਼ਰੂਰਤ ਹੈ ਤਾਂ ਜੋ ਇੱਥੋਂ ਦੇ ਨੌਜਵਾਨ ਕੁਝ ਕਰ ਸਕਣ।







