|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਜਸਥਾਨ 'ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ 27 ਹਾਦਸਾਗ੍ਰਸਤ

ਰਾਜਸਥਾਨ (ਵਿਕਰਮ ਸਹਿਜਪਾਲ) : ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਸ਼ਿਵਗੰਜ ਨੇੜੇ ਗੋਡਾਨਾ 'ਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ MIG-27 ਹਾਦਸਾ ਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਆਪਣੇ ਰੁਟੀਨ ਮਿਸ਼ਨ ਦੇ ਤਹਿਤ ਜੋਧਪੁਰ ਤੋਂ ਉਡਾਣ ਭਰੀ ਸੀ। ਹਾਦਸੇ ਦੇ ਕਾਰਨਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਹੈਸਿਰੋਹੀ ਵਿਖੇ ਹਵਾਈ ਫ਼ੌਜ ਦਾ ਲੜਾਕੂ ਜ਼ਾਹਜ ਮਿਗ-27 ਕ੍

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਰਾਜਸਥਾਨ (ਵਿਕਰਮ ਸਹਿਜਪਾਲ) : ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਸ਼ਿਵਗੰਜ ਨੇੜੇ ਗੋਡਾਨਾ 'ਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ MIG-27 ਹਾਦਸਾ ਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਆਪਣੇ ਰੁਟੀਨ ਮਿਸ਼ਨ ਦੇ ਤਹਿਤ ਜੋਧਪੁਰ ਤੋਂ ਉਡਾਣ ਭਰੀ ਸੀ। ਹਾਦਸੇ ਦੇ ਕਾਰਨਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਹੈਸਿਰੋਹੀ ਵਿਖੇ ਹਵਾਈ ਫ਼ੌਜ ਦਾ ਲੜਾਕੂ ਜ਼ਾਹਜ ਮਿਗ-27 ਕ੍ਰੈਸ਼ਜਾਣਕਾਰੀ ਮੁਤਾਬਕ ਇਸ ਜ਼ਹਾਜ ਨੂੰ ਜੋਧਪੁਰ ਤੋਂ ਉਡਾਇਆ ਗਿਆ ਸੀ ਅਤੇ ਕਰੀਬ 12.30 ਵਜੇ ਦੇ ਲਗਭਗ ਲੜਾਕੂ ਜ਼ਹਾਜ ਕ੍ਰੈਸ਼ ਹੋ ਕੇ ਸ਼ਿਵਗੰਜ ਥਾਣਾ ਖ਼ੇਤਰ ਦੇ ਗੋਡਾਨਾ ਬੰਨ ਇਲਾਕੇ ਵਿੱਚ ਡਿੱਗਿਆ।

ਸੰਬੰਧਿਤ ਖ਼ਬਰਾਂ

ਨੇੜਲੇ ਇਲਾਕਿਆਂ ਦੇ ਲੋਕਾਂ ਨੇ ਜਦੋਂ ਧਮਾਕਾ ਸੁਣਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪੁਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜ਼ਹਾਜ ਨੂੰ ਚਲਾ ਰਹੇ ਦੋ ਪਾਇਲਟ ਸੁਰੱਖਿਤ ਬਚ ਗਏ ਹਨ ਜਿਨ੍ਹਾਂ ਚੋਂ ਇੱਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਹਾਦਸੇ ਪਿਛੇ ਤਕਨੀਕੀ ਖ਼ਰਾਬੀ ਦੱਸੀ ਜਾ ਰਹੀ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!