|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ਰਾਬ ਦੇ ਠੇਕੇ ’ਤੇ ਆਏ ਨਕਾਬਪੋਸ਼ਾਂ ਨੇ ਲੁੱਟੀ ਢਾਈ ਲੱਖ ਦੀ ਸ਼ਰਾਬ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਵਿੱਖੇ ਪਿੰਡ ਸੰਗਵਾਂ ’ਚ ਸ਼ਰਾਬ ਦੇ ਠੇਕੇ ’ਤੇ ਆਏ ਦੋ ਕਾਰਾਂ ’ਚ ਸਵਾਰ ਅੱਧਾ ਦਰਜਨ ਤੋਂ ਵੱਧ ਨਕਾਬਪੋਸ਼ਾਂ ਨੇ ਜਿਥੇ ਠੇਕੇ ਤੋਂ ਢਾਈ ਲੱਖ ਦੀ ਸ਼ਰਾਬ ਤੇ 27 ਹਜ਼ਾਰ ਦੀ ਨਕਦੀ ਲੁੱਟ ਲਈ। ਉਥੇ ਹੀ ਠੇਕੇ ਦੇ ਸੇਲਮੈਨ ਨੂੰ ਅਗਵਾ ਕਰਕੇ ਪਿੰਡ ਦੇ ਬਾਹਰਵਾਰ ਬੰਨ ਕੇ ਲੁਟੇਰੇ ਫਰਾਰ ਹੋ ਗਏ।

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ਰਾਬ ਦੇ ਠੇਕੇ ’ਤੇ ਆਏ ਨਕਾਬਪੋਸ਼ਾਂ ਨੇ ਲੁੱਟੀ ਢਾਈ ਲੱਖ ਦੀ ਸ਼ਰਾਬ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਵਿੱਖੇ ਪਿੰਡ ਸੰਗਵਾਂ ’ਚ ਸ਼ਰਾਬ ਦੇ ਠੇਕੇ ’ਤੇ ਆਏ ਦੋ ਕਾਰਾਂ ’ਚ ਸਵਾਰ ਅੱਧਾ ਦਰਜਨ ਤੋਂ ਵੱਧ ਨਕਾਬਪੋਸ਼ਾਂ ਨੇ ਜਿਥੇ ਠੇਕੇ ਤੋਂ ਢਾਈ ਲੱਖ ਦੀ ਸ਼ਰਾਬ ਤੇ 27 ਹਜ਼ਾਰ ਦੀ ਨਕਦੀ ਲੁੱਟ ਲਈ। ਉਥੇ ਹੀ ਠੇਕੇ ਦੇ ਸੇਲਮੈਨ ਨੂੰ ਅਗਵਾ ਕਰਕੇ ਪਿੰਡ ਦੇ ਬਾਹਰਵਾਰ ਬੰਨ ਕੇ ਲੁਟੇਰੇ ਫਰਾਰ ਹੋ ਗਏ।

ਸੰਬੰਧਿਤ ਖ਼ਬਰਾਂ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੋ ਮਰੂਤੀ ਕਾਰਾਂ ’ਤੇ 6-7 ਨਕਾਬਪੋਸ਼ ਲੋਕ ਆਏ ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਅਗਵਾ ਕਰਕੇ ਪਿੰਡ ਦੇ ਬਾਹਰ ਲਿਜਾ ਕੇ ਬੰਨ ਦਿੱਤਾ। ਜਦੋਂ ਕਿ ਠੇਕੇ ਤੋਂ 2 ਲੱਖ 50 ਹਜਾਰ ਦੀ ਸ਼ਰਾਬ ਅਤੇ 27 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!