|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਬਜ਼ਾਰਾਂ ਵਿੱਚ ਵੱਡੀ ਗਿਰਾਵਟ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਚੀਨ ਦੇ 60 ਅਰਬ ਡਾਲਰ ਦੀ ਕੀਮਤ ਦੇ ਅਮਰੀਕੀ ਸਮਾਨਾਂ 'ਤੇ ਵਾਧੂ ਕਰ ਲਾਉਣ ਦਾ ਐਲਾਨ ਕਰਨ ਤੋਂ ਬਾਅਦ ਹੀ ਅਮਰੀਕੀ ਬਜ਼ਾਰਾਂ ਵਿੱਚ ਗਿਰਾਵਟ ਦੇਖੀ ਗਈ ਹੈ।ਡਾਡ ਜੋਂਸ 2.4 ਫ਼ੀਸਦੀ ਡਿੱਗ ਕੇ ਬੰਦ ਹੋਇਆ। ਇਸੇ ਦੌਰਾਨ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਜੀ-20 ਦੀ ਮੀਟਿੰਗ ਦੌਰਾਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਵਪ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਚੀਨ ਦੇ 60 ਅਰਬ ਡਾਲਰ ਦੀ ਕੀਮਤ ਦੇ ਅਮਰੀਕੀ ਸਮਾਨਾਂ 'ਤੇ ਵਾਧੂ ਕਰ ਲਾਉਣ ਦਾ ਐਲਾਨ ਕਰਨ ਤੋਂ ਬਾਅਦ ਹੀ ਅਮਰੀਕੀ ਬਜ਼ਾਰਾਂ ਵਿੱਚ ਗਿਰਾਵਟ ਦੇਖੀ ਗਈ ਹੈ।ਡਾਡ ਜੋਂਸ 2.4 ਫ਼ੀਸਦੀ ਡਿੱਗ ਕੇ ਬੰਦ ਹੋਇਆ। ਇਸੇ ਦੌਰਾਨ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਜੀ-20 ਦੀ ਮੀਟਿੰਗ ਦੌਰਾਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਵਪਾਰਕ ਤਨਾਅ 'ਤੇ ਚਰਚਾ ਕਰਨਗੇ।ਟ੍ਰੰਪ ਨੇ ਕਿਹਾ, "ਅਸੀਂ ਅਰਬਾਂ ਡਾਲਰਾਂ ਦੇ ਟੈਰਿਫ਼ ਦੀ ਗੱਲ ਕਰ ਰਹੇ ਹਾਂ ਅਤੇ ਇਹ ਟੈਰਿਫ਼ ਬਹੁਤ ਵੱਡਾ ਹੋਵੇਗਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਹਾਲੇ ਤੱਕ ਅਸੀਂ ਚੀਨ ਨਾਲ ਕੁੱਝ ਵੀ ਨਹੀਂ ਕੀਤਾ ਹੈ, ਮੇਰੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਮਰੀਕਾ ਨੇ ਚੀਨ ਤੋਂ ਇੱਕ ਸੈਂਟ ਵੀ ਨਹੀਂ ਲਿਆ ਹੈ ਅਤੇ ਹੁਣ ਅਸੀਂ ਅਰਬਾਂ ਡਾਲਰਾਂ ਲੈ ਰਹੇ ਹਾਂ।ਟ੍ਰੰਪ ਨੇ ਕਿਹਾ ਕਿ ਇਸੇ ਸ਼ੁੱਕਰਵਾਰ ਤੋਂ ਚੀਨ ਦੀਆਂ ਵਸਤਾਂ 'ਤੇ ਕਰ ਵਿੱਚ ਭਾਰੀ ਵਾਧਾ ਹੋਵੇਗਾ। ਇਹ ਕਰ ਹੁਣ 200 ਅਰਬ ਡਾਲਰ 'ਤੇ 25 ਫ਼ੀਸਦੀ ਹੈ। ਸਾਨੂੰ ਅੱਜ ਦੀ ਸਾਡੀ ਇਹ ਸਥਿਤੀ ਪਸੰਦ ਹੈ। ਕੁੱਝ ਜਵਾਬੀ ਕਾਰਵਾਈ ਹੋ ਸਕਦੀ ਹੈ, ਪਰ ਉਹ ਇਸ ਦੀ ਤੁਲਨਾ ਵਿੱਚ ਬਹੁਤ ਛੋਟੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!