|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਨੂੰ ਲੈ ਰਾਹੁਲ ਗਾਂਧੀ ਨੂੰ ਕੀਤਾ ਨੋਟਿਸ ਜਾਰੀ

ਨਵੀਂ ਦਿੱਲੀ , 01 ਮਈ (ਰਣਜੀਤ ਕੌਰ):

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ , 01 ਮਈ (ਰਣਜੀਤ ਕੌਰ):

ਰਾਜ ਸਭਾ ਦੇ ਐਮ.ਪੀ. ਡਾ. ਸੁਬਰਾਮਨੀਅਮ ਸਵਾਮੀ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦੇ ਖਿਲਾਫ ਸ਼ਿਕਾਇਤ ਮਿਲਣ ਤੇ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਰਾਹੁਲ ਗਾਂਧੀ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ , ਨੋਟਿਸ ਵਿਚ ਇਹ ਲਿਖਿਆ ਹੈ ਕਿ ਮੰਤਰਾਲੇ ਨੂੰ ਐਮ. ਪੀ. ਡਾ. ਸੁਬਰਾਮਨੀਅਮ ਸਵਾਮੀ ਵੱਲੋ ਪ੍ਰਤੀਨਿਧਤਾ ਮਿਲੀ ਹੈ ਜਿਸ ਵਿਚ ਇਹ ਸਾਹਮਣੇ ਆਇਆ ਹੈ ਕਿ 2003 ਵਿਚ ਯੂ. ਕੇ. ਵਿਚ ਇਕ ਬੇਕੋਪਸ ਲਿਮਿਟਡ ਨਾਮ ਦੀ ਕੰਪਨੀ ਰਜਿਸਟਰ ਕੀਤੀ ਗਈ ਸੀ ਜਿਸ ਦੇ ਡਾਇਰੈਕਟਰ ਅਤੇ ਸਕੱਤਰ ਰਾਹੁਲ ਗਾਂਧੀ ਸਨ।

ਸੰਬੰਧਿਤ ਖ਼ਬਰਾਂ

ਸਵਾਮੀ ਨੇ ਦਸਿਆ ਕਿ ਕਾਂਗਰਸ ਪ੍ਰਧਾਨ ਨੇ ਉਸ ਕੰਪਨੀ ਵਿਚ ਆਪਣੀ ਨਾਗਰਿਕਤਾ ਬ੍ਰਿਟਿਸ਼ ਦਸੀ ਸੀ , ਓਨਾ ਅੱਗੇ ਦਸਦੇ ਹੋਏ ਕਿਹਾ ਕਿ ਜਦੋਂ 10 ਅਕਤੂਬਰ 2005 ਅਤੇ 31 ਅਕਤੂਬਰ 2006 ਵਿਚ ਕੰਪਨੀ ਵਲੋਂ ਸਲਾਨਾ ਰਿਟਰਨਸ ਦਰਜ ਕੀਤੀਆਂ ਗਈਆਂ ਅਤੇ 17 ਫ਼ਰਵਰੀ 2009 ਵਿਚ ਜਦੋਂ ਕੰਪਨੀ ਭੰਗ ਕਰਨ ਦੀ ਅਰਜੀ ਦਿੱਤੀ ਗਈ ਤਾਂ ਉਸ ਵਿਚ ਵੀ ਉਨ੍ਹਾਂ ਦਾ ਜਨਮ 19 ਜੂਨ 1970 ਅਤੇ ਰਾਸ਼ਟਰੀਅਤਾ ਬ੍ਰਿਟਿਸ਼ ਦਸੀ ਗਈ ਸੀ।

ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਜਪਾ ਦੇ ਐਮ.ਪੀ. ਜੀ ਵੀ. ਐਲ. ਨਰਸਿਮ੍ਹਾ ਰਾਓ ਵਲੋਂ ਵੀ ਰਾਹੁਲ ਗਾਂਧੀ ਤੇ ਇਹੀ ਇਲਜ਼ਾਮ ਲਗਾਏ ਗਏ ਸਨ , ਹੁਣ ਰਾਹੁਲਗਾਂਧੀ ਨੂੰ ਇਸ ਨੋਟਿਸ ਦਾ ਜਵਾਬ ਦੇਣਾ ਪਵੇਗਾ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!