ਜਲੰਧਰ : ਕੇਅਰ ਮੈਕਸ ਹਸਪਤਾਲ ਦੇ ਮੈਡੀਕਲ ਅਫਸਰ ਨਿਤੇਸ਼ ਸਿੰਘ ਤੋਮਰ ਦੀ ਸ਼ੱਕੀ ਹਾਲਾਤ 'ਚ ਮੌਤ ਨਾਲ ਸਨਸਨੀ ਫੈਲ ਗਈ। ਲਾਸ਼ ਪਸਰੀਚਾ ਹਸਪਤਾਲ ਦੀ ਸੈਂਟਰੋ ਕਾਰ 'ਚੋਂ ਮਿਲੀ ਹੈ। ਸੂਚਨਾ ਮਿਲਦਿਆਂ ਹੀ ਏਡੀਸੀਪੀ ਸੁਡਰਵਿਲੀ, ਏਸੀਪੀ ਹਰਸਿਮਰਤ ਸਿੰਘ, ਥਾਣਾ ਦੋ ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਅਜੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਦੂਜੇ ਪਾਸੇ ਨਿਤੇਸ਼ ਦੀ ਪਤਨੀ ਨੇ ਪਤੀ ਦੇ ਦੂਜੀ ਔਰਤ ਨਾਲ ਸੰਬੰਧ ਹੋਣ ਅਤੇ ਇਸੇ ਚੱਕਰ 'ਚ ਆਤਮਹੱਤਿਆ ਕਰਨ ਦਾ ਦਾਅਵਾ ਕੀਤਾ ਹੈ।ਦੱਸ ਦੇਈਏ ਕਿ ਆਦਰਸ਼ ਨਗਰ ਦੇ ਰਹਿਣ ਵਾਲੇ ਨਿਤੇਸ਼ ਦੀ ਬਾਂਹ 'ਤੇ ਡਰਿੱਪ ਲੱਗੀ ਹੋਈ ਸੀ।
ਸੰਬੰਧਿਤ ਖ਼ਬਰਾਂ
ਲਾਸ਼ ਕੋਲ ਇਕ ਸਿਰਿੰਜ ਵੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤੇਸ਼ ਟੀਬੀ ਦੇ ਮਰੀਜ਼ ਸਨ। ਏਸੀਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਉਤਰਾਖੰਡ 'ਚ ਰਹਿਣ ਵਾਲੇ ਨਿਤੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਸੰਦੇਸ਼ ਭੇਜਿਆ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਬਿਆਨ ਲਏ ਜਾਣਗੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਇਸ ਦੌਰਾਨ ਨਿਤੇਸ਼ ਦੀ ਪਤਨੀ ਪਾਇਲ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ 'ਤੇ ਪਹੁੰਚੀ। ਪਾਇਲ ਨੇ ਪੁਲਿਸ ਨੂੰ ਦੱਸਿਆ ਕਿ ਨਿਤੇਸ਼ ਦੇ ਕਿਸੇ ਹੋਰ ਕੁੜੀ ਨਾਲ ਸੰਬੰਧ ਸਨ। ਇਸ ਗੱਲ਼ ਨੂੰ ਲੈ ਕੇ ਘਰ 'ਚ ਕਲੇਸ਼ ਰਹਿੰਦਾ ਸੀ। ਪਾਇਲ ਨੇ ਸ਼ੱਕ ਜਤਾਇਆ ਕਿ ਇਸੇ ਕਾਰਨ ਉਸ ਦੇ ਪਤੀ ਨਿਤੇਸ਼ ਨੇ ਆਤਮਹੱਤਿਆ ਕੀਤੀ ਹੈ।






