|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਨੇਪਾਲੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਭੇਜਣ ਦੇ ਦੋਸ਼ 'ਚ 4 ਭਾਰਤੀ ਕਾਬੂ

ਕਾਠਮੰਡੂ (ਦੇਵ ਇੰਦਰਜੀਤ)- ਨੇਪਾਲੀ ਕਾਮਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਭੇਜਣ ਦੇ ਮੁਲਜ਼ਮ ਚਾਰ ਭਾਰਤੀਆਂ ਨੂੰ ਕਾਠਮੰਡੂ 'ਚ 3 ਔਰਤਾਂ ਸਣੇ 4 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

NRI Post Desk · 2122 ਦਿਨ ਪਹਿਲਾਂ · ਅੱਪਡੇਟ 2122 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੇਪਾਲੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਭੇਜਣ ਦੇ ਦੋਸ਼ 'ਚ 4 ਭਾਰਤੀ ਕਾਬੂ
📷 NRI Post Desk

ਕਾਠਮੰਡੂ (ਦੇਵ ਇੰਦਰਜੀਤ)- ਨੇਪਾਲੀ ਕਾਮਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਭੇਜਣ ਦੇ ਮੁਲਜ਼ਮ ਚਾਰ ਭਾਰਤੀਆਂ ਨੂੰ ਕਾਠਮੰਡੂ 'ਚ 3 ਔਰਤਾਂ ਸਣੇ 4 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ ਰੁਜ਼ਗਾਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਨੇਪਾਲੀ ਕਾਮਿਆਂ ਨੂੰ ਭਾਰਤ ਰਾਹੀਂ ਕੈਨੇਡਾ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿਭਾਗ ਨੇ ਕਾਠਮੰਡੂ ਦੇ ਬਾਹਰੀ ਇਲਾਕੇ 'ਚ ਸਥਿਤ ਸਥਾਨਕ ਟ੍ਰਿਪਲ ਸਟਾਰ ਮੈਨਪਾਵਰ ਕੰਪਨੀ 'ਤੇ ਛਾਪਾ ਮਾਰਿਆ। ਵਿਭਾਗ ਨੇ ਕੌਰ ਮੰਨਤ (45), ਫਰਮਾਨ ਰਬਨ (24), ਮਨਪ੍ਰੀਤ ਕੌਰ (18) ਤੇ ਸੋਨੂੰ ਕੁਮਾਰ (46) ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਦਿੱਲੀ ਦੇ ਰਹਿਣ ਵਾਲੇ ਹਨ।

ਵਿਭਾਗ ਨੇ ਦੱਸਿਆ ਕਿ ਕੰਪਨੀ 'ਤੇ ਗਣਪਤੀ ਹੈਪੀ ਲਾਈਫ ਦਾ ਬੈਨਰ ਲਗਾ ਕੇ ਇਹ ਲੋਕ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਸਨ। ਫੜੇ ਗਏ ਲੋਕਾਂ ਨੇ ਦੱਸਿਆ ਕਿ ਉਹ ਇਕ ਭਾਰਤੀ ਕੰਪਨੀ ਦੇ ਮੁਲਾਜ਼ਮ ਵਜੋਂ ਇਥੇ ਕੰਮ ਕਰ ਰਹੇ ਸਨ। ਆਰਿਫ ਸ਼ੇਖ ਨਾਂ ਦਾ ਵਿਅਕਤੀ ਇਸ ਕੰਪਨੀ ਨੂੰ ਦਿੱਲੀ ਤੋਂ ਸੰਚਾਲਿਤ ਕਰਦਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!