|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਸਿਆਚਿਨ ਦੀ ਯਾਦਾਂ ਕੈਨੇਡਾ ‘ਚ ਜੀਵੰਤ- ਸ਼ਬੀਨਾ ਸਿੰਘ ਦੀ ਕਲਾ ਦਾ ਜਲਵਾ!

ਬਰੈਪਟਨ (ਪਾਇਲ): ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਸਫਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਗਲੇਸ਼ੀਅਰ ਵਿੱਚ ਬੇਹੱਦ ਕਠਿਨ ਜੀਵਨ ਬਾਰੇ ਜਾਣੂ ਕਰਵਾਇਆ ਗਿਆ।

NRI Post Desk · 376 ਦਿਨ ਪਹਿਲਾਂ · ਅੱਪਡੇਟ 376 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿਆਚਿਨ ਦੀ ਯਾਦਾਂ ਕੈਨੇਡਾ ‘ਚ ਜੀਵੰਤ- ਸ਼ਬੀਨਾ ਸਿੰਘ ਦੀ ਕਲਾ ਦਾ ਜਲਵਾ!
📷 NRI Post Desk

ਬਰੈਪਟਨ (ਪਾਇਲ): ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਸਫਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਗਲੇਸ਼ੀਅਰ ਵਿੱਚ ਬੇਹੱਦ ਕਠਿਨ ਜੀਵਨ ਬਾਰੇ ਜਾਣੂ ਕਰਵਾਇਆ ਗਿਆ।

ਇਹ ਨਾਟਕ ਅਦਿਤਿਆ ਰਾਵਲ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਅਤੇ ਅਨੁਵਾਦ ਰਾਗਵਦੱਤ ਵਲੋਂ ਕੀਤਾ ਗਿਆ। ਸ਼ਬੀਨਾ ਸਿੰਘ ਦੇ ਨਿਰਦੇਸ਼ਨ ਹੇਠ ਇਹ ਕੈਨੇਡਾ ਸਰਕਾਰ ਦੀ ਮਾਲੀ ਸਹਾਇਤਾ ਨਾਲ ਬਰੈਪਟਨ ਦੇ ਕਲਾਰਕ ਥੀਏਟਰ ਵਿੱਚ ਖੇਡਿਆ ਗਿਆ।

ਸੰਬੰਧਿਤ ਖ਼ਬਰਾਂ

ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਤੇ ਠੰਡਾ ਯੁੱਧ ਖੇਤਰ ਹੈ ਜਿੱਥੇ ਪੂਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਅਤੇ ਤਾਪਮਾਨ 50 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ। ਨਾਟਕ ਵਿੱਚ ਪਾਤਰਾਂ ਰਾਹੀ ਫੌਜੀ ਜਵਾਨਾਂ ਵੱਲੋਂ ਅਜਿਹੇ ਔਕੜਾਂ ਭਰੇ ਸਥਾਨ ’ਤੇ ਕੀਤੀ ਜਾਂਦੀ ਡਿਉਟੀ ਬਾਰੇ ਚਾਨਣਾ ਪਾਇਆ ਗਿਆ।

ਇਸ ਮੌਕੇ ਸੂਬੇਦਾਰ ਸ਼ਬੀਰ ਨਕਵੀ ਦਾ ਰੋਲ ਵਿਵੇਕ ਸ਼ਰਮਾ ਦਾ ਰੋਲ, ਰੋਹਿਤ ਗਲੇਰੀਆ ਨੇ ਬਰਗੇਡੀਅਰ ਹੂਸੈਨ ਇਲਾਹੀ ਦਾ ਰੋਲ ਅਤੇ ਨੀਲਿਮਾ ਕਲਾਰਿਸ ਆਦਮਾਂ ਨੇ ਸ਼ਾਨਦਾਰ ਭੂਮੀਕਾ ਨਿਭਾਈ। ਇਸ ਦ ਏ ਨਾਲ ਹੀ ਦਰਸ਼ਕਾਂ ਤੋਂ ਇਲਾਵਾ ਰੇਡੀਓ ਹੋਸਟ ਗੁਰਵਿੰਦਰ ਸਿੰਘ ਵਾਲੀਆ,ਸੰਨੀ ਚਾਹਲ, ਇੰਦੂ ਚਾਹਲ ,ਦਲਬੀਰ ਕਥੂਰੀਆ, ਸਾਬਕਾ ਡਿਪਟੀ ਡਾਇਰੈਕਟਰ ਚੰਡੀਗੜ੍ਹ ਚੰਚਲ ਸਿੰਘ ਆਦਿ ਸ਼ਖ਼ਸੀਅਤਾਂ ਮੌਜੂਦ ਸਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਿਆਚਿਨ ਦੀ ਯਾਦਾਂ ਕੈਨੇਡਾ ‘ਚ ਜੀਵੰਤ- ਸ਼ਬੀਨਾ ਸਿੰਘ ਦੀ ਕਲਾ ਦਾ ਜਲਵਾ! — NRI Post