|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਮਾਝੇ ਇਲਾਕੇ ਵਿੱਚ ਪੈਰ ਧਰਦੇ ਹੀ ' MEDIA NRI ' ਬਣਿਆ ਲੋਕਾਂ ਦੀ ਪਹਿਲੀ ਪਸੰਦ

ਬਟਾਲਾ , 02 ਅਪ੍ਰੈਲ ( NRI MEDIA )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਟਾਲਾ , 02 ਅਪ੍ਰੈਲ ( NRI MEDIA )

ਕੈਨੇਡੀਅਨ ਪੰਜਾਬੀ ਮੀਡਿਆ " MEDIA NRI " ਨੇ ਹੁਣ ਮਾਝੇ ਦੀ ਧਰਤੀ ਤੇ ਕਦਮ ਰੱਖਿਆ ਹੈ , ਇਸ ਮੌਕੇ ਵੱਡੇ ਪੱਧਰ ਤੇ ਕਰਵਾਏ ਗਏ ਸਮਾਗਮ ਵਿੱਚ ਇਲਾਕੇ ਦੇ ਲੋਕਾਂ ਵਲੋਂ " MEDIA NRI " ਦੀ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ , ਸਮਾਗਮ ਦੀ ਅਗਵਾਈ " MEDIA NRI " ਦੇ ਸਰਪ੍ਰਸਤ ਅਤੇ ਬੋਰਡ ਆਫ ਡਾਇਰੈਕਟਰ ਪ੍ਰਦੀਪ ਬੈਂਸ ਵਲੋਂ ਕੀਤੀ ਗਈ , ਇਸ ਮੌਕੇ ਸਲਾਹਕਾਰ ਪਰਮਪ੍ਰੀਤ ਸਿੰਘ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ , ਉਨ੍ਹਾਂ ਤੋਂ ਇਲਾਵਾ ਰਿਪੋਰਟਰ ਲਵਜੀਤ ਸਿੰਘ ਅਤੇ ਕੈਮਰਾਮੈਨ ਜਸਵਿੰਦਰ ਸਿੰਘ ਮਜੂਦ ਰਹੇ |

ਸਮਾਗਮ ਦੇ ਉਦਘਾਟਨ ਤੋਂ ਬਾਅਦ ਮਾਝੇ ਇਲਾਕੇ ਵਿੱਚ ਰਿਪੋਰਟਿੰਗ ਦੀ ਜਿੰਮੇਵਾਰੀ ਰਿਪੋਰਟਰ ਰਛਪਾਲ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸੌਂਪ ਦਿੱਤੀ ਗਈ ਹੈ , ਇਸ ਮੌਕੇ " MEDIA NRI " ਅਤੇ ਰਛਪਾਲ ਸਿੰਘ ਦੀ ਪੂਰੀ ਟੀਮ ਨੂੰ ਇਲਾਕੇ ਦੇ ਲੋਕਾਂ ਨੇ ਵਧਾਈ ਦਿਤੀ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਦੀ ਗੱਲ ਵੀ ਦੋਹਰਾਈ |

ਸੰਬੰਧਿਤ ਖ਼ਬਰਾਂ

ਸਮਾਗਮ ਤੋਂ ਬਾਅਦ ਆਉਣ ਵਾਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ਦੇ ਨਿਵਾਸੀਆਂ ਤੇ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨਾਲ ਇਕ ਡਿਬੇਟ ਵੀ ਕੀਤੀ ਗਈ , ਇਸ ਵਿੱਚ ਇਲਾਕੇ ਦੇ ਲੋਕਾਂ ਅਤੇ ਸਿਆਸੀ ਲੀਡਰਾਂ ਨੇ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਭਰ ਰਹੇ ਮੁੱਦਿਆਂ ਨੂੰ ਵੀ ਚੱਕਿਆ |

ਇਸ ਮੌਕੇ ਡਿਬੇਟ ਲਈ ਬੀਜੇਪੀ ਦੇ ਸਾਬਕਾ ਐਮਐਲਏ ਅਤੇ ਨੇਤਾ ਜਗਦੀਸ਼ ਰਾਜ ਸਾਹਨੀ , ਕਾਂਗਰਸ ਦੇ ਨੇਤਾ ਮਨਜੀਤ ਹੰਸਪਾਲ , ਆਮ ਆਦਮੀ ਪਾਰਟੀ ਦੇ ਨੇਤਾ ਸ਼ੈਰੀ ਕਲਸੀ , ਲੋਕ ਇਨਸਾਫ ਪਾਰਟੀ ਦੇ ਨੇਤਾ ਵਿਜੇ ਤਹਿਰਾਨ ਅਤੇ ਅਕਾਲੀ ਦਲ ਦੇ ਯੁੱਧਵੀਰ ਸਿੰਘ ਮਾਲਟੂ ਹਾਜ਼ਰ ਰਹੇ |

MEDIA NRI ਦੇ ਮਾਝੇ ਵਿੱਚ ਕਦਮ ਰੱਖਣ ਤੋਂ ਬਾਅਦ ਜਿੱਥੇ ਪੰਜਾਬ ਅਤੇ ਮਾਝੇ ਦੇ ਲੋਕ ਖੁਸ਼ ਹਨ ਓਥੇ ਹੀ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ , ਕੈਨੇਡੀਅਨ ਪੰਜਾਬੀ ਭਾਈਚਾਰੇ ਨੇ ਉਮੀਦ ਜਤਾਈ ਹੈ ਕਿ ਹੁਣ ਪੰਜਾਬ ਦੇ ਨਾਲ ਜੁੜੀ ਕੋਈ ਵੀ ਖਬਰ ਉਨ੍ਹਾਂ ਕੋਲ ਸਭ ਤੋਂ ਤੇਜ਼ੀ ਨਾਲ ਪਹੁੰਚੇਗੀ , ਜਿਸ ਤੋਂ ਬਾਅਦ MEDIA NRI ਦੀ ਟੀਮ ਨੇ ਤਿਆਰੀ ਖਿੱਚ ਲਈ ਹੈ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!