|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

'GOOGLE INDIA' ਦੀ ਹੈੱਡ ਬਣੀ ਅਭਿਨੇਤਰੀ ਮਿਯੂਰੀ ਕਾਂਗੋ

ਟਰੋਂਟੋ (ਵਿਕਰਮ ਸਹਿਜਪਾਲ) : ਅਭਿਨੇਤਰੀ ਮਿਯੂਰੀ ਕਾਂਗੋ ਨੇ ਬਾਲੀਵੁੱਡ ‘ਚ ਕਾਫ਼ੀ ਸਾਲ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਛੇਤੀ ਹੀ ਬਾਲੀਵੁੱਡ ਨੂੰ ਛੱਡ ਦਿੱਤਾ ਸੀ ਪਰ ਹੁਣ ਉਹ ਫ਼ਿਰ ਚਰਚਾ ‘ਚ ਹੈ| ਫ਼ਿਲਮ ਲਈ ਨਹੀਂ ਸਗੋਂ ਗੂਗਲ ਨਾਲ ਨਵੀਂ ਪਾਰੀ ਲਈ| ਮਿਯੂਰੀ ਕਾਂਗੋ ਹਾਲ ਹੀ ‘ਚ ਗੂਗਲ ਇੰਡੀਆ ਨਾਲ ਜੁੜੀ ਹੈ | ਉਹ ਵੀ ਬਤੌਰ ਇੰਡਸਟਰੀ ਹੈੱਡ | ਮਿਯੂਰੀ ਇਸ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟਰੋਂਟੋ (ਵਿਕਰਮ ਸਹਿਜਪਾਲ) : ਅਭਿਨੇਤਰੀ ਮਿਯੂਰੀ ਕਾਂਗੋ ਨੇ ਬਾਲੀਵੁੱਡ ‘ਚ ਕਾਫ਼ੀ ਸਾਲ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਛੇਤੀ ਹੀ ਬਾਲੀਵੁੱਡ ਨੂੰ ਛੱਡ ਦਿੱਤਾ ਸੀ ਪਰ ਹੁਣ ਉਹ ਫ਼ਿਰ ਚਰਚਾ ‘ਚ ਹੈ| ਫ਼ਿਲਮ ਲਈ ਨਹੀਂ ਸਗੋਂ ਗੂਗਲ ਨਾਲ ਨਵੀਂ ਪਾਰੀ ਲਈ| ਮਿਯੂਰੀ ਕਾਂਗੋ ਹਾਲ ਹੀ ‘ਚ ਗੂਗਲ ਇੰਡੀਆ ਨਾਲ ਜੁੜੀ ਹੈ | ਉਹ ਵੀ ਬਤੌਰ ਇੰਡਸਟਰੀ ਹੈੱਡ | ਮਿਯੂਰੀ ਇਸ ਤੋਂ ਪਹਿਲਾਂ ਡਿਜ਼ੀਟਲ ਮਾਰਕਟਿੰਗ ਏਜੰਸੀ ‘ਪਰਫੋਰਮਿਕਸ ਰਿਜ਼ਲਟਰਿਕਸ’ ‘ਚ ਮੈਨੇਜਿੰਗ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰ ਰਹੀ ਸੀ | ਪੜ੍ਹਾਈ ਦੌਰਾਨ ਮਿਯੂਰੀ ਆਈ. ਆਈ. ਟੀ. ਕਾਨਪੁਰ ਲਈ ਚੁਣੀ ਗਈ ਸੀ, ਪਰ ਫ਼ਿਲਮਾਂ ਲਈ ਉਸ ਨੇ ਦਾਖ਼ਲਾ ਨਹੀਂ ਲਿਆ |

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਮਿਯੂਰੀ ਕਾਂਗੋ ਨੇ 1995 ‘ਚ ਫ਼ਿਲਮ ‘ਨਸੀਮ’ ਨਾਲ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਇਸ ਦੇ ਬਾਅਦ ਉਸ ਨੇ ‘ਪਾਪਾ ਕਹਿਤੇ ਹੈਾ’ ਤੇ ‘ਹੋਗੀ ਪਿਆਰ ਕੀ ਜੀਤ’ ਫ਼ਿਲਮਾਂ ‘ਚ ਕੰਮ ਕੀਤਾ | ਇਸ ਤੋਂ ਬਾਅਦ ਉਸ ਨੇ ਟੀ. ਵੀ. ਵਲ ਵੀ ਰੁੱਖ ਕੀਤਾ ਪਰ ਬਾਲੀਵੁੱਡ ਤੇ ਟੀ. ਵੀ. ‘ਚ ਅਸਫ਼ਲ ਕਰੀਅਰ ਦੇ ਬਾਅਦ ਉਸ ਨੇ ਵਿਆਹ ਕਰ ਲਿਆ | ਉਸ ਨੇ ਦਸੰਬਰ 2003 ‘ਚ ਐਨ ਆਰ ਆਈ ਆਦਿੱਤੇ ਢਿੱਲੋਂ ਨਾਲ ਵਿਆਹ ਕਰ ਲਿਆ ਤੇ ਅਮਰੀਕਾ ਚਲੀ ਗਈ | ਉੱਥੇ ਉਸ ਨੇ ਐਮ ਬੀ ਏ ਕੀਤੀ | ਹੁਣ ਉਸ ਦਾ ਅੱਠ ਸਾਲ ਦਾ ਬੇਟਾ ਵੀ ਹੈ|

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!