|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

6 ਨੌਜਵਾਨਾਂ ਨੂੰ ਪਿਆਰ ਵਿਚ ਫਸਾ ਕੇ ਵਿਆਹ ਰਚਾਇਆ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ

ਲੁਧਿਆਣਾ : ਸ਼ਹਿਰ ਦੀ ਲੁਟੇਰੀ ਲਾੜੀ ਨੇ ਕਰੀਬ ਛੇ ਨੌਜਵਾਨਾਂ ਨੂੰ ਪਿਆਰ ਵਿਚ ਫਸਾ ਕੇ ਵਿਆਹ ਰਚਾਇਆ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ। ਇਹੀ ਨਹੀਂ ਉਸ ਨੇ ਖ਼ੁਦ ਠੱਗੀ ਤੋਂ ਬਾਅਦ ਪਤੀ ਖ਼ਿਲਾਫ਼ ਸ਼ਿਕਾਇਤ ਤਕ ਦਰਜ ਕਰਵਾ ਦਿੱਤੀ। ਉਸ ਦੇ ਤੀਸਰੇ ਪਤੀ ਨੂੰ ਉਸ ਦਾ ਪੁਰਾਣਾ ਆਧਾਰ ਕਾਰਡ ਮਿਲਿਆ ਤਾਂ ਪੂਰੇ ਮਾਮਲੇ ਦਾ ਖ਼ੁਲਾਸਾ ਹੋ ਗਿਆ। ਔਰਤ ਦੇ ਤਿੰਨੋਂ ਸਾਬਕਾ ਪਤੀ ਇਕ- ਦੂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਸ਼ਹਿਰ ਦੀ ਲੁਟੇਰੀ ਲਾੜੀ ਨੇ ਕਰੀਬ ਛੇ ਨੌਜਵਾਨਾਂ ਨੂੰ ਪਿਆਰ ਵਿਚ ਫਸਾ ਕੇ ਵਿਆਹ ਰਚਾਇਆ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ। ਇਹੀ ਨਹੀਂ ਉਸ ਨੇ ਖ਼ੁਦ ਠੱਗੀ ਤੋਂ ਬਾਅਦ ਪਤੀ ਖ਼ਿਲਾਫ਼ ਸ਼ਿਕਾਇਤ ਤਕ ਦਰਜ ਕਰਵਾ ਦਿੱਤੀ। ਉਸ ਦੇ ਤੀਸਰੇ ਪਤੀ ਨੂੰ ਉਸ ਦਾ ਪੁਰਾਣਾ ਆਧਾਰ ਕਾਰਡ ਮਿਲਿਆ ਤਾਂ ਪੂਰੇ ਮਾਮਲੇ ਦਾ ਖ਼ੁਲਾਸਾ ਹੋ ਗਿਆ। ਔਰਤ ਦੇ ਤਿੰਨੋਂ ਸਾਬਕਾ ਪਤੀ ਇਕ- ਦੂਸਰੇ ਨੂੰ ਮਿਲੇ ਅਤੇ ਵੂਮੈੱਨ ਸੈੱਲ ਪਹੁੰਚ ਗਏ। ਪੁਲਿਸ ਨੇ ਤਿੰਨਾਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਢਡਰੀਆਂ ਜ਼ਿਲ੍ਹਾਂ ਸੰਗਰੂਰ ਦੇ ਨੌਜਵਾਨ ਨੇ ਦੱਸਿਆ ਕਿ 2018 ਵਿਚ ਉਸ ਨੂੰ ਇਕ ਲੜਕੀ ਨਾਲ ਪਿਆਰ ਹੋ ਗਿਆ। ਉਸ ਨੇ ਖ਼ੁਦ ਨੂੰ ਕੁਆਰੀ ਦੱਸਿਆ ਅਤੇ ਉਹ ਵੀ ਉਸ ਨਾਲ ਪ੍ਰੇਮ ਕਰਨ ਲੱਗੀ। ਦੋਵਾਂ ਨੇ 20 ਜੁਲਾਈ 2018 ਨੂੰ ਵਿਆਹ ਕਰ ਲਿਆ ਸੀ।

ਵਿਆਹ ਤੋਂ ਕੁਝ ਹੀ ਸਮੇਂ ਬਾਅਦ ਉਸ ਨੇ ਘਰ 'ਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਉਸ ਨੂੰ ਜ਼ਬਰਦਸਤੀ ਲੁਧਿਆਣਾ ਲੈ ਗਈ। ਢਡਰੀਆਂ ਵਿਚ ਉਹ ਆਪਣੇ ਪਿਤਾ ਦੇ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ ਅਤੇ ਬਾਅਦ ਵਿਚ ਲੁਧਿਆਣਾ ਆ ਕੇ ਕੰਮ ਦੀ ਤਲਾਸ਼ ਕਰਨ ਲੱਗਾ। ਦੋ ਮਹੀਨੇ ਵੀ ਨਹੀਂ ਹੋਏ ਸਨ ਕਿ ਉਹ ਮੁੜ ਉਸ ਨਾਲ ਝਗੜਾ ਕਰਨ ਲੱਗੀ। ਇੰਨੇ ਵਿਚ ਉਨ੍ਹਾਂ ਸ਼ਹਿਰ ਵਿਚ ਚਾਰ ਲੱਖ ਰੁਪਏ ਦਾ ਇਕ ਪਲਾਟ ਖਰੀਦਣ ਦਾ ਸੌਦਾ ਕਰ ਲਿਆ। 70 ਹਜ਼ਾਰ ਰੁਪਏ ਪੇਸ਼ਗੀ ਰਕਮ ਦੇ ਕੇ ਉਸ ਨੇ ਪਲਾਟ ਦੀ ਰਜਿਸਟਰੀ ਦਾ ਸਮਾਂ ਲਿਆ ਸੀ। ਇਸ ਦੇ ਲਈ ਉਸ ਦੀ ਘਰਵਾਲਿਆਂ ਨੇ ਉਸ ਨੂੰ 1.30 ਲੱਖ ਰੁਪਏ ਭੇਜੇ ਸਨ। ਜਿਉਂ ਹੀ ਉਸ ਨੂੰ ਪਤਾ ਚੱਲਿਆ ਕਿ ਉਸ ਕੋਲ ਪੈਸੇ ਆ ਗਏ ਹਨ ਤਾਂ ਉਸ ਨੇ ਉਸ ਨਾਲ ਝਗੜਾ ਕੀਤਾ ਅਤੇ ਸਵਾ ਲੱਖ ਰੁਪਏ, ਪਹਿਨੇ ਹੋਏ ਚਾਰ ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਈ।ਗੁਰਪ੍ਰੀਤ ਸਿੰਘ ਅਨੁਸਾਰ ਰੀਨਾ ਦੇ ਘਰੋਂ ਜਾਣ ਤੋਂ ਬਾਅਦ ਉਸ ਦੇ ਹੱਥ ਉਸ ਦੀ ਫੋਟੋ ਵਾਲਾ ਆਧਾਰ ਕਾਰਡ ਲੱਗਿਆ ਜਿਸ 'ਤੇ ਉਸ ਦੇ ਪਤੀ ਦਾ ਨਾਂ ਸ਼ੰਭੂ ਵਰਮਾ ਲਿਖਿਆ ਸੀ।

ਸੰਬੰਧਿਤ ਖ਼ਬਰਾਂ

ਉਸ ਨੇ ਦੁਗਰੀ ਨਿਵਾਸੀ ਸ਼ੰਭੂ ਵਰਮਾ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਉਸ ਨੇ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਸ਼ੰਭੂ ਵਰਮਾ ਨਾਲ ਉਸ ਨੇ ਵਿਆਹ 2015 ਵਿਚ ਕੀਤਾ ਸੀ ਅਤੇ ਉੱਥੋਂ ਕੁਝ ਨਕਦੀ ਤੇ ਕੁਝ ਸਾਮਾਨ ਲੈ ਗਈ ਸੀ। ਉੱਥੋਂ ਉਹ ਦੋ ਮਹੀਨੇ ਦੀ ਬੱਚੀ ਨੂੰ ਛੱਡ ਗਈ ਸੀ। ਇਸ ਤੋਂ ਪਹਿਲਾਂ ਉਸ ਨੇ ਰਾਜਨ ਨਾਂ ਦੇ ਨੌਜਵਾਨ ਨਾਲ ਵੀ ਵਿਆਹ ਕੀਤਾ ਸੀ ਅਤੇ ਉਹ ਉਸ ਨਾਲ ਛੇ ਮਹੀਨੇ ਤਕ ਰਹੀ ਸੀ ਅਤੇ ਉਸ ਨੂੰ ਵੀ ਹਜ਼ਾਰਾਂ ਦਾ ਚੂਨਾ ਲਗਾਇਆ ਸੀ।ਤਿੰਨਾਂ ਵਿਅਕਤੀਆਂ ਅਨੁਸਾਰ ਉਹ ਪਹਿਲਾਂ ਪਿਆਰ ਵਿਚ ਫਸਾਉਂਦੀ ਹੈ ਅਤੇ ਫਿਰ ਜਲਦਬਾਜ਼ੀ ਵਿਚ ਵਿਆਹ ਰਚਾ ਲੈਂਦੀ ਹੈ। ਬਾਅਦ ਵਿਚ ਘਰ ਵਿਚ ਵਿਵਾਦ ਖੜ੍ਹਾ ਕਰ ਕੇ ਪੈਸੇ ਅਤੇ ਸਾਮਾਨ ਲੈ ਕੇ ਚਲੀ ਜਾਂਦੀ ਹੈ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਦੀ ਹੈ। ਇਹੀ ਨਹੀਂ ਬਾਅਦ ਵਿਚ ਰਾਜ਼ੀਨਾਮਾ ਵੀ ਪੈਸੇ ਲੈ ਕੇ ਕਰਦੀ ਹੈ।

ਉਸ ਨੇ ਤਿੰਨਾਂ ਨੂੰ ਆਪੋ-ਆਪਣੇ ਅਲੱਗ-ਅਲੱਗ ਨਾਂ ਦੱਸੇ ਸਨ। ਪਹਿਲੇ ਨੂੰ ਪ੍ਰੀਤ, ਦੂਸਰੇ ਨੂੰ ਮਨਪ੍ਰੀਤ ਅਤੇ ਤੀਸਰੇ ਨੂੰ ਰੀਨਾ ਨਾਂ ਦੱਸਿਆ ਸੀ। ਉਸ ਨੇ ਕਰੀਬ ਛੇ ਲੋਕਾਂ ਨਾਲ ਧੋਖਾ ਕੀਤਾ ਹੈ। ਚੌਥੇ ਪੀੜਤ ਨੂੰ ਵੀ ਤਿੰਨਾਂ ਨੇ ਲੱਭ ਲਿਆ ਹੈ ਪਰ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ।ਹਾਂ ਮੇਰੇ ਕੋਲ ਕੁਝ ਲੋਕ ਅਜਿਹੀ ਸ਼ਿਕਾਇਤ ਲਿਆਏ ਸਨ, ਸਾਰਿਆਂ ਦੇ ਬਿਆਨ ਦਰਜ ਕਰ ਕੇ ਇਸ ਦੀ ਜਾਂਚ ਹੋਵੇਗੀ। ਔਰਤ ਨੂੰ ਵੀ ਸੱਦਿਆ ਗਿਆ ਹੈ। ਜੇਕਰ ਇਨ੍ਹਾਂ ਲੋਕਾਂ ਵੱਲੋਂ ਦਿੱਤੇ ਗਏ ਬਿਆਨ ਸਹੀ ਪਾਏ ਜਾਂਦੇ ਤਾਂ ਜ਼ਰੂਰ ਕਾਰਵਾਈ ਹੋਵੇਗੀ। ਜਾਂਚ ਦਾ ਵਿਸ਼ਾ ਔਰਤ ਵੱਲੋਂ ਕਿਵੇਂ ਇਨ੍ਹਾਂ ਨਾਲ ਠੱਗੀ ਮਾਰੀ ਗਈ ਹੈ, ਇਹ ਹੈ। ਅਸੀਂ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!