|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਫਿਲਾਡੈਲਫੀਆ ਦੀ ਤੇਲ ਰਿਫਾਇਨਰੀ ਵਿੱਚ ਭਿਆਨਕ ਅੱਗ - ਕਈ ਵੱਡੇ ਧਮਾਕੇ

ਫਿਲਾਡੈਲਫੀਆ , 22 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਿਲਾਡੈਲਫੀਆ , 22 ਜੂਨ ( NRI MEDIA )

ਅਮਰੀਕਾ ਦੇ ਫਿਲਾਡੈਲਫੀਆ ਐਨਰਜੀ ਸਕੋਲਸ ਇੰਕ ਦੇ ਤੇਲ ਰਿਫਾਇਨਰੀ ਵਿੱਚ ਵੱਡੇ ਪੱਧਰ 'ਤੇ ਅੱਗ ਲੱਗੀ ਹੈ ਜਿਸ ਨਾਲ ਅਮਰੀਕੀ ਇਤਿਹਾਸ ਵਿੱਚ ਕਿਸੇ ਤੇਲ ਰਿਫਾਇਨਰੀ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਿਆ ਹੈ , ਫਿਲਾਡੈਲਫੀਆ ਸਿਟੀ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਸੂਤਰਾਂ ਅਨੁਸਾਰ ਈਸਟ ਕੋਸਟ ਬੂਟਾ ਅਨੁਸਾਰ ਇਸ ਗੱਲ ਦਾ ਸੰਕੇਤ ਹੈ ਕਿ ਇਸ ਤੇਲ ਰਿਫਾਇਨਰੀ ਵਿੱਚ ਭਾਰੀ ਤਬਾਹੀ ਹੋਈ ਹੈ ਜਿਸ ਕਾਰਨ ਇਸ ਨੂੰ ਲੰਮੇ ਸਮੇ ਲਈ ਬੰਦ ਕੀਤਾ ਜਾ ਸਕਦਾ ਹੈ ,ਇਸ ਅੱਗ ਦੇ ਲੱਗਣ ਤੋਂ ਬਾਅਦ ਲਗਾਤਰ ਕਈ ਵੱਡੇ ਧਮਾਕੇ ਹੋਏ ਅਤੇ ਅੱਗ ਫੇਲ ਗਈ , ਫਿਲਾਡੈਲਫੀਆ ਡਿਪਟੀ ਫਾਇਰ ਕਮਿਸਨਰ ਕਰੈਗ ਮੁਰੱਫੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ |

ਸੰਬੰਧਿਤ ਖ਼ਬਰਾਂ

ਫਿਲਾਡੈਲਫੀਆ ਐਨਰਜੀ ਸੋਲੂਸ਼ਨਸ ਦੀ ਤੇਲ ਰਿਫਾਈਨਰੀ ਵਿਚ ਅੱਗ ਲਗਨ ਕਾਰਨ ਅਮਰੀਕਾ ਦੇ ਪੂਰਬੀ ਕੋਸਟ ਪਲਾਂਟ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ , ਇਸ ਨੁਕਸਾਨ ਦੇ ਚਲਦੇ ਇਹ ਪਲਾਂਟ ਕਾਫੀ ਚਿਰ ਤਕ ਬੰਦ ਰਹਿ ਸਕਦਾ ਹੈ ਹਾਲਾਂਕਿ ਦੁਪਹਿਰ ਬਾਅਦ ਇਸ ਅੱਗ ਉਤੇ ਕੁਝ ਹਦ ਤਕ ਕਾਬੂ ਪਾ ਲਿਆ ਗਿਆ ਸੀ ਪਰ ਫਿਰ ਵੀ ਇਕ ਕਨੈਕਸ਼ਨ ਲਾਈਨ ਵਿੱਚ ਅੱਗ ਲੱਗੀ ਰਹੀ , ਅੱਗ ਲਗਨ ਦਾ ਕਾਰਨ ਅਤੇ ਇਸ ਨਾਲ ਹੋਏ ਨੁਕਸਾਨ ਦਾ ਹਾਲੇ ਵੀ ਪੂਰੀ ਤਰ੍ਹਾਂ ਪਤਾ ਨਹੀਂ ਲੱਗਾ |

ਕਈ ਸਾਰੇ ਧਮਾਕਿਆਂ ਦੇ ਨਾਲ ਪੂਰੇ ਇਲਾਕੇ ਵਿਚ ਧੁਆ ਧੁਆ ਹੋ ਗਿਆ , ਸੂਬੇ ਦੇ ਫਾਇਰ ਵਿਭਾਗ ਪੀ ਈ ਐਸ ਨਾਲ ਮਿਲ ਕੇ ਅੱਗ ਬੁਝਾਉਣ ਵਿਚ ਲਗਾ ਰਿਹਾ , ਇਸ ਅੱਗ ਕਾਰਨ 5 ਕਰਮਚਾਰੀ ਜਖਮੀ ਹੋ ਗਏ ਹਨ , ਇਸਤੋਂ ਪਹਿਲਾ ਵੀ ਇਸ ਰਿਫਾਇਨਰੀ ਵਿਚ ਇਹੋ ਜਿਹਾ ਹਾਦਸਾ ਹੋ ਚੁੱਕਾ ਹੈ , ਸੂਬੇ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਸ ਅੱਗ ਨਾਲ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ , ਹੁਣ ਸਵਾਲ ਇਹ ਉੱਠਦਾ ਹੈ ਕਿ ਕੰਪਨੀ ਸੜੇ ਹੋਏ ਹਿੱਸਿਆਂ ਨੂੰ ਦੁਬਾਰਾ ਜਲਦੀ ਖੜਾ ਕਰ ਪਵੇਗੀ ਜਾ ਨਹੀਂ ? ਇੱਕ ਗੱਲ ਤਾ ਪਕੀ ਹੈ ਕਿ ਇਸ ਹਾਦਸੇ ਦਾ ਉਤਰੀ ਪੂਰਬੀ ਹਿੱਸੇ ਵਿਚ ਗੈਸੋਲੀਨ ਦੀ ਸਪਲਾਈ' ਤੇ ਕਾਫੀ ਪ੍ਰਭਾਵ ਪਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!