|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਗੁੱਜ਼ਰਾਂ ਦੇ ਡੇਰੇ 'ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਜਲੰਧਰ : ਪਿੰਡ ਪਤਾਰਾ ਵਿਚ ਸਰਕਾਰੀ ਹਾਈ ਸਕੂਲ ਦੇ ਨੇੜੇ ਗੁੱਜ਼ਰਾਂ ਦੇ ਡੇਰੇ 'ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਹਾਦਸਾ ਕਰੀਬ 4 ਵਜੇ ਉਸ ਸਮੇਂ ਵਾਪਰਿਆ ਜਦੋਂ ਦੋ ਨੰਨ੍ਹੀਆਂ ਬੱਚੀਆਂ ਵੱਲੋਂ ਚਾਹ ਬਣਾਉਂਦੇ ਸਮੇਂ ਲੱਗੀ ਅੱਗ ਨੇ ਅਚਾਨਕ ਭਿਆਨਕ ਰੂਪ ਧਾਰ ਲਿਆ। ਡੇਰੇ ਦੇ ਮਾਲਕਾਂ ਗੁੱਜ਼ਰ ਲਾਲ ਤੇ ਬਸ਼ੀਰ ਦੇ ਪਰਿਵਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਪਿੰਡ ਪਤਾਰਾ ਵਿਚ ਸਰਕਾਰੀ ਹਾਈ ਸਕੂਲ ਦੇ ਨੇੜੇ ਗੁੱਜ਼ਰਾਂ ਦੇ ਡੇਰੇ 'ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਹਾਦਸਾ ਕਰੀਬ 4 ਵਜੇ ਉਸ ਸਮੇਂ ਵਾਪਰਿਆ ਜਦੋਂ ਦੋ ਨੰਨ੍ਹੀਆਂ ਬੱਚੀਆਂ ਵੱਲੋਂ ਚਾਹ ਬਣਾਉਂਦੇ ਸਮੇਂ ਲੱਗੀ ਅੱਗ ਨੇ ਅਚਾਨਕ ਭਿਆਨਕ ਰੂਪ ਧਾਰ ਲਿਆ। ਡੇਰੇ ਦੇ ਮਾਲਕਾਂ ਗੁੱਜ਼ਰ ਲਾਲ ਤੇ ਬਸ਼ੀਰ ਦੇ ਪਰਿਵਾਰਾਂ ਨੇ ਦਸਿਆ ਕਿ ਇਸ ਘਟਨਾ 'ਚ ਦੋ ਗਊਆਂ ਤੇ ਇਕ ਵੱਛਾ ਵੀ ਸੜ ਕੇ ਮਰ ਗਏ। ਅੱਗ ਲੱਗਣ ਨਾਲ ਦੋ ਮੋਟਰਸਾਇਕਲ, ਇਕ ਰੇਹੜਾ, 7 ਪੇਟੀਆਂ (ਜਿਨ੍ਹਾਂ ਵਿਚ ਕੱਪੜੇ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਸੀ), ਬਸ਼ੀਰ ਦੇ ਪਰਿਵਾਰ ਦਾ ਪੰਜਾਹ ਤੇ ਲਾਲ ਦੇ ਪਰਿਵਾਰ ਦਾ ਵੀਹ ਹਜ਼ਾਰ (ਕੁੱਲ 70 ਹਜ਼ਾਰ ਰੁਪਏ), ਦੋ ਸਿਲੰਡਰ ਆਦਿ ਸਾਮਾਨ ਸੜ ਕੇ ਸੁਆਹ ਹੋ ਗਿਆ।

ਸੰਬੰਧਿਤ ਖ਼ਬਰਾਂ

ਘਟਨਾ ਸਥਾਨ 'ਤੇ ਮੌਕਾ ਦੇਖਣ ਲਈ ਡੀਐੱਸਪੀ ਗੁਰਦੇਵ ਸਿੰਘ ਆਦਮਪੁਰ, ਥਾਣਾ ਪਤਾਰਾ ਦੇ ਐੱਸਐੱਚਓ ਅਰਸ਼ਪ੍ਰਰੀਤ ਕੌਰ, ਐੱਸਆਈ ਮਨੋਹਰ ਮਸੀਹ ਮੁਲਾਜ਼ਮਾਂ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਦੀ ਸੂਚਨਾ ਮਿਲਦੇ ਹੀ ਲਾਗਲੇ ਪਿੰਡਾਂ ਦੇ ਲੋਕ ਵੀ ਮੌਕੇ 'ਤੇ ਪੁੱਜ ਗਏ ਅਤੇ ਗੁੱਜ਼ਰ ਭਾਈਚਾਰੇ ਨੂੰ ਬਣਦਾ ਸਹਿਯੋਗ ਦਿੱਤਾ। ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। ਪਰ ਉਸ ਸਮੇਂ ਤਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਪਿੰਡ ਪਤਾਰਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਗੁੱਜ਼ਰਾਂ ਨੂੰ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇੇ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!