|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਓਲੰਪਿਕ ਕੁਆਲੀਫਾਇਰ ਲਈ ਮੈਰੀਕਾਮ ਨੇ ਨਿਖਤ ਨੂੰ 9-1 ਨਾਲ ਦਿੱਤੀ ਮਾਤ

ਨਵੀਂ ਦਿੱਲੀ (Vikram Sehajpal) : 6 ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਸਨਿੱਚਰਵਾਰ ਨੂੰ ਨਿਖਤ ਜ਼ਰੀਨ ਨੂੰ ਅਗਲੇ ਸਾਲ ਦੇ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਬਾਕਸਿੰਗ ਟਰਾਇਲ ਦੇ 51 ਕਿਲੋਗ੍ਰਾਮ ਵਰਗ ਦੇ ਫਾਈਨਲ ਮੁਕਾਬਲੇ 'ਚ 9-1 ਨਾਲ ਹਰਾ ਦਿੱਤਾ ਹੈ।ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਰੀਕਾਮ ਨੇ ਰਿਤੂ ਗਰੇਵਾਲ ਅਤੇ ਨਿਖਤ ਜ਼ਰੀਨ ਨੇ ਜੋਤੀ ਗੁਲਿਆ ਨੂੰ ਹਰਾ ਕੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (Vikram Sehajpal) : 6 ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਸਨਿੱਚਰਵਾਰ ਨੂੰ ਨਿਖਤ ਜ਼ਰੀਨ ਨੂੰ ਅਗਲੇ ਸਾਲ ਦੇ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਬਾਕਸਿੰਗ ਟਰਾਇਲ ਦੇ 51 ਕਿਲੋਗ੍ਰਾਮ ਵਰਗ ਦੇ ਫਾਈਨਲ ਮੁਕਾਬਲੇ 'ਚ 9-1 ਨਾਲ ਹਰਾ ਦਿੱਤਾ ਹੈ।ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਰੀਕਾਮ ਨੇ ਰਿਤੂ ਗਰੇਵਾਲ ਅਤੇ ਨਿਖਤ ਜ਼ਰੀਨ ਨੇ ਜੋਤੀ ਗੁਲਿਆ ਨੂੰ ਹਰਾ ਕੇ ਦੋ ਦਿਨਾਂ ਟਰਾਇਲ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਸੰਬੰਧਿਤ ਖ਼ਬਰਾਂ

ਜ਼ਰੀਨ ਅਕਤੂਬਰ ਤੋਂ ਹੀ ਚੋਣ ਨੀਤੀ 'ਤੇ ਸਵਾਲ ਉਠਾਉਂਦਿਆਂ ਮੈਰੀਕਾਮ ਵਿਰੁੱਧ ਟਰਾਇਲ ਮੈਚ ਦੀ ਮੰਗ ਕਰ ਰਹੀ ਸੀ। ਉੱਥੇ ਹੀ ਮੈਰੀਕਾਮ ਨੇ ਕਿਹਾ ਸੀ ਕਿ ਉਹ ਚੋਣ ਨੀਤੀ ਦੀ ਪਾਲਣਾ ਕਰੇਗੀ।ਮੈਰੀਕਾਮ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ।

ਉਸ ਨੂੰ ਇਸੇ ਅਧਾਰ 'ਤੇ ਓਲੰਪਿਕ ਕੁਆਲੀਫਾਇਰ ਵਿੱਚ ਭੇਜਣ ਦੀ ਗੱਲ ਚੱਲ ਰਹੀ ਸੀ।ਹਾਲਾਂਕਿ, ਨਿਯਮਾਂ ਮੁਤਾਬਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਜਾਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਮੁੱਕੇਬਾਜ਼ ਨੂੰ ਹੀ ਓਲੰਪਿਕ ਕੁਆਲੀਫਾਇਰ ਵਿੱਚ ਸਿੱਧੀ ਥਾਂ ਮਿਲਦੀ ਹੈ। ਹੋਰ ਸਾਰਿਆਂ ਨੂੰ ਟਰਾਇਲ ਮੈਚ ਖੇਡਣਾ ਹੁੰਦਾ ਹੈ। ਟੋਕਿਓ ਓਲੰਪਿਕ ਲਈ ਕੁਆਲੀਫਾਇਰ ਮੁਕਾਬਲੇ ਚੀਨ ਦੇ ਵੁਹਾਨ ਵਿੱਚ 3 ਤੋਂ 14 ਫਰਵਰੀ ਤੱਕ ਖੇਡੇ ਜਾਣਗੇ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!