|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ 'ਚ ਠੰਢ 'ਚ ਜ਼ਮੀਨ 'ਤੇ ਸੌਂਦੇ ਕਈ ਪਰਿਵਾਰ

ਫ਼ਤਹਿਗੜ੍ਹ ਸਾਹਿਬ (ਇੰਦਰਜੀਤ ਸਿੰਘ) : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਦੇ ਹਜ਼ਾਰਾਂ ਪਰਿਵਾਰ ਅੱਜ ਵੀ ਪੋਹ (ਦਸੰਬਰ) ਮਹੀਨੇ ਦੀ ਕੜਾਕੇ ਦੀ ਠੰਢ 'ਚ ਜ਼ਮੀਨ 'ਤੇ ਸੌਂਦੇ ਹਨ। ਇਸ ਮਹੀਨੇ ਨਾ ਤਾਂ ਵਿਆਹ ਸਮਾਗਮ ਹੁੰਦੇ ਹਨ ਤੇ ਨਾ ਹੀ ਹੋਰ ਖ਼ੁਸ਼ੀ ਦੇ ਕਾਰਜ ਕੀਤੇ ਜਾਦੇ ਹਨ। ਇਸ ਮਹੀਨੇ ਲੋਕ ਸਾਦੇ ਭੋਜਨ ਨੂੰ

NRI Post Desk · 2260 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫ਼ਤਹਿਗੜ੍ਹ ਸਾਹਿਬ (ਇੰਦਰਜੀਤ ਸਿੰਘ) : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਦੇ ਹਜ਼ਾਰਾਂ ਪਰਿਵਾਰ ਅੱਜ ਵੀ ਪੋਹ (ਦਸੰਬਰ) ਮਹੀਨੇ ਦੀ ਕੜਾਕੇ ਦੀ ਠੰਢ 'ਚ ਜ਼ਮੀਨ 'ਤੇ ਸੌਂਦੇ ਹਨ। ਇਸ ਮਹੀਨੇ ਨਾ ਤਾਂ ਵਿਆਹ ਸਮਾਗਮ ਹੁੰਦੇ ਹਨ ਤੇ ਨਾ ਹੀ ਹੋਰ ਖ਼ੁਸ਼ੀ ਦੇ ਕਾਰਜ ਕੀਤੇ ਜਾਦੇ ਹਨ। ਇਸ ਮਹੀਨੇ ਲੋਕ ਸਾਦੇ ਭੋਜਨ ਨੂੰ ਤਰਜੀਹ ਦਿੰਦੇ ਹਨ। ਇਹ ਰਵਾਇਤ 315 ਸਾਲਾਂ ਤੋਂ ਚੱਲੀ ਆ ਰਹੀ ਹੈ।1704 'ਚ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਅਤੇ 80 ਸਾਲ ਤੋਂ ਵੱਧ ਉਮਰ ਦੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਹੰਸਲਾ ਨਦੀ ਦੇ ਕਿਨਾਰੇ 140 ਫੁੱਟ ਉੱਚੇ ਠੰਢੇ ਬੁਰਜ 'ਚ ਕੈਦ ਕਰ ਲਿਆ ਸੀ।

ਉਦੋਂ ਤੋਂ ਹੀ ਸਿੱਖ ਪਰਿਵਾਰ ਜ਼ਮੀਨ 'ਤੇ ਸੌਂਦੇ ਆ ਰਹੇ ਹਨ। ਕੜਾਕੇ ਦੀ ਅਜਿਹੀ ਸਰਦੀ 'ਚ ਵੈਰਾਗ ਭਾਵ, ਸ਼ਹੀਦਾਂ ਨੂੰ ਨਮਨ ਕਰਨ ਅਤੇ ਸ਼ਹਾਦਤ ਦੇ ਉਨ੍ਹਾਂ ਦਿਨਾਂ ਦੀ ਕਲਪਨਾ ਕਰਨ ਦੇ ਮਕਸਦ ਨਾਲ ਅਜਿਹਾ ਕੀਤਾ ਜਾਂਦਾ ਹੈ।ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਹਰਪਾਲ ਸਿੰਘ ਨੇ ਕਿਹਾ ਕਿ ਸ਼ਰਧਾਲੂ ਅਜਿਹਾ ਕਰ ਕੇ ਉਸ ਸਮੇਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਹੋਈ ਤਕਲੀਫ ਨੂੰ ਖ਼ੁਦ ਮਹਿਸੂਸ ਕਰਨਾ ਚਾਹੁੰਦੇ ਹਨ।ਤਿੰਨ ਸਦੀਆਂ ਪਹਿਲਾਂ ਤਾਂ ਪੰਜਾਬ ਦਾ ਹਰੇਕ ਸਿੱਖ ਪਰਿਵਾਰ ਪੋਹ ਦੇ ਮਹੀਨੇ 'ਚ ਜ਼ਮੀਨ 'ਤੇ ਸੌਂ ਕੇ ਸ਼ਹੀਦਾਂ ਨੂੰ ਨਮਨ ਕਰਦਾ ਸੀ। ਪਰੰਤੂ ਅੱਜ ਵੀ ਫ਼ਤਹਿਗੜ੍ਹ ਸਾਹਿਬ 'ਚ 70 ਫ਼ੀਸਦੀ ਸਿੱਖ ਪਰਿਵਾਰ ਜ਼ਮੀਨ 'ਤੇ ਸੌਂਦੇ ਹਨ। ਇਨ੍ਹਾਂ 'ਚ ਕਈ ਵਿਧਾਇਕਾਂ ਸਮੇਤ ਐੱਸਜੀਪੀਸੀ ਦੇ ਮੈਂਬਰ ਵੀ ਸ਼ਾਮਲ ਹਨ। ਮੁੱਖ ਗ੍ਰੰਥੀ ਹਰਪਾਲ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ 'ਚ ਪੋਹ ਮਹੀਨਾ ਸਭ ਤੋਂ ਬੁਰਾ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਸਦੀਆਂ ਤੋਂ ਰਵਾਇਤ ਚੱਲੀ ਆ ਰਹੀ ਹੈ।

ਸੰਬੰਧਿਤ ਖ਼ਬਰਾਂ

ਸ਼ਹਾਦਤ ਦੀ ਛਾਪ ਸਿੱਖਾਂ ਦੇ ਮਨਾਂ 'ਤੇ ਇਸ ਪ੍ਰਕਾਰ ਹੈ ਕਿ ਉਹ ਘਰਾਂ 'ਚ ਪਕਵਾਨ ਵੀ ਸਾਦੇ ਹੀ ਬਣਾਉਂਦੇ ਹਨ।ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ ਤੋਂ ਆਉਣ ਵਾਲੀ ਜ਼ਿਆਦਾਤਰ ਸਿੱਖ ਸੰਗਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੀ ਸਰਾਂ 'ਚ ਜ਼ਮੀਨ 'ਤੇ ਹੀ ਸੌਂਦੀ ਹੈ। ਐਤਵਾਰ ਦੇਰ ਰਾਤ ਤਾਪਮਾਨ 4 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਸਰਦੀ ਦੇ ਇਸ ਕਹਿਰ 'ਚ ਵੀ ਗੁਰਦੁਆਰਾ ਸਾਹਿਬ ਦੇ ਨੇੜੇ ਬੱਚਿਆਂ ਸਮੇਤ ਔਰਤਾਂ ਤੇ ਬਜ਼ੁਰਗ ਤੇ ਹੋਰ ਸੰਗਤ ਸਾਰੀ ਰਾਤ ਜ਼ਮੀਨ 'ਤੇ ਹੀ ਸੁੱਤੀ ਰਹੀ। ਸ਼ਰਧਾ ਦਾ ਭਾਵ ਅਜਿਹਾ ਸੀ ਕਿ ਸੰਗਤ ਨੂੰ ਠੰਢ ਦਾ ਜ਼ਰਾ ਵੀ ਅਹਿਸਾਸ ਨਹੀਂ ਹੋ ਰਿਹਾ ਸੀ।ਸ਼ਹੀਦੀ ਸਭਾ 26 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।

ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਲੱਖਾਂ ਸ਼ਰਧਾਲੂ ਦੇਸ-ਵਿਦੇਸ਼ ਤੋਂ ਆਉਣਗੇ। 27 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਕੈਬਨਿਟ ਮੰਤਰੀਆਂ ਦੇ ਪੁੱਜਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਕਈ ਹਸਤੀਆਂ ਗੁਰਦੁਆਰਾ ਸਾਹਿਬ ਪੁੱਜਣਗੀਆਂ।ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਵੀ ਫ਼ਤਹਿਗੜ੍ਹ ਸਾਹਿਬ 'ਚ ਹੈ। ਇਸ ਜ਼ਮੀਨ ਨੂੰ 315 ਸਾਲ ਪਹਿਲਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਖ਼ਰੀਦਿਆ ਸੀ। ਟੋਡਰ ਮੱਲ ਨੇ 78 ਹਜ਼ਾਰ ਸੋਨੇ ਦੀਆਂ ਮੋਹਰਾਂ ਚਾਰ ਵਰਗ ਮੀਟਰ ਜ਼ਮੀਨ 'ਤੇ ਵਿਛਾ ਕੇ ਇਹ ਜ਼ਮੀਨ ਖ਼ਰੀਦੀ ਸੀ। ਹੁਣ ਇਸ ਜ਼ਮੀਨ 'ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ 'ਚ ਜਿੱਥੇ ਪਾਲਕੀ ਸਾਹਿਬ ਸੁਸ਼ੋਭਿਤ ਹੈ, ਉਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ। ਨੇੜੇ ਹੀ ਅਸਥੀਆਂ ਜ਼ਮੀਨ ਵਿਚ ਦੱਬੀਆਂ ਗਈਆਂ ਸਨ, ਉਸ ਜਗ੍ਹਾ ਸ਼ਸਤਰ ਸੁਸ਼ੋਭਿਤ ਹਨ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!