|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੈਰ ਜ਼ਰੂਰੀ ਵਸਤਾ ਦੀਆਂ ਦੁਕਾਨਾ ਬੰਦ ਹੋਣ ਕਾਰਨ ਵਪਾਰੀ ਭੜਕੇ ਐਸ ਪੀ ਨੂੰ ਦਿੱਤਾ ਮੰਗ ਪੱਤਰ

ਬੁਢਲਾਡਾ (ਕਰਨ): ਸਰਕਾਰ ਵੱਲੋਂ ਵੀਕੈਂਡ ਤੇ ਲਾਕਡਾਊਨ ਤੋਂ ਇਲਾਵਾ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਅੱਜ ਵੱਖ ਵੱਖ ਵਪਾਰਕ ਜੱਥੇਬੰਦੀਆਂ ਵੱਲੋਂ ਵਿਰੋਧ ਕਰਦਿਆਂ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ। ਅੱਜ ਸ਼ਹਿਰ ਦੇ ਰਾਮਲੀਲਾ ਗਰਾਉਡ ਧਰਮਸ਼ਾਲਾ ਵਿਖੇ ਵੱਖ ਵੱਖ ਵਪਾਰਕ ਸੰਗਠਨਾ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਸੁਪਰਡੈਟ ਪੁਲਿਸ ਸ

NRI Post Desk · 2029 ਦਿਨ ਪਹਿਲਾਂ · ਅੱਪਡੇਟ 2029 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੈਰ ਜ਼ਰੂਰੀ ਵਸਤਾ ਦੀਆਂ ਦੁਕਾਨਾ ਬੰਦ ਹੋਣ ਕਾਰਨ ਵਪਾਰੀ ਭੜਕੇ ਐਸ ਪੀ ਨੂੰ ਦਿੱਤਾ ਮੰਗ ਪੱਤਰ
📷 NRI Post Desk

ਬੁਢਲਾਡਾ (ਕਰਨ): ਸਰਕਾਰ ਵੱਲੋਂ ਵੀਕੈਂਡ ਤੇ ਲਾਕਡਾਊਨ ਤੋਂ ਇਲਾਵਾ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਅੱਜ ਵੱਖ ਵੱਖ ਵਪਾਰਕ ਜੱਥੇਬੰਦੀਆਂ ਵੱਲੋਂ ਵਿਰੋਧ ਕਰਦਿਆਂ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ। ਅੱਜ ਸ਼ਹਿਰ ਦੇ ਰਾਮਲੀਲਾ ਗਰਾਉਡ ਧਰਮਸ਼ਾਲਾ ਵਿਖੇ ਵੱਖ ਵੱਖ ਵਪਾਰਕ ਸੰਗਠਨਾ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਸੁਪਰਡੈਟ ਪੁਲਿਸ ਸਤਨਾਮ ਸਿੰਘ, ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੁੂੰ ਆਪਣੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਰੋਨਾਂ ਮਹਾਮਾਰੀ 19 ਦੋਰਾਨ ਵਪਾਰ ਦੀ ਮੰਦਹਾਲੀ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾੜੀ ਦੀ ਫਸਲ ਮੁਕੰਮਲ ਹੋਣ ਕਾਰਨ ਵਪਾਰ ਦੀ ਉਗਰਾਹੀ ਦਾ ਸਮਾ ਹੋਣ ਕਾਰਨ ਬਜਾਰ ਬੰਦ ਹੋਣ ਨਾਲ ਕਾਫੀ ਆਰਥਿਕ ਨੁਕਸਾਨ ਹੋਵੇਗਾ।

ਇਸ ਮੌਕੇ ਤੇ ਕੱਪੜਾ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦੀਵਾਲ ਸਿੰਘ ਗੁਲਿਆਣੀ, ਹਰਭਜਨ ਸਿੰਘ ਬਜਾਜ, ਆੜਤੀਆਂ ਐਸ਼ੋਸ਼ੀੲੈਸ਼ਨ ਦੇ ਪ੍ਰੇਮ ਸਿੰਘ ਦੋਦੜਾ, ਕਰਿਆਣਾ ਅਤੇ ਹਲਵਾਈ ਯੂਨੀਅਨ ਦੇ ਕ੍ਰਿਸ਼ਨ ਕੁਮਾਰ, ਰੇਡੀਮੈਡ ਗਾਰਮੇਟ ਯੁਨੀਅਨ ਦੇ ਲਵਲੀ ਕਾਠ, ਕੈਮਿਸਟ ਐਸ਼ੋਸ਼ੀਏਸ਼ਨ ਦੇ ਅਸ਼ੋਕ ਰਸਵੰਤਾ, ਰਾਜ ਕੁਮਾਰ ਬੋੜਾਵਾਲੀਆਂ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਅਤੇ ਹਰ ਦੁਕਾਨਦਾਰ ਆਪਣਾ ਅਤੇ ਆਪਣੇ ਮੁਲਾਜਮ ਦੀ ਕਰੋਨਾ ਟੈਸਟ ਰਿਪੋਰਟ ਯਕੀਨੀ ਬਣਾਉਣ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਸਰਕਾਰ ਤੱਕ ਪਹੁੰਚਦਿਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਮੀਟਿੰਗ ਦੋਰਾਨ ਕਰੋਨਾ ਇਤਿਆਤ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਇਸ ਮੌਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰਘ, ਜ਼ਸਮੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

ਫੋਟੋ: ਬੁਢਲਾਡਾ: ਵੱਖ ਵੱਖ ਵਪਾਰੀਆਂ ਨੁੰ ਸੰਬੋਧਨ ਕਰਦੇ ਹੋਏ ਐਸ ਪੀ ਅਤੇ ਹਾਜਰੀਨ ਵਪਾਰੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!