|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ

ਨਿਊਜ਼ ਡੈਸਕ : ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲਿਆਂ ਕਾਰਨ ਉਥੇ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਬੀਤੀ ਸਾਰੀ ਰਾਤ ਰੂਸ ਵੱਲੋਂ ਕੀਤੇ ਗਏ ਕਈ ਹਮਲਿਆਂ ਕਾਰਨ ਕੀਵੀ ਓਬਲਾਸਟ 'ਚ ਕਈ ਥਾਈਂ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਵਾਸਿਲਕੀਵ 'ਚ ਤੇਲ ਦੇ ਡਿਪੂ ਨੂੰ ਅੱਗ ਲੱਗ ਗਈ, ਜਿਥੇ ਹਾਲਾਤ ਕਾਫੀ ਭਿਆਨਕ ਬਣੇ ਹੋਏ ਹਨ। ਕੀਵ ਤੋਂ 36 ਕਿਲੋਮੀਟਰ ਦੂਰ ਰੂਸ ਵੱਲੋਂ

NRI Post Desk · 1720 ਦਿਨ ਪਹਿਲਾਂ · ਅੱਪਡੇਟ 1720 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ
📷 NRI Post Desk

ਨਿਊਜ਼ ਡੈਸਕ : ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲਿਆਂ ਕਾਰਨ ਉਥੇ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਬੀਤੀ ਸਾਰੀ ਰਾਤ ਰੂਸ ਵੱਲੋਂ ਕੀਤੇ ਗਏ ਕਈ ਹਮਲਿਆਂ ਕਾਰਨ ਕੀਵੀ ਓਬਲਾਸਟ 'ਚ ਕਈ ਥਾਈਂ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਵਾਸਿਲਕੀਵ 'ਚ ਤੇਲ ਦੇ ਡਿਪੂ ਨੂੰ ਅੱਗ ਲੱਗ ਗਈ, ਜਿਥੇ ਹਾਲਾਤ ਕਾਫੀ ਭਿਆਨਕ ਬਣੇ ਹੋਏ ਹਨ। ਕੀਵ ਤੋਂ 36 ਕਿਲੋਮੀਟਰ ਦੂਰ ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਕ੍ਰਿਆਚੀ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਹੋਰ ਕਈ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ। ਯੂਕਰੇਨ 'ਚ ਸਾਰੀ ਰਾਤ ਹਵਾਈ ਹਮਲੇ ਦੇ ਸਾਇਰਨ ਸੁਣੇ ਗਏ ਹਨ।

ਸੰਬੰਧਿਤ ਖ਼ਬਰਾਂ

ਵੱਖ-ਵੱਖ ਦੇਸ਼ਾਂ ਦੇ ਲੋਕ ਇਥੇ ਬੁਰੀ ਤਰ੍ਹਾਂ ਫਸ ਚੁੱਕੇ ਹਨ। ਲੋਕਾਂ ਨੂੰ ਇਥੋਂ ਕੱਢਣ ਲਈ ਵੱਖ-ਵੱਖ ਉਪਾਰਲੇ ਕੀਤੇ ਜਾ ਰਹੇ ਹਨ। ਇਸ ਵਿਚਕਾਰ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁ ਦਾ ਕਹਿਣਾ ਹੈ ਕਿ ਮਾਰੀਓਪੋਲ ਤੋਂ ਜ਼ੋਪੋਰਿਝਜ਼ੀਆ ਸਮੇਤ ਕਈ ਸਰਹੱਦਾਂ ਖੋਲ੍ਹ ਰੱਖੀਆਂ ਹਨ ਤਾਂ ਕਿ ਲੋਕਾਂ ਨੂੰ ਕੱਢਣ ਵਿੱਚ ਉਹ ਕਾਮਯਾਬ ਹੋ ਸਕਣ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!