|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਸ਼ਹਿਰ ਦੀ ਮੇਅਰ ਬਣਨ ਸਕਦੀ ਹੈ ਪੰਜਾਬ ਦੀ ਮੁਟਿਆਰ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੰਜਾਬ ਦੀ ਮੁਟਿਆਰ ਜੱਸ ਸੰਘਾ ਅਮਰੀਕਾ ਦੇ ਟ੍ਰੇਸੀ ਸ਼ਹਿਰ ਦੀ ਮੇਅਰ ਬਣ ਸਕਦੀ ਹੈ। ਜੱਸ ਸੰਘਾ ਨੇ 'ਰੈਡਬ੍ਰਿਜ ਟੂ ਅੰਡਰ ਦਾ ਬ੍ਰਿਜ' ਨਾਹਰੇ ਹੇਠ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਭਾਰਤੀ ਫੌਜ ਦੇ ਇਕ ਅਫਸਰ ਦੀ ਧੀ ਜੱਸ ਸੰਘਾ ਦੀ ਪਰਵਰਿਸ਼ ਮੁੰਬਈ 'ਚ ਹੋਈ ਅਤੇ 1986 'ਚ ਅਮਰੀਕਾ 'ਚ ਆ ਗਈ। ਟ੍ਰੇਸੀ ਪ੍ਰੈਸ ਦੀ ਰਿਪੋਰਟ ਮੁਤਾਬਕ ਜੱਸ ਸੰਘਾ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੰਜਾਬ ਦੀ ਮੁਟਿਆਰ ਜੱਸ ਸੰਘਾ ਅਮਰੀਕਾ ਦੇ ਟ੍ਰੇਸੀ ਸ਼ਹਿਰ ਦੀ ਮੇਅਰ ਬਣ ਸਕਦੀ ਹੈ। ਜੱਸ ਸੰਘਾ ਨੇ 'ਰੈਡਬ੍ਰਿਜ ਟੂ ਅੰਡਰ ਦਾ ਬ੍ਰਿਜ' ਨਾਹਰੇ ਹੇਠ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਭਾਰਤੀ ਫੌਜ ਦੇ ਇਕ ਅਫਸਰ ਦੀ ਧੀ ਜੱਸ ਸੰਘਾ ਦੀ ਪਰਵਰਿਸ਼ ਮੁੰਬਈ 'ਚ ਹੋਈ ਅਤੇ 1986 'ਚ ਅਮਰੀਕਾ 'ਚ ਆ ਗਈ। ਟ੍ਰੇਸੀ ਪ੍ਰੈਸ ਦੀ ਰਿਪੋਰਟ ਮੁਤਾਬਕ ਜੱਸ ਸੰਘਾ ਸਾਲ 2000 ਤੋਂ ਸ਼ਹਿਰ ਦੀ ਵਸਨੀਕ ਹੈ ਅਤੇ 2010 'ਚ ਸਿਟੀ ਕੌਂਸਲ ਦੀ ਚੋਣ ਵੀ ਲੜ ਚੁੱਕੀ ਹੈ। ਕੌਂਸਲਰ ਦੀ ਚੋਣ 'ਚ ਭਾਵੇਂ ਸਫਲਤਾ ਨਾ ਮਿਲੀ ਪਰ ਛੇਤੀ ਹੀ ਜੱਸ ਸੰਘਾ ਨੂੰ ਸਿਟੀ ਪਲਾਨਿੰਗ ਕਮਿਸ਼ਨਰ ਬਣਾ ਦਿੱਤਾ ਗਿਆ।

ਸੰਬੰਧਿਤ ਖ਼ਬਰਾਂ

2015 'ਚ ਟ੍ਰੇਸੀ ਦੇ ਚੈਂਬਰ ਆਫ ਕਾਮਰਸ ਵੱਲੋਂ ਜੱਸ ਸੰਘਾ ਦੀਆਂ ਕਮਿਊਨਿਟੀ ਪ੍ਰਤੀ ਲਾਮਿਸਾਲ ਸੇਵਾਵਾਂ ਲਈ ਬਿਹਤਰੀ ਮਹਿਲਾ ਨਾਗਰਿਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਬੇਹੱਦ ਸੋਚ-ਸਮਝ ਕੇ ਖਰਚ ਕਰਨ ਦੀ ਆਦੀ ਜੱਸ ਸੰਘਾ ਨੇ ਕਿਹਾ ਕਿ ਉਹ ਜੇਬ 'ਚ ਨਕਦੀ ਤੋਂ ਬਗੈਰ ਕਦੇ ਵੀ ਖਰੀਦਦਾਰੀ ਕਰਨ ਬਾਰੇ ਨਹੀਂ ਸੋਚਦੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਤੋਂ ਬਗੈਰ ਅਜਿਹਾ ਕੋਈ ਫੈਸਲਾ ਨਹੀਂ ਲਿਆ ਜਾਣਾ ਚਾਹੀਦਾ ਜੋ ਕਮਿਊਨਿਟੀ ਨੂੰ ਪ੍ਰਭਾਵਤ ਕਰਦਾ ਹੋਵੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!