|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਆਪਣੇ ਚਾਚੇ ਟਰੰਪ ਨੂੰ ਮੈਰੀ ਟਰੰਪ ਨੇ ਦੱਸਿਆ 'ਬੇਰਹਿਮ ਅਤੇ ਧੋਖੇਬਾਜ਼'

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਨੇ ਕਿਹਾ ਹੈ ਕਿ ਉਸ ਦਾ ਚਾਚਾ ਅਪਰਾਧੀ, ਜ਼ਾਲਮ ਅਤੇ ਧੋਖੇਬਾਜ਼ ਹੈ ਅਤੇ ਵ੍ਹਾਈਟ ਹਾਉਸ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਮਨੋਵਿਗਿਆਨੀ ਅਤੇ ਲੇਖਿਕਾ ਮੈਰੀ ਆਪਣੇ ਪਿਤਾ ਦੇ ਛੋਟੇ ਭਰਾ ਡੋਨਾਲਡ ਦੀ ਇੱਕ ਆਲੋਚਕ ਹੈ। ਉਨ੍ਹਾਂ ਨੇ ਇਸ ਵਿਚਾਰਧਾਰਾ ਨੂੰ

NRI Post Desk · 2182 ਦਿਨ ਪਹਿਲਾਂ · ਅੱਪਡੇਟ 2182 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਪਣੇ ਚਾਚੇ ਟਰੰਪ ਨੂੰ ਮੈਰੀ ਟਰੰਪ ਨੇ ਦੱਸਿਆ 'ਬੇਰਹਿਮ ਅਤੇ ਧੋਖੇਬਾਜ਼'
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਨੇ ਕਿਹਾ ਹੈ ਕਿ ਉਸ ਦਾ ਚਾਚਾ ਅਪਰਾਧੀ, ਜ਼ਾਲਮ ਅਤੇ ਧੋਖੇਬਾਜ਼ ਹੈ ਅਤੇ ਵ੍ਹਾਈਟ ਹਾਉਸ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਮਨੋਵਿਗਿਆਨੀ ਅਤੇ ਲੇਖਿਕਾ ਮੈਰੀ ਆਪਣੇ ਪਿਤਾ ਦੇ ਛੋਟੇ ਭਰਾ ਡੋਨਾਲਡ ਦੀ ਇੱਕ ਆਲੋਚਕ ਹੈ। ਉਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਿ ਟਰੰਪ ਦੇ ਖਿਲਾਫ ਮੁਕੱਦਮਾ ਚਲਾਉਣ ਨਾਲ ਦੇਸ਼ ਵਿੱਚ ਰਾਜਨੀਤਿਕ ਪਾੜਾ ਹੋਰ ਵੀ ਡੂੰਘਾ ਹੋ ਜਾਵੇਗਾ।

ਸੰਬੰਧਿਤ ਖ਼ਬਰਾਂ

ਅਸੀਂ ਇਸ ਨਾਲ ਨਜਿੱਠ ਸਕਦੇ ਹਾਂ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।ਮੈਰੀ ਨੇ ਐਸੋਸੀਏਟਡ ਪ੍ਰੈਸ ਨੂੰ ਇਸ ਹਫਤੇ ਦਿੱਤੇ ਇੱਕ ਇੰਟਰਵਿਉ ਵਿੱਚ ਕਿਹਾ, "ਵਾਰ-ਵਾਰ ਇਹ ਕਿਹਾ ਜਾਣਾ ਨਿਸ਼ਚਤ ਤੌਰ 'ਤੇ ਹੀ ਅਪਮਾਨਜਨਕ ਹੈ ਕਿ ਅਮਰੀਕੀ ਲੋਕ ਇਸ ਨਾਲ ਨਜਿੱਠ ਸਕਦੇ ਹਨ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।"ਉਨ੍ਹਾਂ ਨੇ ਕਿਹਾ, ਜੇ ਅਸਲ ਵਿੱਚ ਕਿਸੇ ਦੇ ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਤਾਂ ਉਹ ਹੈ ਡੋਨਾਲਡ। ਨਹੀਂ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਅਸੀਂ ਆਪਣੇ ਆਪ ਨੂੰ ਉਸ ਤੋਂ ਵੀ ਮਾੜੇ ਕਿਸੇ ਨੂੰ ਸਵੀਕਾਰ ਕਰਨ ਲਈ ਖੁਦ ਨੂੰ ਤਿਆਰ ਕਰ ਰਹੇ ਹਾਂ।

ਮੈਰੀ ਦੀ ਟਿੱਪਣੀਆਂ ਬਾਰੇ ਟਰੰਪ ਦੀ ਮੁਹਿੰਮ ਦੇ ਇੱਕ ਬੁਲਾਰੇ ਨੇ ਕਿਹਾ, "ਕੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਕਿਤਾਬ ਹੈ ਜੋ ਉਸ ਨੇ ਵੇਚਣੀ ਹੈ।"ਮੈਰੀ ਟਰੰਪ ਦੇ ਵੱਡੇ ਭਰਾ ਦੀ ਧੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!